ਧੀਆਂ ਦੀ ਲੋਹੜੀ ਪਾਉਣੀ ਅੱਜ ਦੇ ਸਮੇਂ ਦੀ ਮੁੱਖ ਲੋੜ – ਸੀਟੂ ਬਾਈ

ਧੀਆਂ ਦੀ ਲੋਹੜੀ ਪਾਉਣੀ ਅੱਜ ਦੇ ਸਮੇਂ ਦੀ ਮੁੱਖ ਲੋੜ – ਸੀਟੂ ਬਾਈ

ਧੀਆਂ ਦੀ ਲੋਹੜੀ ਪਾਉਣ ਨਾਲ ਹੋਰ ਖੁਸ਼ੀਆਂ ਵਧਣਗੀਆਂ – ਹਰੀਸ਼ ਸੰਤੋਖਪੁਰੀ

ਮੱਲ੍ਹੀਆ ਕਲਾ 12 ਜਨਵਰੀ (ਮਨਜੀਤ ਮਾਨ ) ਲੋਹੜੀ ਦਾ ਤਿਉਹਾਰ ਹਰ ਸਾਲ ਰੀਝਾਂ ਚਾਂਵਾ ਨਾਲ ਮਨਇਆ ਜਾਂਦਾ ਹੈ।ਨਵ ਜੰਮੇ ਬੱਚੇ ਭਾਵ ਮੁੰਡੇ ਦੀ ਲੋਹੜੀ ਹਰ ਪ੍ਰੀਵਾਰ ਵਲੋਂ ਹਰ ਸ਼ਹਿਰ, ਹਰ ਪਿੰਡ ਵਿੱਚ ਖੁਸ਼ੀਆਂ ਨਾਲ ਵੰਡੀ ਜਾਂਦੀ ਹੈ। ਲੋਹੜੀ ਵਾਲੇ ਘਰਾਂ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਹੈ।

ਮੁੰਡਿਆਂ ਦੇ ਨਾਲ- ਨਾਲ ਕੁੜੀਆਂ ਦੀ ਲੋਹੜੀ ਵੀ ਪਾਉਣੀ ਚਾਹੀਦੀ ਹੈ।ਇਸ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਧੀਆਂ ਦੀ ਲੋਹੜੀ ਪਾਉਣ ਲਈ ਪ੍ਰੇਰਿਤ ਕਰਦੀ ਟੈਲੀਫਿਲਮ “ਧੀਆਂ ਦੀ ਲੋਹੜੀ” ਸਾਲ 2008 ਵਿੱਚ ਵੱਡੇ ਪੱਧਰ ਤੇ ਰਿਲੀਜ਼ ਹੋਈ ਸੀ ਜੋ ਲੋਕਾਂ ਨੂੰ ਸੇਧ ਦੇਣ ਲਈ ਵਧੀਆ ਸਾਬਿਤ ਹੋਈ। ਇਸ ਟੈਲੀਫਿਲਮ ਦੇ ਡਾਇਲਾਗ ਲਿਖਣ ਵਾਲੇ ਅਤੇ ਇਸ ਵਿੱਚ ਮੁੱਖ ਕਿਰਦਾਰ ਨਿਭਾਉਣ ਵਾਲੇ ਸੀਟੂ ਬਾਈ ਨੇ ਗੱਲਬਾਤ ਦੌਰਾਨ ਕਿਹਾ ਕਿ ਸਮਾਂ ਬਦਲ ਰਿਹਾ ਹੈ ਹੁਣ ਬਹੁਤ ਸਾਰੇ ਪ੍ਰੀਵਾਰ ਨੇ ਜਿਹੜੇ ਆਪਣੀਆਂ ਧੀਆਂ ਦੀ ਵੀ ਲੋਹੜੀ ਪਾਉਂਦੇ ਹਨ। ਪਰ ਫਿਰ ਵੀ ਕਿਤੇ ਨਾ ਕਿਤੇ ਸਮਾਜ ਵਿੱਚ ਕੁਝ ਅਜਿਹੇ ਬੇਦਰਦੇ ਲੋਕ ਵੀ ਨੇ ਜੋ ਨਵ ਜੰਮੀਆਂ ਬੱਚੀਆਂ ਨੂੰ ਕੂੜੇ ਦੇ ਢੇਰ ਤੇ ਵੀ ਸੁੱਟ ਦਿੰਦੇ ਨੇ ਤੇ ਕਈ ਅਜਿਹੇ ਨੇ ਜੋ ਪੁੱਤਰ ਦੀ ਲਾਲਸਾ ਵਿੱਚ ,ਧੀ ਦਾ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕਰਵਾ ਦਿੰਦੇ ਹਨ ,ਜੋ ਕੁਦਰਤ ਦੇ ਰਚੇ ਅਸੂਲਾਂ ਦੇ ਉੱਲਟ ਹੈ।

ਇਸ ਕਾਰਨ ਧੀਆਂ ਦੀ ਲੋਹੜੀ ਪਾਉਣੀ ਤਾਂ ਦੂਰ ਅਜਿਹਾ ਕਰਨ ਕਰਕੇ ਰੱਖੜੀ ਤੋਂ ਬਿਨਾਂ ਵੀ ਕਈ ਭਰਾਵਾਂ ਦੇ ਗੁੱਟ ਖਾਲੀ ਰਹਿੰਦੇ ਹਨ। ਨਿਰਮਾਤਾ ਅਤੇ ਨਿਰਦੇਸ਼ਕ ਸੀਟੂ ਬਾਈ ਨੇ ਅੱਗੇ ਕਿਹਾ ਕਿ ਬੜੇ ਹੀ ਲਾਡਾ ਚਾਵਾਂ ਦੇ ਨਾਲ ਪਾਲੇ ਪੁੱਤਰ ਮਾਪਿਆਂ ਦੇ ਸਪੁੱਤਰ ਬਣਕੇ ਮਾਂ ਬਾਪ ਦਾ ਨਾਮ ਰੌਸ਼ਨ ਕਰਦੇ ਹਨ ਤੇ ਕਈ ਪੁੱਤ ਅਜਿਹੇ ਵੀ ਨਿਕਲਦੇ ਨੇ ਜੋ ਸਮਾਜਿਕ ਬੁਰਾਈਆਂ ਵਿੱਚ ਫਸ ਕੇ ਕਪੁੱਤ ਬਣ ਜਾਂਦੇ ਹਨ ਤੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਖਰਾਬ ਕਰਦੇ ਨੇ। ਅੱਗੇ ਧੀਆਂ ਦੀ ਗੱਲ ਕਰਦਿਆਂ ਕਿਹਾ ਜੋ ਧੀਆਂ ਆਪਣੇ ਮਾਤਾ-ਪਿਤਾ ਦੀ ਆਗਿਆ ਵਿੱਚ ਰਹਿੰਦੀਆਂ ਨੇ ਤੇ ਮਾਪਿਆਂ ਦੀ ਇੱਜਤ ਕਰਦੀਆਂ ਨੇ ਉਹ ਹਮੇਸ਼ਾ ਹੀ ਸੁੱਖ ਪਾਉਦੀਆਂ ਨੇ। ਧੀ ਅਤੇ ਪੁੱਤ ਦੇ ਫਰਕ ਨੂੰ ਖਤਮ ਕਰਕੇ ਇਨ੍ਹਾਂ ਦੂਰੀਆਂ ਨੂੰ ਮਿਟਾਉਣ ਲਈ ਧੀਆਂ ਦੀ ਲੋਹੜੀ ਪਾਉਣੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

ਪ੍ਰਸਿੱਧ ਗੀਤਕਾਰ ਅਤੇ ਪ੍ਰੋਡਿਊਸਰ ਹਰੀਸ਼ ਸੰਤੋਖਪੁਰੀ ਨੇ ਕਿਹਾ ਕਿ ਬਹੁਤ ਸਾਰੀਆਂ ਸੰਸਥਾਵਾਂ, ਸਮਾਜ ਸੇਵੀ ਆਗੂਆਂ ਅਤੇ ਪ੍ਰਚਾਰਕਾਂ ਦੀ ਮਿਹਨਤ ਸਦਕਾ ਅੱਜ ਲੋਕ ਧੀਆਂ ਦੀ ਲੋਹੜੀ ਵੀ ਪਾਉਣ ਲੱਗ ਪਏ ਹਨ। ਬੜੇ ਚਾਅ ਨਾਲ ਆਪਣੀਆਂ ਲਾਡਲੀਆਂ ਧੀਆਂ ਦੀ ਲੋਹੜੀ ਪਾਉਣ ਵਾਲੇ ਹਰੀਸ਼ ਸੰਤੋਖਪੁਰੀ ਨੇ ਅੱਗੇ ਕਿਹਾ ਕਿ ਸਾਨੂੰ ਧੀ ਅਤੇ ਪੁੱਤਰ ਦੇ ਫਰਕ ਨੂੰ ਖਤਮ ਕਰਨਾ ਹੋਵੇਗਾ। ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਗ੍ਰਹਿਣ ਕਰਵਾ ਕੇ ਚੰਗੇ ਸੰਸਕਾਰ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਹੋਵੇਗੀ ਅਤੇ ਪੂਰੀ ਇਮਾਨਦਾਰੀ ਦਿਖਾਉਂਦੇ ਹੋਏ ਅਜਿਹਾ ਕਰਨ ਨਾਲ ਸਮਾਜ ਵਿੱਚ ਬਹੁਤ ਵੱਡਾ ਬਦਲਾਅ ਆਵੇਗਾ ਕੁਦਰਤ ਦੇ ਅਸੂਲਾਂ ਮੁਤਾਬਕ ਚੱਲਣ ਨਾਲ ਅਲੱਗ ਹੀ ਖੁਸ਼ੀ ਮਹਿਸੂਸ ਹੋਵੇਗੀ। ਧੀਆਂ ਦੀ ਲੋਹੜੀ ਪਾਉਣ ਦੇ ਨਾਲ ਵੱਡੀਆਂ ਹੋਣ ਤੇ ਸਾਨੂੰ ਵੱਧ ਤੋਂ ਵੱਧ ਆਪਣੀਆਂ ਧੀਆਂ ਨੂੰ ਵਿੱਦਿਆ ਦਾ ਦਾਜ ਦੇਣਾਂ ਚਾਹੀਦਾ ਹੈ। ਸਾਨੂੰ ਮੁੰਡਿਆਂ ਦੇ ਨਾਲ ਆਪਣੀਆ ਧੀਆਂ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ ਤੇ ਲਾਡਲੀਆਂ ਧੀਆਂ ਦਾ ਦਰਜਾ ਦੇਣਾ ਚਾਹੀਦਾ ਹੈ ਤਾਂ ਹੀ ਇਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਤੇ ਫਿਰ ਇਹ ਲੋਹੜੀ ਦੇ ਤਿਉਹਾਰ ਹੋਰ ਖੁਸ਼ੀਆਂ ਵੰਡਣਗੇ।
ਫੋਟੋ : ਸੀਟੂ ਬਾਈ, ਹਰੀਸ਼ ਸੰਤੋਖਪੁਰੀ 

 

Natural life long nd Healthier with Milk ,दूध विशेष हितकर भोजन. 

 

<

अलविदा 2020 / सियासी गलियारे में एक नई चर्चा छेड़ गया साल 20 20

Leave a Reply

Your email address will not be published. Required fields are marked *

error: Content is protected !!