ਰਾਸ਼ਨ ਸਮੱਗਰੀ ਅਤੇ ਬਾਲਣ ਦਾ ਟਰਾਲਾ ਦਿੱਲੀ ਸੰਘਰਸ਼ ਲਈ ਰਵਾਨਾ

ਰਾਸ਼ਨ ਸਮੱਗਰੀ ਅਤੇ ਬਾਲਣ ਦਾ ਟਰਾਲਾ ਦਿੱਲੀ ਸੰਘਰਸ਼ ਲਈ ਰਵਾਨਾ
––————_————–
ਮੱਲ੍ਹੀਆ ਕਲਾ 29 ਦਸੰਬਰ (ਮਨਜੀਤ ਮਾਨ )

ਅੱਜ ਗੁਰਦੁਆਰਾ ਤੀਰ ਸਾਹਿਬ ਫਤਿਹ ਪੁਰ ਤੋਂ ਇੱਕ ਟਰਾਲਾ ਬਾਲਣ ਅਤੇ ਰਾਸ਼ਨ ਸਮੱਗਰੀ ਜਿਸ ਵਿੱਚ ਸੁੱਕਾ ਦੁੱਧ, ਰਿਫਾਇੰਡ,ਬਿਸਕੁਟ,ਵੈਸਣ,ਚਾਹਪੱਤੀ ਅਤੇ ਪਾਣੀ ਲੈ ਕੇ ਇੱਕ ਜਥਾ ਦਿੱਲੀ ਲਈ ਰਵਾਨਾ ਹੋਇਆ।ਸਵੇਰੇ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਨ ਤੋਂ ਬਾਅਦ ਜਥਾ ਰਵਾਨਾ ਕੀਤਾ ਗਿਆ।

ਇਸ ਸਮੇਂ ਗੁਰਦੁਆਰਾ ਪ੍ਰਧਾਨ ਸ: ਦਿਲਬਾਗ ਸਿੰਘ, ਸ: ਗੋਬਿੰਦਰ ਸਿੰਘ, ਇਕਬਾਲ ਸਿੰਘ, ਗੁਰਦਿਆਲ ਸਿੰਘ, ਮਨਜੀਤ ਸਿੰਘ, ਪਰਵਿੰਦਰ ਸਿੰਘ,ਮਾਸਟਰ ਬਲਜੀਤ ਸਿੰਘ, ਬਸੰਤ ਸਿੰਘ,ਸਤਨਾਮ ਸਿੰਘ, ਜਗਵੀਰ ਸਿੰਘ, ਪਵਰਰਨਵੀਰ ਸਿੰਘ, ਸੁਖਵੀਰ ਸਿੰਘ, ਜਤਿੰਦਰ ਸਿੰਘ, ਅਤੇ ਮੁਸਲਿਮ ਭਾਈਚਾਰੇ ਵੱਲੋਂ ਤੇਗ ਮੁਹੰਮਦ ਦੀ ਅਗਵਾਈ ਹੇਠ ਸਾਥੀ ਸ਼ਾਮਿਲ ਸਨ।

Leave a Reply

Your email address will not be published. Required fields are marked *

error: Content is protected !!