ਬੀਬੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪਰਦਰਸ਼ਨ

ਬੀਬੀਆਂ ਨੇ ਕੀਤਾ ਮੋਦੀ ਸਰਕਾਰ ਦਾ ਰੱਜ ਕੇ ਪਿੱਟ ਸਿਆਪਾ

ਬੀਬੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪਰਦਰਸ਼ਨ,

ਫਿਲੌਰ 8 ਜਨਵਰੀ ( ਦਲਜੀਤ ਸਿੰਘ ਸੰਧੂ ) ਨਵੇ ਖੇਤੀ-ਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਤੇ ਮਜਦੂਰ ਜਥੇਬੰਦੀਆਂ ਵੱਲੋਂ ਇਨਾਂ ਤਿੰਨਾਂ ਹੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੇ ਐੱਮ ਐੱਸ ਪੀ ਦੀ ਗਰੰਟੀ ਦੀ ਮੰਗ ਨੂੰ ਲੈ ਕੇ ਵਿਰੋਧ ਪਰਦਰਸ਼ਨ ਕੀਤੇ ਜਾ ਰਹੇ ਹਨ ।

ਇਨਾਂ ਵਿਰੋਧ ਪਰਦਰਸ਼ਨਾਂ ਵਿੱਚ ਜਿੱਥੇ ਨੌਜਵਾਨ ਤੇ ਬਜ਼ੁਰਗ ਹਿੱਸਾ ਲੈ ਰਹੇ ਹਨ ਉੱਥੇ ਹੀ ਇਸ ਕਿਸਾਨ ਅੰਦੋਲਨ ਵਿੱਚ ਬੀਬੀਆਂ ਵੀ ਵੱਧ ਚੜ ਕੇ ਹਿੱਸਾ ਲੈ ਰਹੀਆਂ ਹਨ । ਅੱਜ ਨਜਦੀਕੀ ਪਿੰਡ ਅੱਪਰਾ ਵਿੱਖੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੀਆਂ ਬੀਬੀਆਂ ਨੇ ਸੈਕੜਿਆ ਦੀ ਗਿਣਤੀ ਦੇ ਵਿੱਚ

ਇਕੱਠੀਆਂ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਰੋਸ ਮਾਰਚ ਕਰਦਿਆ ਹੋਇਆ ਰੱਜ ਕੇ ਭੜਾਸ ਕੱਢੀ । ਅੱਜ ਸਵੇਰੇ ਅੱਪਰਾ ਦੇ ਗੁਰਦੁਆਰਾ ਕਲਗ਼ੀਧਰ ਸਾਹਿਬ ਵਿੱਖੇ ਬੀਬੀਆਂ ਨੇ ਇਕੱਠੀਆਂ ਹੋ ਕੇ ਪਹਿਲਾਂ ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਮੋਨ ਧਾਰਿਆ । ਉਸ ਤੋ ਬਾਅਦ ਅੱਪਰਾ ਦੇ ਵੱਖ ਵੱਖ ਬਜਾਰਾਂ ਵਿੱਚ ਰੋਸ ਮਾਰਚ ਕੀਤਾ । ਰੋਸ ਮਾਰਚ ਦੌਰਾਨ ਬੀਬੀਆਂ ਨੇ ਜਿੱਥੇ ਕੇਂਦਰ ਸਰਕਾਰ ਪਾਸੋ ਨਵੇ ਖੇਤੀ-ਬਾੜੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਉੱਥੇ ਹੀ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇ ਬਾਜ਼ੀ ਵੀ ਕੀਤੀ ।

ਅੱਪਰਾ ਦੇ ਬੰਗਿਆ ਵਾਲੇ ਅੱਡੇ ਦੇ ਵਿੱਚ ਧਰਨਾ ਲਾ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਵੀ ਬੀਬੀਆਂ ਨੇ ਰੱਜ ਕੇ ਕੀਤਾ । ਇਸ ਰੋਸ ਮਾਰਚ ਦੌਰਾਨ ਬੀਬੀਆਂ ਨੇ ਫ਼ਿਲਮੀ ਅਦਾਕਾਰਾ ਕੰਗਣਾ ਵਿਰੁੱਧ ਵੀ ਨਾਹਰੇਬਾਜ਼ੀ ਕੀਤੀ । ਇਸ ਮੋਕੇ ਬੀਬੀਆਂ ਨੇ ਕਿਹਾ ਕਿ ਜਦ ਕੇਂਦਰ ਸਰਕਾਰ ਕਿਸਾਨਾ ਦੀਆਂ ਮੰਗਾ ਨਹੀ ਮੰਨਦੀ ਮਤਲਬ ਨਵੇ ਖੇਤੀ-ਬਾੜੀ ਕਾਨੂੰਨ ਰੱਦ ਨਹੀ ਕਰਦੀ ਤੇ ਐੱਮ ਐੱਸ ਪੀ ਦੀ ਗਰੰਟੀ ਨਹੀ ਦਿੰਦੀ ਉਦੋ ਤੱਕ ਉਹ ਕੇਂਦਰ ਸਰਕਾਰ ਵਿਰੁੱਧ ਧਰਨੇ ਪਰਦਰਸ਼ਨ ਜਾਰੀ ਰੱਖਣਗੇ । ਇਸ ਲਈ ਕੇਂਦਰ ਦੀ ਮੋਦੀ ਸਰਕਾਰ ਕਿਸਾਨਾ ਦੀਆ ਮੰਗਾ ਨੂੰ ਮੰਨਦਿਆਂ ਹੋਇਆ ਨਵੇ ਖੇਤੀ-ਬਾੜੀ ਕਾਨੂੰਨਾਂ ਨੂੰ ਰੱਦ ਕਰੇ ਤੇ ਐੱਮ ਐੱਸ ਪੀ ਨੂੰ ਯਕੀਨੀ ਬਣਾਏ । ਇਸ ਮੋਕੇ ਕਾਲਾ ਟਿੱਕੀਆਂ ਵਾਲੇ ਨੇ ਗੁਲਾਬ ਜਾਮਨਾਂ ਦਾ , ਅੱਪਰਾ ਹੈਲਪਿੰਗਹੈਂਡ ਵਾਲਿਆਂ ਨੇ ਪਕੋੜਿਆਂ ਦਾ ਤੇ ਕਾਕਾ ਸੋਮਲ ਨੇ ਪੂਰੀਆਂ ਛੋਲਿਆਂ ਦੇ ਲੰਗਰ ਲਗਾਏ ਗਏ ।

 

अलविदा 2020 / सियासी गलियारे में एक नई चर्चा छेड़ गया साल 20 20

 

<

Natural life long nd Healthier with Milk ,दूध विशेष हितकर भोजन. 

 

 

Leave a Reply

Your email address will not be published. Required fields are marked *

error: Content is protected !!