ਸਮਾਜ ਭਲਾਈ ਸੰਸਥਾ ਨੇ ਲੋੜਵੰਦ ਪ੍ਰਵਾਸੀ ਮਜਦੂਰ ਪਰਿਵਾਰ ਨੂੰ ਠੰਡ ਤੋਂ ਬਚਾਅ ਲਈ ਦਿੱਤੀਆਂ ਰਜਾਈਆਂ

ਸਮਾਜ ਭਲਾਈ ਸੰਸਥਾ ਨੇ ਲੋੜਵੰਦ ਪ੍ਰਵਾਸੀ ਮਜਦੂਰ ਪਰਿਵਾਰ ਨੂੰ ਠੰਡ ਤੋਂ ਬਚਾਅ ਲਈ ਦਿੱਤੀਆਂ ਰਜਾਈਆਂ

* ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਸਾਡਾ ਮੁਢਲਾ ਫਰਜ਼ – ਸੁਸ਼ਮਾ ਸ਼ਰਮਾ

ਫਗਵਾੜਾ (ਵਿਵੇਕ ਮਰਵਾਹਾ ਆਸ਼ੂ ) ਅੱਜ ਜਿੱਥੇ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਘਰਾ ‘ਚ ਡੱਕ ਦਿੱਤਾ ਹੈ ਉੱਥੇ ਹੀ ਸਮਾਜ ਸੇਵਾ ਦਾ ਪ੍ਰਣ ਲੈ ਕੇ ਕੁਝ ਹੀ ਸਮਾਂ ਪਹਿਲਾਂ ਗਠਿਤ ਹੋਈ ਔਰਤਾਂ ਦੀ ਜੱਥੇਬੰਦੀ ਸਮਾਜ ਭਲਾਈ ਸੰਸਥਾ ਮੁਹੱਲਾ ਭਗਤਪੁਰਾ ਵਲੋਂ ਸੰਸਥਾ ਦੀ ਪ੍ਰਧਾਨ ਸ੍ਰੀਮਤੀ ਸੁਸ਼ਮਾ ਸ਼ਰਮਾ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਨੂੰ ਠੰਡ ਤੋਂ ਬਚਾਉਣ ਲਈ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ।

ਇਸੇ ਲੜੀ ਤਹਿਤ ਇਕ ਪ੍ਰਵਾਸੀ ਮਜ਼ਦੂਰ ਦੀ ਮੁਸ਼ਕਿਲ ਨੂੰ ਵੇਖਦੇ ਹੋਏ ਸਮਾਜ ਭਲਾਈ ਸੰਸਥਾ ਦੀ ਮੀਤ ਪ੍ਰਧਾਨ ਅਤੇ ਇਸ ਪ੍ਰੋਜੈਕਟ ਦੀ ਡਾਇਰੈਕਟਰ ਪੂਨਮ ਬਾਲਾ ਵਲੋਂ ਉਕਤ ਪ੍ਰਵਾਸੀ ਪਰਿਵਾਰ ਦੇ ਘਰ ਜਾ ਕੇ ਮੋਕਾ ਵੇਖ ਕੇ ਪ੍ਰਧਾਨ ਸੁਸ਼ਮਾ ਸ਼ਰਮਾ ਨਾਲ ਵਿਚਾਰ ਵਟਾਂਦਰਾ ਕਰਕੇ ਰਜਾਈਆਂ ਭੇਂਟ ਕੀਤੀਆਂ। ਇਸ ਮੌਕੇ ਪ੍ਰਧਾਨ ਸੁਸ਼ਮਾ ਸ਼ਰਮਾ ਨੇ ਕਿਹਾ ਕਿ ਸਮਾਜ ਵਿਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਹਨਾਂ ਨੂੰ ਸਾਧਨਾ ਦੀ ਘਾਟ ਕਾਰਨ ਇਸ ਠੰਡ ‘ਚ ਜ਼ਿੰਦਗੀ ਕੱਟਣੀ ਪੈ ਰਹੀ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਮਾਜ ਸੇਵਾ ਦੇ ਖੇਤਰ ‘ਚ ਜੋ ਵੀ ਯੋਗਦਾਨ ਬਣਦਾ ਹੈ ਉਸ ਨੂੰ ਤਨਦੇਹੀ ਨਾਲ ਅਤੇ ਨਿਸ਼ਕਾਮ ਭਾਵਨਾ ਨਾਲ ਨਿਭਾਈਏ। ਉਹਨਾਂ ਸਹਿਯੋਗ ਲਈ ਸਮੁੱਚੀ ਟੀਮ ਤੋਂ ਇਲਾਵਾ ਅਮਰਜੀਤ ਕੌਰ ਦਾ ਵੀ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਮਜੀਤ ਕੌਰ, ਮਨਪ੍ਰੀਤ ਕੌਰ, ਜਸਵੀਰ ਕੌਰ, ਜਤਿੰਦਰ ਕੌਰ, ਸਵਿੰਦਰ ਕੌਰ ਪਾਠਕ, ਦਲਜੀਤ ਕੌਰ, ਸ਼ਿਵਾਨੀ, ਸਰਬਜੀਤ ਕੌਰ, ਅਮਰਜੀਤ ਕੌਰ, ਮੀਨਾ ਕੁਮਾਰੀ, ਖੁਸ਼ਬੂ ਆਦਿ ਹਾਜਰ ਸਨ। 

 

Natural life long nd Healthier with Milk ,दूध विशेष हितकर भोजन. 

 

 

Leave a Reply

Your email address will not be published. Required fields are marked *

error: Content is protected !!