ਬੇਰੋਜ਼ਗਾਰੀ ਦੇ ਸਤਾਏ ਮਨਰੇਗਾ ਵਰਕਰਾਂ ਬੀ.ਡੀ.ਪੀ.ਓ ਦਫ਼ਤਰ ਮਹਿਤਪੁਰ ਵਿੱਚ ਭੁੱਖ ਹੜਤਾਲ

ਮੱਲ੍ਹੀਆ ਕਲਾ29 ਦਸੰਬਰ (ਮਨਜੀਤਮਾਨ) ਬੇਰੋਜ਼ਗਾਰੀ ਦੇ ਸਤਾਏ ਮਨਰੇਗਾ ਵਰਕਰਾਂ ਬੀ.ਡੀ.ਪੀ.ਓ ਦਫ਼ਤਰ ਮਹਿਤਪੁਰ ਵਿੱਚ ਭੁੱਖ ਹੜਤਾਲ ਕਰਕੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਕੀਤੀ। ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮਨਰੇਗਾ ਮਜ਼ਦੂਰਾਂ ਦੀਆਂ ਸਮੱਸਿਆਂਵਾਂ ਨੂੰ ਲੈ ਕੇ ਅੱਜ ਤੋਂ ਲੜੀਵਾਰ ਭੁੱਖ ਹੜਤਾਲ ਰੱਖੀ ਗਈ ਸੀ। ਅੱਜ ਪਹਿਲੇ ਦਿਨ ਪਿੰਡ ਖੁਰਸੈ਼ਦਪਰ ਅਤੇ ਬੀੜ ਬਾਲੋਕੀ ਦੀਆਂ ਵੱਡੀ ਗਿਣਤੀ ਵਿੱਚ ਅੌਰਤਾਂ ਨੇ ਸਵੇਰ ਤੋਂ ਹੀ ਬੀ.ਡੀ.ਪੀ.ਓ ਦਫ਼ਤਰ ਪਹੁੰਚ ਕੇ ਭੁੱਖ ਹੜਤਾਲ ਰੱਖੀ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਯੂਨੀਅਨ ਦੇ ਆਗੂ ਤਰਸੇਮ ਪੀਟਰ ਨੇ ਕਿਹਾ ਕਿ ਬੇਸ਼ੱਕ ਮਨਰੇਗਾ ਦੇ ਬਜਟ ਵਿੱਚ ਹਰ ਬਲਾਕ ਦੇ ਵਿਕਾਸ ਲਈ ਕਰੋੜਾਂ ਰੁਪਏ ਦਾ ਟੀਚਾ ਰੱਖਿਆ ਗਿਆ ਹੈ। ਪਰ ਪਿੰਡਾਂ ਵਿੱਚ ਸਿਆਸੀ ਸ਼ਰੀਕੇਬਾਜ਼ੀ ਕਾਰਨ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। ਪਾਰਦਰਸ਼ਿਤਾ ਦੀ ਘਾਟ ਕਾਰਨ ਨਾ ਤਾਂ ਮਜ਼ਦੂਰਾਂ ਨੂੰ ਮਾਸਟਰੌਲ ਦਿੱਤਾ ਜਾਂਦਾ ਹੈ। ਨਾ ਹੀ ਜਾਬ ਕਾਰਡ ਤੇ ਹਾਜ਼ਰੀ ਲਾਈ ਜਾਂਦੀ ਹੈ।ਕੀਤੇ ਗਏ ਕੰਮ ਦਾ ਮਿਹਨਤਾਨਾ ਵੀ ਦਫ਼ਤਰੀ ਅਣਗਹਿਲੀ ਕਾਰਨ ਮਜ਼ਦੂਰਾਂ ਨੂੰ ਨਹੀਂ ਮਿਲ ਰਿਹਾ। ਗੋਬਿੰਦ ਨਗਰ ਪੰਚਾਇਤ ਵਿੱਚ ਮਜ਼ਦੂਰਾਂ ਨੇ 15 ਦਿਨ ਕੰਮ ਕੀਤਾ। ਪਰ ੳੁਨ੍ਹਾਂ ਨੂੰ ਸਿਰਫ਼ 10 ਦਿਨ ਦੇ ਹੀ ਪੈਸੇ ਮਿਲੇ। ਮਜ਼ਦੂਰਾਂ ਦੇ ਰੋਹ ਨੂੰ ਦੇਖਦਿਆਂ ਮੌਕੇ ਤੇ ਪੰਚਾਇਤ ਅਫ਼ਸਰ ਅਤੇ ਸੁਪਰਡੈਂਟ ਵੱਲੋਂ ਜਿਹਨਾਂ ਮਜ਼ਦੂਰਾਂ ਨੇ ਜਾਬ ਕਾਰਡ ਮੌਕੇ ਤੇ ਬਣਨ ਲਈ ਦਿੱਤੇ ਗਏ। ਅਤੇ ਮਜ਼ਦੂਰਾਂ ਨੂੰ ਪਿੰਡਾਂ ਵਿੱਚ ਚਲ ਰਹੇ ਪ੍ਰੋਜੈਕਟਾਂ ਦੀ ਲਿਖਤੀ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ।

ਬੀ. ਡੀ.ਪੀ.ਓ ਮਹਿਤਪੁਰ ਵੱਲੋਂ ਮਜ਼ਦੂਰਾਂ ਨੂੰ ਵਿਸ਼ਵਾਸ ਦੁਆਇਆ ਕਿ ਕੱਲ ਉਹਨਾਂ ਦੀਆਂ ਸ਼ਿਕਾਇਤਾ ਸੰਬੰਧੀ ਉਹ ਖੁਦ ਨਿਪਟਾਰਾ ਕਰਵਾਉਣੇ ਅਤੇ ਹਰ ਲੋੜਵੰਦ ਮਜ਼ਦੂਰ ਨੂੰ ਕੰਮ ਦੇਣਾ ਯਕੀਨੀ ਬਣਾਇਆ ਜਾਵੇਗੀ। ਜਿਹਨਾਂ ਮੇਟਾਂ ਵੱਲੋਂ ਮਜ਼ਦੂਰਾਂ ਕੋਲੋਂ ਪੈਸੇ ਮੰਗੇ ਗਏ ਹਨ। ਉਹਨਾਂ ਨੂੰ ਹਟਾ ਦਿੱਤਾ ਜਾਵੇਗਾ। ਯੂਨੀਅਨ ਨੂੰ ਮੰਗ ਕੀਤੀ ਕਿ ਮਨਰੇਗਾ ਸਟਾਫ਼ ਨੂੰ 2015 ਵਿੱਚ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਿਕ ਘੱਟੋ-ਘੱਟ ਉਜਰਤ ਦੇਣੀ ਅਤੇ ਫ਼ੀਲਡ ਸਟਾਫ਼ ਨੂੰ 900 ਰੁਪਏ ਮਿਲਣ ਵਾਲਾ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ। ਯੂਨੀਅਨ ਦੇ ਆਗੂ ਨੇ ਕਿਹਾ ਕਿ ਜਦ ਸਾਰੇ ਸੂਬੇ ਦੇ 21 ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਉਜਰਤ ਮਨਰੇਗਾ ਸਟਾਫ਼ ਲੲੀ ਲਾਗੂ ਹੈ। ਤਾਂ ਜਲੰਧਰ ਦੇ ਨਾਲ ਇਹ ਵਿਤਕਰਾ ਕਿਉਂ ?

ਇਸ ਮੌਕੇ ਵਿਜੈ ਕੁਮਾਰ ਬਾਠ , ਬਖਸ਼ੋ ਰਾਣੀ , ਸੁਖਮਨੀ , ਸਿਕੰਦਰ, ਪ੍ਰਵੀਨ , ਡੈਨੀਅਲ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਦੇ ਆਗੂ ਰਣਜੀਤ ਸਿੰਘ ਬਾਲੋਕੀ ਨੇ ਵੀ ਸੰਬੋਧਨ ਕੀਤਾ।

 

प्राकृतिक आयुर्विज्ञान /गले और उस/के ऊपर के अंगो के रोग /Natural life long nd Healthier Life 6.. 

 

 

Leave a Reply

Your email address will not be published. Required fields are marked *

error: Content is protected !!