ਪੰਜਾਬ ਗ੍ਰਾਮੀਣ ਬੈਂਕ ਖਡਿਆਲਾ ਸੈਣੀਆਂ ਬਰਾਂਚ ਨੇ ਪਿੰਡ ਦਰੀਆਂ ..
ਪੰਜਾਬ ਗ੍ਰਾਮੀਣ ਬੈਂਕ ਖਡਿਆਲਾ ਸੈਣੀਆਂ ਬਰਾਂਚ ਨੇ ਪਿੰਡ ਦਰੀਆਂ ਵਿਖੇ ਪੇਂਡੂ ਸਕੀਮਾਂ ਤਹਿਤ ਸੈਮੀਨਾਰ ਕਰਵਾਇਆ।
ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ) ਅੱਜ ਪੰਜਾਬ ਗ੍ਰਾਮੀਣ ਬੈਂਕ ਬਰਾਂਚ ਖਡਿਆਲਾ ਸੈਣੀਆਂ ਵੱਲੋਂ
ਵਿਲੇਜ ਲੈਵਲ ਪਰੋਗਰਾਮ ਤਹਿਤ ਇਕ ਇਕ ਵਿਸ਼ੇਸ਼ ਸੈਮੀਨਾਰ ਪਿੰਡ ਦਰੀਆਂ ਦੇ ਪੰਚਾਇਤ ਘਰ ਵਿੱਚ ਕਰਵਾਇਆ ਗਿਆ।ਇਸ ਮੌਕੇ ਤੇ ਬਰਾਂਚ ਮੈਨੇਜਰ ਭਾਰਤ ਭੂਸ਼ਨ ਜੀ ਦੀ ਅਗਵਾਈ ਹੇਠ ਇਕ ਟੀਮ ਪਿੰਡ ਦਰੀਆਂ ਵਿਖੇ ਪਹੁਚੀ ਜਿਸ ਨੇ ਪਿੰਡ ਵਾਸੀਆਂ ਨੂੰ ਸਰਕਾਰ ਵੱਲੋਂ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ।ਇਸ ਮੌਕੇ ਤੇ ਭਾਰਤ ਭੂਸ਼ਨ ਜੀ ਨੇ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਪੈਨਸ਼ਨ ਸਕੀਮਾਂ, ਬੱਚਤ ਸਕੀਮਾਂ ਤੇ ਇੰਸ਼ੋਰੈਂਸ ਸਕੀਮਾਂ ਤੋਂ ਜਾਣੂ ਕਰਵਾਇਆ ਉਹਨਾਂ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਨ ਸਕੀਮਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਪੰਚ ਦਮਨਦੀਪ ਸਿੰਘ ਨਰਵਾਲ,ਪੰਚ ਪਰਵਦੀਪ ਸਿੰਘ, ਪੰਚ ਅਵਤਾਰ ਸਿੰਘ, ਪੰਚ ਹਰਭਜਨ ਸਿੰਘ, ਸ:ਮਲੂਕ ਸਿੰਘ, ਪਰਮਜੀਤ ਸਿੰਘ, ਗੁਰਵੱਖਸ਼ ਸਿੰਘ, ਦਰਸ਼ਨ ਸਿੰਘ, ਭੁਪਿੰਦਰ ਸਿੰਘ, ਅਮਰਜੀਤ ਸਿੰਘ, ਗੋਬਿੰਦ ਨਰਵਾਲ, ਸੰਨੀ ਦਰੀਆਂ, ਜੱਸੀ ਦਰੀਆਂ, ਹਰਵਿੰਦਰ ਸਿੰਘ, ਅਮਨਜੋਤ, ਮਲਕੀਤ,ਸੁਮਨ ਆਦਿ ਹਾਜ਼ਰ ਸਨ।