ਦਿਵਿਆਗਤਾ ਸੰਬੰਧੀ ਦੁਬਾਰਾ ਕੈਂਪਾਂ ਦਾ ਆਯੋਜਨ 12 ਨੂੰ ਪੀ ਐਚ ਸੀ ਅਠੌਲੀ

ਦਿਵਿਆਗਤਾ ਸੰਬੰਧੀ ਦੁਬਾਰਾ ਕੈਂਪਾਂ ਦਾ ਆਯੋਜਨ 12 ਨੂੰ ਪੀ ਐਚ ਸੀ ਅਠੌਲੀ

,19 ਨੂੰ ਪੀ ਐਚ ਸੀ ਸਪਰੋੜ ਅਤੇ 22 ਨੂੰ ਭੁਲਾਰਾਏ ; ਡਾ ਮਨਜੀਤ ਸਿੰਘ ਸੋਢੀ ਫਗਵਾੜਾ

( ਵਿਵੇਕ ਮਰਵਾਹਾ ਆਸ਼ੂ ) ਸਿਹਤ ਵਿਭਾਗ ਵੱਲੋਂ ਕਾਫੀ ਸਮੇਂ ਤੋਂ ਅੰਗਹੀਣ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ

ਕਿ ਉਹ ਅਪਣੇ ਅੰਗਹੀਣਤਾ ਸੰਬੰਧੀ ਬਣੇ ਪੁਰਾਣੇ ਸਰਟੀਫਿਕੇਟਾ ਨੂੰ ਡਿਜਲੀਟਾਈਜੇਸਨ ਭਾਵ ਆਨਲਾਈਨ ਜਾ ਫਿਰ ਜਿਨ੍ਹਾਂ ਨੇ ਅਜੇ ਤੱਕ ਅੰਗਹੀਣਤਾ ਸੰਬੰਧੀ ਸਰਟੀਫਿਕੇਟ ਨਹੀਂ ਬਣਾੲੇ ਹਨ ਉਹ ਜਲਦੀ ਹੀ ਸਰਕਾਰੀ ਸਿਹਤ ਕੇਂਦਰ ਵਿੱਖੇ ਜਾ ਕੇ ਬਣਵਾ ਲੈਣ ੲਿਸ ਗੱਲ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਡਾ ਮਨਜੀਤ ਸਿੰਘ ਸੋਢੀ ਪੀ ਐਚ ਸੀ ਪਾਂਸਟ ਨੇ ਸਿਵਲ ਸਰਜਨ ਕਪੂਰਥਲਾ ਡਾ ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ

ਪਿੰਡ ਰਾਣੀਪੁਰ ਵਿੱਖੇ ਲਗਾੲੇ ਦਿਵਿਆਂਗਤਾ ਕੈਂਪ ਦੌਰਾਨ ਕੀਤਾ ਉਨ੍ਹਾਂ ਦੱਸਿਆ ਕਿ ਅੱਜ ਲਗਾੲੇ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਜਿਨ੍ਹਾਂ ਚ ਡਾ ਮਨਪ੍ਰੀਤ ਕੋਰ ਗਿੱਲ ਮੈਡੀਕਲ ਅਫਸਰ ਪੀ ਐਚ ਸੀ ਰਾਣੀਪੁਰ , ਡਾ ਸੁਮਨਦੀਪ ਸਿੰਘ ਅਤੇ ਸਿਵਲ ਹਸਪਤਾਲ ਫਗਵਾੜਾ ਦੇ ਡਾ ਸੰਜੀਵ ਲੌਚਨ , ਸੁਰਿੰਦਰ ਸਿੰਘ , ਡਾ ਅਨੀਤਾ ਦਾਦਰਾ , ਅਸ਼ੀਸ਼ ਧੀਮਾਨ ਨੇ ਦਿਵਿਆਂਗਨਾ ਦੇ ਸਰਟੀਫਿਕੇਟ ਬਣਾੲੇ ਡਾ ਮਨਜੀਤ ਸਿੰਘ ਸੋਢੀ ਨੇ ਦੱਸਿਆ ਕਿ ਪੀ ਐਚ ਸੀ ਪਾਸ਼ਟਾਂ ਅਧੀਨ ਆਉਂਦੇ ਅਜੇ ਵੀ ਜਿਹੜੇ ਲੋਕ ਕਿਸੇ ਮਜਬੂਰੀ ਕਾਰਨ ਅਪਣੇ ਦਿਵਿਆਂਗਤਾ ਸਰਟੀਫਿਕੇਟ ਨਹੀਂ ਬਣਾ ਪਾੲੇ ਹਨ ਜਾ ਸਰਟੀਫਿਕੇਟ ਆਨਲਾਈਨ ਨਹੀਂ ਕਰਵਾ ਪਾੲੇ ਹਨ ਉਹ ਲੋਕ 12 ਨੂੰ ਪੀ ਐਚ ਸੀ ਅਠੌਲੀ 19 ਨੂੰ ਪੀ ਐਚ ਸੀ ਸਪਰੋੜ ਅਤੇ 22 ਨੂੰ ਪਿੰਡ ਭੁੱਲਾਰਾਏ ਲਗਣ ਵਾਲੇ ਕੈਂਪਾਂ ਚ ਜਾ ਕੇ ਕਰਵਾ ਸਕਦੇ ਹਨ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪਾਂ ਦੋਰਾਨ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕਰ ਨਵੇਂ ਦਿਵਿਆਂਗਤਾ ਸਰਟੀਫਿਕੇਟ ਅਤੇ ਜਿਨ੍ਹਾਂ ਦੇ ਸਰਟੀਫਿਕੇਟ ਪਹਿਲਾ ਦੇ ਬਣੇ ਹੋੲੇ ਹਨ ਉਨ੍ਹਾਂ ਦੇ ਸਰਟੀਫਿਕੇਟ ਆਨਲਾਈਨ ਕੀਤੇ ਜਾਣੇ ਹਨ

ਉਨ੍ਹਾਂ ਦਿਵਿਆਂਗਤਾ (ਯੂ ਡੀ ਆੲੀ ਡੀ )ਕਾਰਡ ਜਾ ਹੋਰ ਆੲੀ ਡੀ ਪਰੂਫ ਦੀ ਕਾਪੀ ਅਤੇ ਜਿਨ੍ਹਾਂ ਦੇ ਸਰਟੀਫਿਕੇਟ ਬਣੇ ਹਨ ਉਨ੍ਹਾਂ ਨੂੰ ਆਨਲਾਈਨ ਕਰਵਾਉਣ ਲਈ ਸਰਟੀਫਿਕੇਟ ਦੀ ਕਾਪੀ ਨਾਲ ਲਿਆਉਣ ਲਈ ਕਿਹਾ ੲਿਸ ਮੌਕੇ ਉਨ੍ਹਾਂ ਲੋਕਾਂ ਨੂੰ ਆਪ ਅੱਗੇ ਆ ਕੇ ਸਿਹਤ ਵਿਭਾਗ ਦਾ ਸਹਿਯੋਗ ਦਿੰਦਿਆਂ ਜਲਦ ਤੋਂ ਜਲਦ ਅਪਣੇ ਯੂ ਡੀ ਆੲੀ ਡੀ ਕਾਰਡ ਬਣਵਾਉਣ ਲਈ ਕਿਹਾ ਉਨ੍ਹਾਂ ਵਲੋਂ ਰਹਿੰਦੇ ਲੋਕਾਂ ਨੂੰ ਵੀ ੲਿਹ ਸੰਦੇਸ਼ ਵਿਸ਼ੇਸ਼ ਤੌਰ ਤੇ ੲੇ ਐਨ ਐਮ ਅਤੇ ਆਸ਼ਾ ਵਰਕਰਾਂ ਰਾਹੀ ਹਰ ਪਿੰਡ ਤੇ ਘਰ ਤੱਕ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਅੰਗਹੀਣ ਵਿਅਕਤੀ ਸਮੇ ਸਿਰ ਅਪਣਾ ਦਿਵਿਆਂਗਤਾ ਸਰਟੀਫਿਕੇਟ ਬਣਵਾ ਸਕੇ ਇਸ ਮੌਕੇ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ , ਗੁਰਮੇਲ ਸਿੰਘ , ਉਰਮੀਲਾ ਕੁਮਾਰੀ ਫਾਰਮੇਸੀ ਅਫ਼ਸਰ , ਅਮਰਜੀਤ ਸਿੰਘ , ਲੈਬ ਟੈਕਨੀਸ਼ੀਅਨ , ਹਰਪਿੰਦਰ ਕੋਰ , ਸਰਪੰਚ ਰਾਜਿੰਦਰ ਚੰਦੀ ਰਾਣੀਪੁਰ ਅਤੇ ਸਮੂਹ ਆਸ਼ਾ ਵਰਕਰ ਹਾਜ਼ਿਰ ਸਨ 

 

Natural life long nd Healthier with Milk ,दूध विशेष हितकर भोजन. 

 

<

Leave a Reply

Your email address will not be published. Required fields are marked *

error: Content is protected !!