ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼

ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ ਪੰਜਾਬ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਲਾਈਫ ਕੇਅਰ ਇਲੈਕਟ੍ਰੋਹੋਮਿਓਪੈਥਿਕ ਹਸਪਤਾਲ ਜੀ ਟੀ ਰੋਡ ਮੋਗਾ ਵਿਖੇ ਹੋਈ।ਇਸ ਸਮੇਂ ਪ੍ਰਧਾਨ ਡਾ ਸ਼ਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਇਲੈਕਟ੍ਰੋਹੋਮਿਓਪੈਥੀ ਦੇ ਜਨਮਦਾਤਾ ਕਾਊਂਟ ਸੀਜਰ ਮੈਟੀ ਸਾਹਿਬ ਜੀ ਦੇ 212 ਵੇ ਜਨਮ ਦਿਨ ਨੂੰ ਮਨਾਉਣ ਵਾਸਤੇ ਪੰਜਾਬ ਪੱਧਰ ਦਾ ਸਮਾਗਮ ਚੌਖਾ ਅੰਪਾਇਰ ਬੁੱਘੀਪੁਰਾ ਚੌਕ ਮੋਗਾ ਵਿਖੇ 15 ਜਨਵਰੀ ਨੂੰ ਹੋਵੇਗਾ। ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਇਲੈਕਟ੍ਰੋਹੋਮਿਓਪੈਥਿਕ ਰਿਸਰਚ ਫੋਰਮ ਇੰਡੀਆ ਦੇ ਪ੍ਰਧਾਨ ਡਾ ਸੰਜੀਵ ਸ਼ਰਮਾ ਅਤੇ ਹਿਮਾਚਲ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ ਸੁਰਿੰਦਰ ਠਾਕੁਰ ਮੁੱਖ ਮਹਿਮਾਨ ਹੋਣਗੇ। ਇਸ ਸਮਾਗਮ ਨੂੰ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਵਾਸਤੇ ਡਾਕਟਰ ਸਾਹਿਬਾਨਾਂ ਦੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਡਿਊਟੀਆਂ ਲਗਾਈਆਂ ਗਈਆਂ। ਇਸ ਸਮੇਂ ਈ ਡੀ ਐਮ ਏ ਦੇ ਅਹੁਦੇਦਾਰ ਡਾ ਮਨਪ੍ਰੀਤ ਸਿੰਘ ਸਿੱਧੂ ਡਾ ਜਸਵਿੰਦਰ ਸਿੰਘ ਸਮਾਧ ਭਾਈ ਡਾ ਜਗਮੋਹਨ ਸਿੰਘ ਧੂੜਕੋਟ ਡਾ ਦਰਬਾਰਾ ਸਿੰਘ ਭੁੱਲਰ ਡਾ ਸਰਬਜੀਤ ਸਿੰਘ ਡਾ ਨਿਰਮਲ ਸਿੰਘ ਡਾ ਪਰਮਿੰਦਰ ਪਾਠਕ ਡਾ ਰਾਜਬੀਰ ਸਿੰਘ ਰੌਂਤਾ ਡਾ ਐੱਸ ਕੇ ਕਟਾਰੀਆ ਡਾ ਜਗਤਾਰ ਸਿੰਘ ਦੁਨੇਕੇ ਡਾ ਅਨਿਲ ਅਗਰਵਾਲ ਡਾ ਅਵਤਾਰ ਸਿੰਘ ਰਾਉਕੇ ਡਾ ਅੰਮ੍ਰਿਤਪਾਲ ਸਿੰਘ ਡਾ ਕਮਲਜੀਤ ਕੌਰ ਸੇਖੋਂ ਡਾ ਜਗਜੀਤ ਸਿੰਘ ਗਿੱਲ ਡਾ ਜਸਪਾਲ ਸਿੰਘ ਵਿਰਕ ਡਾ ਸੁਖਦੇਵ ਸਿੰਘ ਦਿਓਲ ਡਾ ਰੋਬਿਨ ਅਰੋੜਾ ਆਦਿ ਹਾਜ਼ਰ ਸਨ । 

Natural life long nd Healthier with ,Milk ,दूध विशेष हितकर भोजन. 

 

Leave a Reply

Your email address will not be published. Required fields are marked *

error: Content is protected !!