ਪਿੰਡ ਉਦੋਵਾਲ ਤੇ ਉਮਰ ਪੁਰ ਤੋ ਚੱਲਿਆ ਬੀਬੀਆ ਤੇ ਕਿਸਾਨਾਂ ਦਾ ਜੱਥਾ

ਪਿੰਡ ਉਦੋਵਾਲ ਤੇ ਉਮਰ ਪੁਰ ਤੋ ਚੱਲਿਆ ਬੀਬੀਆ ਤੇ ਕਿਸਾਨਾਂ ਦਾ ਦਿੱਲੀ ਕਿਸਾਨ ਮੋਰਚੇ ਚ ਲੋੜੀਂਦਾ –ਸਮਾਨ ਲੈ ਕੇ ਰਵਾਨਾ
——- ———– ———– —
ਮੱਲੀਆ ਕਲਾ 28 ( ਮਨਜੀਤ ਮਾਨ ) ਕੱਲ੍ਹ ਦੇਰ ਰਾਤ ਪਿੰਡ ਉੱਧੋਵਾਲ,ਅਤੇ ੳੁਮਰਪੁਰ ਤੋਂ ਚੱਲਿਆ ਬੀਬੀਆਂ ਅਤੇ ਕਿਸਾਨਾਂ ਦਾ ਜੱਥਾ ਸਿੰਘੂ ਦਿੱਲੀ ਕਿਸਾਨ ਮੋਰਚੇ ਵਿੱਚ ਲੋੜੀਂਦਾ ਸਮਾਨ ਲੈ ਕੇ ਪੁੱਜ ਗਿਆ ।
ਕਿਰਤੀ ਕਿਸਾਨ ਯੂਨੀਅਨ( ਯੂਥ ਵਿੰਗ) ਦੇ ਆਗੂ ਦਵਿੰਦਰ ਸਿੰਘ ਬਸਰਾ ਅਵਤਾਰ ਸਿੰਘ ਤਾਰੀ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਅਨੀਤਾ ਸੰਧੂ ਕਿਸਾਨ ਆਗੂ ਸੁਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਦਿੱਲੀ ਕਿਸਾਨ ਮੋਰਚੇ ਲਈ ਲੋੜੀਂਦਾ ਸਮਾਨ ਜਿਵੇਂ ਰਜਾੲੀਅਾਂ,ਬਿਸਤਰੇ,ਸੁੱਕਾ ਬਾਲਣ , ਹਜ਼ਾਰਾਂ ਲਿਟਰ ਪਾਣੀ ਟਰੈਕਟਰਾਂ ਅਤੇ ਟਰੱਕ ਰਾਹੀਂ ਜੱਥਾ ਆਪਣੇ ਨਾਲ ਲੈ ਕੇ ਸ਼ੰਭੂ ਮੋਰਚੇ ‘ਤੇ ਪਹੁੰਚਿਆ ਅੱਜ ਸਵੇਰੇ ਜਿੱਥੇ ਨੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਿਰਕਤ ਕੀਤੀ

ਯੂਨੀਅਨ ਦੇ ਆਗੂ ਬਲਜੀਤ ਬੀਤੀ ਤੇ ਕੇਵਲ ਸਿੰਘ ਉੱਗੀ ਬੀ.ਈ.ਓ ਨੇ ਕਿਹਾ ਕਿ ਯੂਨੀਅਨ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਸਰਦੀ ਨੂੰ ਧਿਆਨ ਵਿੱਚ ਰੱਖਦਿਆਂ ਬਿਸਤਰੇ ਕਿਸਾਨ ਮੋਰਚੇ ਵਿੱਚ ਪਹੁੰਚਾਉਣ ਦੀ ਅਪੀਲ ਕੀਤੀ ਗਈ ਸੀ ਜਿਸ ਨੂੰ ਕਿਸਾਨ ਪਰਿਵਾਰਾਂ ਨੇ ਭਰਵਾਂ ਹੁੰਗਾਰਾ ਭਰਦਿਆਂ ਗੁਰਦੁਆਰਿਆਂ ਵਿੱਚ ਵੱਡੀ ਗਿਣਤੀ ਵਿੱਚ ਬਿਸਤਰਿਆਂ ਦੀ ਸੇਵਾ ਪਹੁੰਚਾਈ ਜਿਸ ਨੂੰ ਯੂਨੀਅਨ ਵੱਲੋਂ ਵੱਖ-ਵੱਖ ਸਾਧਨਾਂ ਰਾਹੀਂ ਮੋਰਚੇ ਵਿੱਚ ਪਹੁੰਚਾਇਆ ਜਾ ਰਿਹਾ ਹੈ ।

 

प्राकृतिक आयुर्विज्ञान /गले और उस/के ऊपर के अंगो के रोग /Natural life long nd Healthier Life 6..

Leave a Reply

Your email address will not be published. Required fields are marked *

error: Content is protected !!