ਪਿੰਡ ਪੰਧੇਰ ਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼
ਪਿੰਡ ਪੰਧੇਰ ਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਗੱਤਕਾ ਆਖਾੜਾ ਦੇ ਕੋਚ ਨਰਿੰਦਰ ਸਿੰਘ ਸੰਘਾ ਤੇ ਗੁਰਦਾਵਰ ਸਿੰਘ ਸੰਘਾ ਦੀ ਟੀਮ ਨੇ ਜੋਹਰ ਦਿਖਾਏ
ਮੱਲ੍ਹੀਆ ਕਲਾ 5 ਜਨਵਰੀ (ਮਨਜੀਤ ਮਾਨ ) ਪਿੰਡ ਪੰਧੇਰ ਜਿਲ੍ਹਾ ਜਲੰਧਰ ਵਿਖੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋ ਪੰਜ ਪਿਆਰਿਆ ਦੀ ਅਗਵਾਈ ਵਿੱਚ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰਿਆ ਦੀ ਗੂੰਜ ਵਿੱਚ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਗਿਆ ਇਸ ਮੋਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ ਇਸ ਮੋਕੇ ਪਿੰਡ ਦੀਆਂ ਸੰਗਤਾਂ ਵੱਲੋ ਰੱਸਤਿਆ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਤੇ ਇਸ ਮੋਕੇ ਸੰਗਤਾਂ ਵੱਲੋ ਵਿਸ਼ਾਲ ਨਗਰ ਕੀਰਤਨ ਦਾ ਥਾ ਥਾ ਭਰਵਾਂ ਸਵਾਗਤ ਕੀਤਾ ਗਿਆ ਤੇ ਸੰਗਤਾਂ ਵੱਲੋ ਚਾਹ ਪਕੋੜਿਆ ਦੇ ਲੰਗਰ ਸੰਗਤਾਂ ਨੂੰ ਛਕਾਏ ਗਏ ਇਸ ਮੋਕੇ ਪ੍ਰਸਿੱਧ ਪੰਥਕ ਕੀਰਤਨੀਏ ਭਾਈ ਹਰਪ੍ਰੀਤ ਸਿੰਘ ਤੇ ਪੰਥਕ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ ਦੇ ਜਥਿਆ ਵੱਲੋ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ

ਇਸ ਮੋਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਗੱਤਕਾ ਅਖਾੜਾ ਕਾਲਾ ਸੰਘਿਆ ਕਪੂਰਥਲਾ ਦੇ ਕੋਚ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰਿੰਦਰ ਸਿੰਘ ਸੰਘਾ ਤੇ ਗੁਰਦਾਵਰ ਸਿੰਘ ਸੰਘਾ ਦੀ ਟੀਮ ਤੇ ਨੰਨ੍ਹੇ ਮੁੰਨ੍ਹੇ ਬੱਚਿਆਂ ਵੱਲੋ ਗੱਤਕੇ ਦੇ ਜੋਹਰ ਦਿਖਾਏ ਗਏ ਇਸ ਮੋਕੇ ਹਰਮੀਤ ਸਿੰਘ ਸੰਘਾ ,ਜਗਮੋਹਨ ਸਿੰਘ ਖਾਲਸਾ ,ਪ੍ਰਭ ਨਿੱਝਰ ,ਪਵਨਪ੍ਰੀਤ ਸਿੰਘ ਸੰਘਾ , ਨਵਰਾਜ ਸੰਘਾ ਤੋ ਇਲਾਵਾ ਹੋਰ ਆਗੂ ਇਸ ਮੋਕੇ ਹਾਜਿਰ ਸਨ
अलविदा 2020 / सियासी गलियारे में एक नई चर्चा छेड़ गया साल 20 20