ਪ੍ਰਵਾਸੀ ਮਜਦੂਰ ਦੀ ਕਰੰਟ ਲੱਗਣ ਕਾਰਨ ਮੋਕੇ ਤੇ ਹੀ ਮੋਤ
ਪਿੰਡ ਹੁੰਦਲ ਢੱਡਾ ਚ ਮੋਟਰਸਾਈਕਲ ਸਵਾਰ ਪ੍ਰਵਾਸੀ ਮਜਦੂਰ ਦੀ ਬਿਜਲੀ ਦੇ ਖੰਭੇ ਵਿੱਚ ਵੱਜਣ ਤੇ ਬਿਜਲੀ ਦਾ
ਕਰੰਟ ਲੱਗਣ ਕਾਰਨ ਮੋਕੇ ਤੇ ਹੀ ਮੋਤ
ਪ੍ਰਵਾਸੀ ਮਜਦੂਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਸਾਥੀਆਂ ਕੋਲ ਮੋਟਰ ਤੇ ਜਾ ਰਿਹਾ ਸੀ
ਮੱਲ੍ਹੀਆ ਕਲਾ 4 ਜਨਵਰੀ (ਮਨਜੀਤ ਮਾਨ ) ਪਿੰਡ ਹੁੰਦਲ ਢੱਡਾ ਨੇੜੇ ਕਸਬਾ ਮੱਲ੍ਹੀਆ ਕਲਾ ਜਿਲ੍ਹਾ ਜਲੰਧਰ ਵਿਖੇ
ਇੱਕ ਮੋਟਰਸਾਈਕਲ ਸਵਾਰ ਪ੍ਰਵਾਸੀ ਮਜਦੂਰ ਦੀ ਬਿਜਲੀ ਦੇ ਖੰਭੇ ਵਿੱਚ ਲੱਗਣ ਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਪ੍ਰਵਾਸੀ ਮਜਦੂਰ ਦੀ ਮੋਕੇ ਤੇ ਹੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੋਕੇ ਤੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪ੍ਰਵਾਸੀ ਮਜਦੂਰ ਜੋ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕਿ ਪਿੰਡ ਢੱਡਾ ਲਹਿਣਾ ਤੋ ਪਿੰਡ ਖਾਨ ਪੁਰ ਢੱਡਾ ਵੱਲ ਨੂੰ ਆ ਰਿਹਾ ਸੀ ਮੋਟਰਸਾਈਕਲ ਸਵਾਰ ਜਦੋ ਪਿੰਡ ਹੁੰਦਲ ਢੱਡਾ ਪਿੰਡ ਵਿੱਚ ਪਹੁੰਚਿਆ ਤਾ ਮਾਮੂਲੀ ਬਾਰਿਸ਼ ਹੋਣ ਕਾਰਨ ਉਨ੍ਹਾਂ ਦਾ ਸੰਤੁਲਿਨ ਵਿਗੜ ਜਾਣ ਕਾਰਨ ਮੋਟਰਸਾਈਕਲ ਬਿਜਲੀ ਦੇ ਲੱਕੜ ਦੇ ਖੰਭੇ ਨਾਲ ਜਾ ਟਕਰਾਇਆ ਤੇ ਬਿਜਲੀ ਦਾ ਲੱਕੜ ਦਾ ਖੱਭੇ ਵਿੱਚ ਕਰੰਟ ਆ ਜਾਣ
ਕਾਰਨ ਮੋਕੇ ਤੇ ਹੀ ਮੋਤ ਹੋ ਗਈ ਮਿ੍ਤਕ ਪ੍ਰਵਾਸੀ ਮਜਦੂਰ ਮੋਟਰ ਤੇ ਆਪਣੇ ਸਾਥੀਆਂ ਕੋਲ ਜਾ ਰਿਹਾ ਸੀ ਮਿ੍ਤਕ ਪ੍ਰਵਾਸੀ ਮਜਦੂਰ ਦੀ ਪਛਾਣ ਗੋਬਿੰਦਾ 20 ਪੁੱਤਰ ਰਾਮ ਪ੍ਰਕਾਸ਼ ਵਾਸੀ ਬਿਹਾਰ ਹਾਲ ਵਾਸੀ ਢੱਡਾ ਲਹਿਣਾ ਵਜੋਂ ਹੋਈ ਨਕੋਦਰ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ
Natural life long nd Healthier with ,Milk ,दूध विशेष हितकर भोजन.