ਜੇ ਅੰਦਰ ਤੇਰੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ, ਯਾਰ

ਕਪੂਰਥਲਾ, 24 ਦਸੰਬਰ (ਪਰਮਜੀਤ ਸੰਨੀ)- ਰਾਜ ਦੀਆਂ ਗੱਲਾਂ, ਅਸੀਂ ਜਗੀਰਾਂ ਵਾਲੇ ਨਹੀਂ ਅਸੀਂ ਜਮੀਰਾਂ ਵਾਲੇ ਹਾਂ, ਜੇ ਅੰਦਰ ਤੇਰੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ, ਯਾਰ, ਹਥਿਆਰ ਤੇ ਰਿਸ਼ਤੇਦਾਰਾਂ ਨੂੰ ਕਲਮ ਬੰਦ ਕਰਨ ਵਾਲੇ ਗੁਰਸਾਹਿਬ ਸਿੰਘ ਢਿੱਲੋਂ ਜੀ ਦੇ ਹੋਰ ਕਈ ਗੀਤ ਕਿਸਾਨ ਸੰਘਰਸ਼ ਵਿਚ ਉਤਸ਼ਾਹ ਭਰਨ ਲਈ ਮਾਰਕਿਟ ਵਿਚ ਆ ਰਹੇ ਹਨ। ਬੁਲੰਦ ਅਵਾਜ਼ ਦੇ ਮਾਲਕ ਹਰਪ੍ਰੀਤ ਸਿੰਘ ਰੰਧਾਵਾ ਜੀ ਦਾ ਚੱਲ ਰਿਹਾ ਗੀਤ ‘ਦਿੱਲੀਏ’ ਅਤੇ ਨਵਾਂ ਗੀਤ ਆ ਰਿਹਾ ਹੈ ‘ਧਰਨੇ’।

ਇਸ ਤੋਂ ਇਲਾਵਾ, ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਠੱਠਾ ਵਿਚ ਵਸਦੀ ਪ੍ਰਨੀਤ ਢਿੱਲੋਂ ਅਪਣੀ ਖੂਬਸੂਰਤ ਅਵਾਜ਼ ਵਿਚ ਸੁਰੀਲੇ ਅਤੇ ਜ਼ੋਸ਼ੀਲੇ ਢੰਗ ਨਾਲ ਗੁਰਸਾਹਿਬ ਸਿੰਘ ਢਿੱਲੋਂ ਜੀ ਦੁਆਰਾ ਲਿਖੇ ਗੀਤ ‘ਦਿੱਲੀ ਨੂੰ ਪੰਜਾਬ ਬਣਾਉਣ ਦੀ ਚਿਤਾਵਨੀ’ ਨੂੰ ਜਲਦ ਹੀ ਮਾਰਕਿਟ ਵਿਚ ਲੈ ਕੇ ਪੇਸ਼ ਹੋ ਰਹੀ ਹੈ।

ਛੋਟੀ ਉਮਰ ਵਿਚ ਸਿਖਰਾਂ ਨੂੰ ਛੂਹਣ ਵਾਲੀ ਪ੍ਰਨੀਤ ਢਿੱਲੋਂ ਦੇ ਪਹਿਲਾਂ ਵੀ ਕਈ ਗੀਤ ਯੂਟਿਊਬ ’ਤੇ ਆ ਚੁੱਕੇ ਹਨ, ਜਿਹਨਾਂ ਨੂੰ ਲੋਕਾਂ ਵਲੋਂ ਬੜਾ ਪਸੰਦ ਕੀਤਾ ਗਿਆ ਅਤੇ ਭਰਵਾਂ ਹੁੰਗਾਰਾ ਵੀ ਦਿੱਤਾ ਗਿਆ। ਆਸ ਹੈ ਕਿ ਕਿਸਾਨ ਸੰਘਰਸ਼ ਵਿਚ ਗੀਤ ਲਿਖਣ ਅਤੇ ਗੀਤ ਗਾਉਣ ਵਾਲਿਆਂ ਦੀ ਸੇਵਾ ਨੂੰ ਸਾਰੀ ਜਨਤਾ ਅਤੇ ਕਿਸਾਨ ਵੀਰ ਜ਼ਰੂਰ ਪਸੰਦ ਕਰਨਗੇ ਅਤੇ ਭਰਵਾਂ ਹੁੰਗਾਰਾ ਵੀ ਜ਼ਰੂਰ ਦੇਣਗੇ। 

 

प्राकृतिक आयुर्विज्ञान /गले और उस/के ऊपर के अंगो के रोग /Natural life long nd Hea

lthier Life 6..

Leave a Reply

Your email address will not be published. Required fields are marked *

error: Content is protected !!