ਮੋਦੀ ਦੀ ‘ਮਨ ਕੀ ਬਾਤ’ ਦਾ ਥਾਲ਼ੀਅਾ ਖ਼ੜਕਾ ਕੇ ਕੀਤਾ ਜ਼ੋਰਦਾਰ ਵਿਰੋਧ
ਮੋਦੀ ਦੀ ‘ਮਨ ਕੀ ਬਾਤ’ ਦਾ ਥਾਲ਼ੀਅਾ ਖ਼ੜਕਾ ਕੇ ਕੀਤਾ ਜ਼ੋਰਦਾਰ ਵਿਰੋਧ
ਮੱਲ੍ਹੀਆ ਕਲਾ 27 ਦਸੰਬਰ ( ਮਨਜੀਤ ਮਾਨ ) ਨਕੋਦਰ ਅਤੇ ਮਹਿਤਪੁਰ ਕਸਬੇ ਦੇ ਵੱਖ ਵੱਖ ਪਿੰਡਾਂ ਵਿੱਚ ਮੋਦੀ ਦੀ ਮਨ ਕੀ ਬਾਤ ਸੁਣਨ ਤੋਂ ਅੱਕੇ ਲੋਕਾਂ ਨੇ ਵੱਖ ਵੱਖ ਪਿੰਡਾਂ ਵਿੱਚ ਥਾਲ਼ੀਅਾਂ ਖ਼ੜਕਾ ਕੇ ਆਪਣੀ ਮਨ ਕੀ ਬਾਤ ਸੁਣਾਈ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ
ਬੀਬੀ ਸੁਰਜੀਤ ਕੌਰ ਮਾਨ ਅਤੇ ਇਸਤਰੀ ਜਾਗ੍ਰਿਤੀ ਮੰਚ ਦੇ ਜ਼ਿਲਾ ਪ੍ਰਧਾਨ ਅਨੀਤਾ ਸੰਧੂ ਦੀ ਅਗਵਾਈ ਹੇਠ ਪਿੰਡ ਉਧੋਵਾਲ ਤੋਂ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਬੀਬੀਆਂ ਦੇ ਜਥੇ ਨੇ ਪਿੰਡ ਉਧੋਵਾਲ ਤੋਂ ਥਾਲ਼ੀਅਾਂ ਖ਼ੜਕਾ ਕੇ ਦਿੱਲੀ ਵੱਲ ਰਵਾਨਗੀ ਪਾਈ। ਇਸੇ ਕੜੀ ਵਜੋਂ ਅੱਜ ਪਿੰਡ ਬਾਲੋਕੀ, ਅਾਦਰਾਮਾਨ,ਰਾੲੇਪੁਰ ਗੁੱਜਰਾਂ,ਸੰਗੋਵਾਲ਼, ਖੁਰਸ਼ੈਦਪਰ , ਮੁੱਧ, ਕੰਗ ਸਾਹਬੂ, ਸਿਆਣੀ ਵਾਲ ,ਪੰਡੋਰੀ ਜ਼ਗੀਰ,ਬਾਠਾਂ, ਵਿੱਚ ੲਿਕੱਠੇ ਹੋੲੇ ਕਿਸਾਨਾਂ-ਮਜ਼ਦੂਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਮੋਦੀ ਦੀ ਮਨ ਕੀ ਬਾਤ ਦਾ ਵਿਰੋਧ ਕਰਦਿਅਾਂ ਥਾਲ਼ੀਅਾਂ ਖ਼ੜਕਾੲੀਅਾ।
ਇਸ ਮੌਕੇ ਮੌਕੇ ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਰਾਜਿੰਦਰ ਮੰਡਲ ,ਰਤਨ ਸਿੰਘ ਸੁਖਵਿੰਦਰ ਸਿੰਘ ਖੇਲਾ ,ਸੁਰਜੀਤ ਕੌਰ ਮਾਨ ,ਮੈਡਮ ਅਨੀਤਾ ਸੰਧੂ ,ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਪੀਟਰ ,ਵਿਜੇ ਬਾਠ, ਨੌਜਵਾਨ ਭਾਰਤ ਸਭਾ ਦੇ ਅਾਗੂ ਜਸਕਰਨ ਅਾਜ਼ਾਦ,ਵਿੱਕੀ ਪੰਡੋਰੀ, ਨੇ ਸੰਬੋਧਨ ਕੀਤਾ।
प्राकृतिक आयुर्विज्ञान /गले और उस/के ऊपर के अंगो के रोग /Natural life long nd Healthier Life 6..