ਦਿੱ ਲੀ ਕਿਸਾਨ ਅੰਦੋਲਨ ਲਈ ਲੰਗਰ ਦੀ ਸੇਵਾ ਭੇਜੀ

ਦਿੱ ਲੀ ਕਿਸਾਨ ਅੰਦੋਲਨ ਲਈ ਲੰਗਰ ਦੀ ਸੇਵਾ ਭੇਜੀ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਤਿੰਨ ਕਿਸਾਨ ਵਿਰੋਧੀ ਬਿੱਲਾ ਨੂੰ ਰੱਦ ਕਰਵਾਉਣ ਲਈ

ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਲਈ ਬਲਾਕ ਟਾਡਾ ਦੇ ਪਿੰਡ ਮੁਰਾਦਪੁਰ ਨਰਿਆਲ ਦੇ ਪਿੰਡ ਦੀ ਸੰਗਤ ਵੱਲੋਂ ਐਨ ਆਰ ਆਈ ਬੀਰਾ ਦੇ ਸਹਿਯੋਗ ਨਾਲ ਲੰਗਰਾ ਵਾਸਤੇ ਰੱਸਦਾ ਦੀ ਟਰਾਲੀ ਪਿੰਡ ਦੀ ਨੌਜਵਾਨ ਸਭਾ ਤੇ ਬਲਕਾਰ ਸਿੰਘ ਦੀ ਅਗਵਾਈ ਹੇਠ ਦਿੱਲੀ ਮੋਰਚੇ ਲਈ ਭੇਜੀ ਗਈ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਆਖਿਆ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਇਹਨਾਂ ਕਿਸਾਨ ਵਿਰੋਧੀ ਬਿੱਲਾ ਨੂੰ ਵਾਪਸ ਨਹੀ ਲੈਂਦੀ ਅਸੀ ਏਸੇ ਤਰ੍ਹਾਂ ਹੀ ਆਪਣਾਂ ਬਣਦਾ ਯੋਗਦਾਨ ਪਾਉਂਦੇ ਰਹਾਂਗੇ ਤੇ ਦਿੱਲੀ ਬੈਠੇ ਸਾਡੇ ਕਿਸਾਨ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿਆਂਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਿੱਟੂ ਪੰਡਿਤ, ਦੀਪਾ ਬੁਲੋਵਾਲ, ਕੁਲਜੀਤ ਪਹਿਲਵਾਨ, ਮੋਹਿਤ ਪੰਡਿਤ, ਜਗਜੀਤ ਸੋਢੀ, ਜੋਧਾਂ ਥਿਆੜਾ, ਭਿੰਦਰ ਕਬੱਡੀ ਖਿਡਾਰੀ, ਹਨੀ ਪੰਡਿਤ, ਕਰਨ,ਰਾਜਵਿੰਦਰ ਰਾਜੂ, ਪੰਕਜ ਆਦਿ ਪਿੰਡ ਵਾਸੀ ਹਾਜਰ ਸਨ। 

 

Natural life long nd Healthier with Milk ,दूध विशेष हितकर भोजन.

Leave a Reply

Your email address will not be published. Required fields are marked *

error: Content is protected !!