ਪਿੰਡ ਮਹਿਸਮਪੁਰ ਬੇਟ ਵਿੱਚ ਰੋਸ ਮਾਰਚ ਕੱਢਿਆ ਗਿਆ,Protest Marche
ਪਿੰਡ ਮਹਿਸਮਪੁਰ ਬੇਟ ਵਿੱਚ ਰੋਸ ਮਾਰਚ ਕੱਢਿਆ ਗਿਆ (Protest Marche)
ਪਿੰਡ ਮਹਿਸਮਪੁਰ ਬੇਟ ਤਹਿਸੀਲ ਨਕੋਦਰ ਜਿਲਾ ਜਲੰਧਰ ਵਿਚ ਗੁਰਨਾਮ ਸਿੰਘ ਪੁਰੀ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਬਿੱਲ ਦੇ ਵਿਰੋਧ ਵਿਚ ਰੋਸ ਮਾਰਚ ਕੱਢਿਆ ਗਿਆ।
ਇਸ ਮੌਕੋ ਪਿੰਡ ਤੋਂ 11 ਕਾਫ਼ਲੇ ਦੇ ਰੂਪ ਵਿਚ ਇਕ ਗੱਡੀ ਵੀ ਦਿੱਲੀ ਰਵਾਨਾ ਕੀਤੀ ਗਈ। ਰੋਸ ਮਾਰਚ ਪਿੰਡ ਦੇ ਬਜ਼ਾਰਾਂ ਅਤੇ ਗਲੀਆਂ ਵਿਚ ਹੁੰਦਾ ਹੋਇਆ ਮਹਿਤਪੁਰ ਰੋਡ ਉਪਰ ਸਮਾਪਤ ਹੋਇਆ। ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਨਛੱਤਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ 3 ਖੇਤੀ ਕਨੂੰਨ ਪੰਜਾਬ ਦੀ ਕਿਸਾਨੀ ਦਾ ਘਾਣ ਕਰ ਦੇਣ ਗੇ। ਮੌਜੂਦਾ ਮੰਡੀਕਰਨ ਸਿਸਟਮ ਫੇਲ ਹੋ ਜਾਵੇਗਾ। ਬੇਰੁਜ਼ਗਾਰੀ ਵਧੇਗੀ। ਕਾਰਪੋਰੇਟ ਘਰਾਣੇ ਜ਼ਮੀਨਾਂ ਤੇ ਕਾਬਜ਼ ਹੋ ਜਾਣਗੇ। ਖੇਤ ਮਜ਼ਦੂਰ ਬੰਟੀ ਵਾਲੀਆ ਅਤੇ ਬਲਦੇਵ ਸਿੰਘ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਮੋਦੀ ਸਰਕਾਰ ਨੂੰ ਖੇਤੀ ਬਿੱਲ ਵਾਪਸ ਲੈਣ ਲਈ ਚਿਤਾਵਨੀ ਦਿੱਤੀ ।

सियासी गलियारे में एक नई चर्चा छेड़ गया साल 20 20