ਕੰਬੋਜ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬਣੇ ਐਡਵੋਕੇਟ

ਕੰਬੋਜ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬਣੇ ਐਡਵੋਕੇਟ ਜਸਪਾਲ ਸਿੰਘ ਧੰਜੂ  
ਹੁਸੈਨਪੁਰ, 12 ਜਨਵਰੀ (ਕੌੜਾ)– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਸ਼ਿਫਾਰਸ਼ ਤੇ ਸੁਲਤਾਨਪੁਰ ਲੋਧੀ ਦੇ ਪ੍ਰਸਿੱਧ ਐਡਵੋਕੇਟ ਜਸਪਾਲ ਸਿੰਘ ਧੰਜੂ ਸ਼ਾਲਾਪੁਰ ਬੇਟ ਨੂੰਕੰਬੋਜ ਵੈਲਫੇਅਰ ਬੋਰਡ ਪੰਜਾਬ ਦਾ ਚੇਅਰਮੈਨ ਬਣਾਇਆ ਗਿਆ ਹੈ । 
ਵਿਧਾਇਕ ਨਵਤੇਜ ਸਿੰਘ ਚੀਮਾ ਨੇ  ਐਡਵੋਕੇਟ ਜਸਪਾਲ ਸਿੰਘ ਧੰਜੂ ਦਾ ਸਨਮਾਨ ਕਰਦਿਆਂ ਕਿਹਾ ਕਿ ਕੰਬੋਜ ਭਾਈਚਾਰੇ ਨੂੰ ਵਧਾਈ ਦਿੱਤੀ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ , ਕਿ ਕੰਬੋਜ ਵੈਲਫੇਅਰ ਬੋਰਡ ਪੰਜਾਬ ਦਾ ਚੇਅਰਮੈਨ ਹਲਕਾ ਸੁਲਤਾਨਪੁਰ ਲੋਧੀ ਤੋਂ ਸਰਕਾਰ ਨੇ ਬਣਾਇਆ ਹੈ। ਇਸ ਸਮੇ ਸੀਨੀਅਰ ਕਾਂਗਰਸ ਨੇਤਾ ਅਮਰਜੀਤ ਸਿੰਘ ਸ਼ਾਲਾਪੁਰ ਬੇਟ ਤੇ ਨਿਰਮਲਜੀਤ ਸਿੰਘ ਰਿਟਾ. ਰਿਜਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਨੇ ਜਿੱਥੇ ਐਡਵੋਕੇਟ ਜਸਪਾਲ ਸਿੰਘ ਧੰਜੂ ਨੂੰ ਵਧਾਈ ਦਿੱਤੀ, ਉੱਥੇ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਧੰਨਵਾਦ ਕੀਤਾ।
ਇਸ  ਦੌਰਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਮੋਮੀ , ਐਡਵੋਕੇਟ ਸੁੱਚਾ ਸਿੰਘ ਮੋਮੀ , ਐਡਵੋਕੇਟ ਵਿਕਾਸਦੀਪ ਨੰਡਾ , ਐਡਵੋਕੇਟ ਪਰਮਿੰਦਰ ਨੰਡਾ ਤੇ ਹੋਰ ਬਾਰ ਮੈਂਬਰਾਂ ਵੀ ਕੰਬੋਜ ਵੈਲਫੇਅਰ ਬੋਰਡ ਦੇ ਚੇਅਰਮੈਨ ਐਡਵੋਕੇਟ ਜਸਪਾਲ ਸਿੰਘ ਨੂੰ ਵਧਾਈ ਦਿੱਤੀ ਤੇ ਸਨਮਾਨ ਕੀਤਾ ਇਸ ਤੋਂ ਇਲਾਵਾ ਮਾਰਕੀਟ ਕਮੇਟੀ ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਵਾਈਸ ਚੇਅਰਮੈਨ ਦੀਪਕ ਧੀਰ ਰਾਜੂ, ਸਰਪੰਚ ਰਾਜੂ ਢਿੱਲੋਂ, ਤੇਜਿੰਦਰ ਸਿੰਘ ਧੰਜੂ ਸੀਨੀਅਰ ਕਾਂਗਰਸ ਨੇਤਾ, ਪੀ ਏ ਟੂ ਚੀਮਾ ਰਵਿੰਦਰ ਰਵੀ , ਪੀ ਏ ਬਲਜਿੰਦਰ ਸਿੰਘ ,
ਰਾਜਿੰਦਰ ਸਿੰਘ ਤਕੀਆ ਚੇਅਰਮੈਨ ਬਲਾਕ ਸੰਮਤੀ, ਤੇਜਵੰਤ ਸਿੰਘ ਸਾਬਕਾ ਵਾਈਸ ਪ੍ਰਧਾਨ ਨਗਰ ਕੌਸਲ, ਜਗਜੀਤ ਸਿੰਘ ਚੰਦੀ ਸੀਨੀਅਰ ਆਗੂ , ਡਾ ਦਵਿੰਦਰ ਸਿੰਘ ਸਰਪੰਚ ਮੇਵਾ ਸਿੰਘ ਵਾਲਾ , ਮਹਿੰਦਰਪਾਲ ਸਿੰਘ ਸਰਪੰਚ , ਐਡਵੋਕੇਟ ਭੁਪਿੰਦਰ ਸਿੰਘ , ਐਡਵੋਕੇਟ ਜਰਨੈਲ ਸਿੰਘ ਸੰਧਾ, ਐਡਵੋਕੇਟ ਵਿਕਾਸਦੀਪ ਸਿੰਘ ਨੰਡਾ, ਐਡਵੋਕੇਟ ਪਰਮਿੰਦਰ ਸਿੰਘ ਨੰਡਾ, ਬਲਦੇਵ ਸਿੰਘ ਟੀਟਾ, ਪਰਮਜੀਤ ਸਿੰਘ ਦੁਆਬਾ, ਨਵਨੀਤ ਸਿੰਘ ਚੀਮਾ  ਯੁੂਥ ਆਗੂ, ਅੰਮ੍ਰਿਤਪਾਲ ਸਿੰਘ, ਸਰਪੰਚ ਕਸ਼ਮੀਰ ਸਿੰਘ ਪਮਣ, ਡਾ ਜਸਬੀਰ ਸਿੰਘ ਸਰਪੰਚ ਤਰਫਹਾਜੀ ਤੇ ਹੋਰ ਸਰਪੰਚਾਂ , ਪੰਚਾਂ ਤੇ ਕਾਂਗਰਸ ਦੇ ਸਰਗਰਮ ਵਰਕਰਾਂ ਜਸਪਾਲ ਸਿੰਘ ਧੰਜੂ ਆਦਿ ਹਾਜਰ ਸਨ।  
New Chairman of Kamboj Welfare Board Punjabਚੇਅਰਮੈਨ ਜਸਪਾਲ ਸਿੰਘ ਧੰਜੂ ਦਾ ਸਨਮਾਨ ਕਰਨ ਉਪਰੰਤ ਨਵਤੇਜ ਸਿੰਘ ਚੀਮਾ ਵਿਧਾਇਕ, ਨਾਲ ਚੇਅਰਮੈਨ ਪਰਵਿੰਦਰ ਸਿੰਘ ਪੱਪਾ ਤੇ ਹੋਰ ਕਾਂਗਰਸੀ ਆਗੂ 

 

Natural life long nd Healthier with Milk ,दूध विशेष हितकर भोजन. 

 

 

Leave a Reply

Your email address will not be published. Required fields are marked *

error: Content is protected !!