ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ।

ਕਾਲਾ ਸੰਘਿਆਂ 10 ਜਨਵਰੀ {ਮਨਜੀਤਮਾਨ}

ਸਥਾਨਕ ਕਸਬੇ ਤੋੋਂ ਨਜਦੀਕੀ ਪਿੰਡ ਅਠੌੌਲਾ ਵਿਖੇ ਦਸਮ ਪਿਤਾ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ

ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਧਰਮਸ਼ਾਲਾ ਵਿਖੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੁੱਲਾਂ ਨਾਲ  ਸਜਾਈ ਖੂਬਸੂਰਤ ਪਾਲਕੀ ਸਾਹਿਬ “ਚ ਸੁਸ਼ੋਭਿਤ ਕੀਤਾ ਗਿਆ।

ਇਸ ਮੌਕੇ ਪੰਥ ਪ੍ਰਸਿੱਧ ਢਾਡੀ ਸੁਖਵਿੰਦਰ ਸਿੰਘ ਅਨਮੋਲ ਤੇ ਸਾਥੀਆਂ ਦੇ ਢਾਡੀ ਜਥੇ ਵਲੋਂ ਗੁਰ ਇਤਿਹਾਸ ਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।  ਨਗਰ ਕੀਰਤਨ ਦੇ ਹਰ ਪੜਾਅ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਗੱਤਕਾ ਅਖਾੜਾ ਦੇ ਸਿੰਘਾਂ ਵੱਲੋਂ ਪ੍ਰਸਿੱਧ ਗੱਤਕਾ ਕੋਚ ਨਰਿੰਦਰ ਸਿੰਘ ਸੰਘਾ ਦੀ ਅਗਵਾਈ “ਚ ਗੱਤਕੇ ਦੇ ਜੌਹਰ ਵਿਖਾਏ ਗਏ। ਇਸ ਮੌਕੇ ਸੰਗਤਾਂ ਲਈ ਵੱਖ ਵੱਖ ਤਰ੍ਹਾਂ ਫਰੂਟ ਅਤੇ ਮਿਠਾਈਆਂ ਦੇ ਲੰਗਰ ਵੀ ਲਗਾਏ ਗਏ। ਪਿੰਡ ਦੇ ਪ੍ਰਕਰਮਾ ਮੌੌਕੇ ਬੀਬੀਆਂ ਵੱੱਲੋਂ ਸ਼ਬਦ ਗਾਇਨ ਕੀਤੇ ਗਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਸੋਹਲ, ਹੈੱਡ ਗ੍ਰੰਥੀ ਭਾਈ ਰਛਪਾਲ ਸਿੰਘ,  ਢਾਡੀ ਦਲਵਿੰਦਰ ਸਿੰਘ ਸੋਹਲ, ਢਾਡੀ ਸਤਵਿੰਦਰ ਸਿੰਘ, ਸਾਰੰਗੀ ਮਾਸਟਰ ਜਗਦੀਪ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਗੱਤਕਾ ਅਖਾੜਾ ਦੇ ਪ੍ਰਮੁੱਖ ਆਗੂ ਗੁਰਦਾਵਰ ਸਿੰਘ ਖਾਲਸਾ ਜੱਲੋਵਾਲ, ਹਰਮੀਤ ਸਿੰਘ ਖਾਲਸਾ ਤੋਂ ਇਲਾਵਾ ਹੋਰ ਸੰਗਤਾਂ ਹਾਜਰ ਸਨ। 

 

Natural life long nd Healthier with Milk ,दूध विशेष हितकर भोजन. 

 

Leave a Reply

Your email address will not be published. Required fields are marked *

error: Content is protected !!