ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਹਕੋਟ ਦੇ ਸਰਕਲ ਪ੍ਰਧਾਨ ਦਲਵੀਰ ਸਿੰਘ ਸੱਭਰਵਾਲ ਨੂੰ ਸਦਮਾ

ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਹਕੋਟ ਦੇ ਸਰਕਲ ਪ੍ਰਧਾਨ ਦਲਵੀਰ ਸਿੰਘ ਸੱਭਰਵਾਲ ਨੂੰ ਸਦਮਾ ਭਤੀਜ ਨੂੰਹ ਦਾ ਦਿਹਾਤ

ਅੰਤਿਮ ਅਰਦਾਸ ਅੱਜ ਮਲਸੀਆ ਚ

ਮੱਲ੍ਹੀਆ ਕਲਾ 2 ਜਨਵਰੀ (ਮਨਜੀਤ ਮਾਨ ) ਸੀਨੀਅਰ ਅਕਾਲੀ ਆਗੂ ਤੇ ਸ਼ੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਦਲਵੀਰ ਸਿੰਘ ਸੱਭਰਵਾਲ ਨੂੰ ਉਸ ਸਮੇਂ ਬਹੁਤ ਹੀ ਗਹਿਰਾ ਸਦਮਾ ਲੱਗਾ ਜਦੋ ਉਨ੍ਹਾਂ ਦੀ ਭਤੀਜ ਨੂੰਹ ਪਰਮਿੰਦਰ ਕੌਰ ਬੇਬੀ ਪਤੂ ਰਾਕੇਸ਼ ਕੁਮਾਰ ਸੱਭਰਵਾਲ ਦਾ ਇੱਕ ਬੇਟੀ ਨੂੰ ਜਨਮ ਦਿੰਦਿਆਂ ਦਿਹਾਤ ਹੋ ਗਿਆ ਜਿਨ੍ਹਾਂ ਦੀ ਅੰਤਿਮ ਅਰਦਾਸ ਅੱਜ ਮਿੱਤੀ 3 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 1ਵਜੇ ਤੋ 2 ਵਜੇ ਤੱਕ ਪਿੰਡ ਮਲਸੀਆ ਵਿਖੇ ਪੱਤੀ ਸ਼ਾਹਲਾ ਨਗਰ ਜਿਲ੍ਹਾ ਜਲੰਧਰ ਵਿਖੇ ਹੋਵੇਗੀ ਸ. ਸੱਭਰਵਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਦਾ ਵਿਆਹ 11ਕੁ ਮਹੀਨੇ ਪਹਿਲਾਂ ਹੀ ਹੋਇਆ ਸੀ ਪਰ ਵਾਹਿਗੁਰੂ ਨੂੰ ਕੁਝ ਹੋਰ ਹੀ ਮੰਨਜੂਰ ਸੀ ਉਨ੍ਹਾਂ ਹੋਰ ਦੱਸਿਆ ਕਿ ਉਨ੍ਹਾਂ ਦੀ ਭਤੀਜ ਨੂੰਹ ਨੰਨ੍ਹੀ ਬੱਚੀ ਨੂੰ ਜਨਮ ਦਿੰਦਿਆਂ ਹੀ ਪ੍ਰਲੋਕ ਸੁਧਾਰ ਗਈ ਤੇ ਪਿੱਛੇ ਪਰਿਵਾਰ ਨੂੰ ਰੋਦਿਆ ਵਿਲਕਦਿਆ ਛੱਡ ਗਈ ਇਸ ਮੋਕੇ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਚੀਮਾ ਚੇਅਰਮੈਨ 11 ਨਿਹੰਗ ਸਿੰਘ ਜਥੇਬੰਦੀਆਂ ਭਾਰਤ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ,ਜੀਤ ਗਿੱਲ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਯੂਥ ਵਿੰਗ ,ਸਾਬੀ ਰਸੂਲਪੁਰੀ ਦੁਆਬਾ ਪ੍ਰਧਾਨ ਸ਼੍ਰੋਮਣੀ ,ਰੰਘਰੇਟਾ ਦਲ ਯੂਥ ਵਿੰਗ ,ਲਾਲਾ ਕੁਰਾਲੀ ਸੁੱਖੀ ਕੁਰਾਲੀ ,ਵਿੱਕੀ ਰਹੀਮ ਪੁਰ ,ਤਰਸੇਮ ਲਾਲਕਾ ਨੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ 

 

अलविदा 2020 / सियासी गलियारे में एक नई चर्चा छेड़ गया साल 20 20 

 

Leave a Reply

Your email address will not be published. Required fields are marked *

error: Content is protected !!