ਬੀਬੀਆਂ ਵੱਲੋਂ ਰੋਸ ਮਾਰਚ 8 ਜਨਵਰੀ ਨੂੰ : ਕਿਸਾਨ ਆਗੂ ਸੰਧੂ

ਕੇਂਦਰ ਸਰਕਾਰ ਵਿਰੁੱਧ ਅੱਪਰਾ ਇਲਾਕੇ ‘ ਚ ਟਰੈਕਟਰ ਮਾਰਚ 7 ਨੂੰ , ਬੀਬੀਆਂ ਵੱਲੋ

ਰੋਸ ਮਾਰਚ 8 ਜਨਵਰੀ ਨੂੰ : ਕਿਸਾਨ ਆਗੂ ਸੰਧੂ

ਫਿਲੌਰ 6 ਜਨਵਰੀ ( ਦਲਜੀਤ ਸਿੰਘ ਸੰਧੂ ) ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ-ਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏਇਨਾਂ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਹੋਏ ਸ਼ੰਘਰਸ਼ ਤਹਿਤ ਅੱਪਰਾ ਤੇ ਫਿਲੌਰ ਦੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਤੇ ਮਜਦੂਰਾਂ ਵੱਲੋਂ 7 ਜਨਵਰੀ ਦਿਨ ਵੀਰਵਾਰ ਨੂੰ ਇਲਾਕੇ ਦੇ ਵੱਖ ਵੱਖ ਪਿੰਡ ਅੰਦਰ ਕੇਂਦਰ ਸਰਕਾਰ ਵਿਰੁਧ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ।

ਇਸ ਸਬੰਧੀ ਕਿਸਾਨ ਆਗੂ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਇਹ ਟਰੈਕਟਰ ਮਾਰਚ 7 ਤਾਰੀਖ਼ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਅੱਪਰਾ ਤੋ ਸ਼ੁਰੂ ਹੋ ਕੇ ਪਿੰਡ ਮੰਡੀ , ਸੁਲਤਾਨਪੁਰ , ਰਟੈਂਡਾ , ਰਹਿਪਾ , ਅੱਪਰਾ , ਲੋਹਗੜ , ਸਮਰਾੜੀ ਤੇ ਪਿੰਡ ਜੱਜਾ ਖੁਰਦ ਤੋ ਹੁੰਦਾ ਹੋਇਆ ਵਾਪਸ ਅੱਪਰਾ ਆ ਕੇ ਸਮਾਪਤ ਹੋਵੇਗਾ । ਕਿਸਾਨ ਆਗੂ ਸਤਨਾਮ ਸਿੰਘ ਸੰਧੂ ਨੇ ਇਸ ਇਲਾਕੇ ਦੇ ਕਿਸਾਨਾਂ , ਮਜਦੁਰਾਂ ਤੇ ਹਰ ਵਰਗ ਦੇ ਲੋਕਾਂ ਨੂੰ ਇਸ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਤਾ ਜੋ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ ।

ਸ. ਸੰਧੂ ਨੇ ਦੱਸਿਆ ਕਿ 8 ਜਨਵਰੀ ਦਿਨ ਸ਼ੁੱਕਰਵਾਰ ਨੂੰ ਬੀਬੀਆਂ ਵੱਲੋਂ ਅੱਪਰਾ ਸ਼ਹਿਰ ‘ਚ ਖੇਤੀਬੜੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ

ਜਿਸ ਵਿੱਚ ਇਸ ਇਲਾਕੇ ਦੇ ਵੱਖ ਵੱਖ ਪਿੰਡਾਂ ‘ਚੌ ਭਾਰੀ ਗਿਣਤੀ ਦੇ ਵਿੱਚ ਬੀਬੀਆਂ ਸ਼ਿਰਕਤ ਕਰ ਰਹੀਆਂ ਹਨ । ਉਨਾ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਵਿਵਾਦਤ ਕਾਨੂੰਨ ਵਾਪਸ ਨਹੀ ਲੈਂਦੀ ਉਦੋ ਕਿਸਾਨ ਮਜਦੂਰ ਕੇਂਦਰ ਸਰਕਾਰ ਵਿਰੁੱਧ ਸ਼ੰਘਰਸ਼ ਜਾਰੀ ਰੱਖਣਗੇ । ਕਿਸਾਨ ਆਗੂ ਨੇ ਕਿਹਾ ਕਿ ਅੱਪਰਾ ਦੇ ਬੀ ਜੇ ਪੀ ਆਗੂਆਂ ਨੇ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਕਰ ਕੇਂਦਰ ਸਰਕਾਰ ਨੇ 4 ਜਨਵਰੀ ਤੱਕ ਖੇਤੀ-ਬਾੜੀ ਕਾਨੂੰਨ ਵਾਪਸ ਨਾ ਲਏ ਤਾ ਉਹ ( ਬੀ ਜੇ ਪੀ ਆਗੂ ) ਆਪਣੇ ਅਹੁਦਿਆਂ ਤੇ ਭਾਜਪਾ ਦੀ ਮੈਬਰਸ਼ਿੱਪ ਤੋ ਅਸਤੀਫ਼ੇ ਦੇ ਦੇਣਗੇ ਪਰ ਅਫ਼ਸੋਸ ਉਨਾ ਨੇ ਅਜੇ ਤੱਕ ਅਜਿਹਾ ਨਹੀ ਕੀਤਾ । ਉਨਾ ਕਿਹਾ ਕਿ ਅੱਪਰਾ ਦੇ ਬੀ ਜੇ ਪੀ ਦੇ ਲੋਕਲ ਨੇਤਾ ਦੱਸਣ ਕਿ ਉਹ ਕਿਸਾਨਾਂ ਮਜਦੂਰਾਂ ਦੇ ਨਾਲ ਖੜੇ ਹਨ ਜਾਂ ਕਿ ਕੇਂਦਰ ਸਰਕਾਰ ਦੇ ਨਾਲ । ਇਸ ਮੋਕੇ ਕਿਸਾਨ ਆਗੂਆਂ ਨੇ ਅੱਪਰਾ ਦੇ ਬੀ ਜੇ ਪੀ ਆਗੂਆਂ ਨੂੰ ਚੇਤਾਵਨੀ ਦਿੰਦਿਆ ਕਿਹਾ ਜੇ ਕਰ ਉਨਾ ਨੇ ਜਲਦ ਅਸਤੀਫ਼ੇ ਨਾ ਦਿੱਤੇ ਤਾ ਕਿਸਾਨ ਤੇ ਮਜਦੂਰ ਜਥੇਬੰਦੀਆਂ ਉਨਾ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੀਆਂ । 

 

Natural life long nd Healthier with Milk ,दूध विशेष हितकर भोजन. 

 

<

अलविदा 2020 / सियासी गलियारे में एक नई चर्चा छेड़ गया साल 20 20 

 

Leave a Reply

Your email address will not be published. Required fields are marked *

error: Content is protected !!