ਦਮਨਵੀਰ ਸਿੰਘ ਫਿਲੌਰ ਵੱਲੋਂ ਵਿਧਾਨ ਸਭਾ ਹਲਕਾ ਫਿਲੌਰ ਤੋ ਚੋਣ ਲੜਨ ਦੇ ਸੰਕੇਤ

ਦਮਨਵੀਰ ਸਿੰਘ ਫਿਲੌਰ ਵੱਲੋਂ ਵਿਧਾਨ ਸਭਾ ਹਲਕਾ ਫਿਲੌਰ ਤੋ ਚੋਣ ਲੜਨ ਦੇ ਸੰਕੇਤ

ਫਿਲੌਰ 12 ਜਨਵਰੀ ( ਦਲਜੀਤ ਸਿੰਘ ਸੰਧੂ )

ਜਿਵੇ ਜਿਵੇ ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਚੌਣਾਂ ਨਜਦੀਕ ਆ ਰਹੀਆਂ ਹਨ ਉਵੇਂ ਉਵੇਂ ਹੀ ਵਿਧਾਨ ਸਭਾ ਚੋਣਾਂ ਲੜਨ ਦੇ ਚਾਹਵਾਨ ਰਾਜਨੀਤਕ ਨੇਤਾਵਾਂ ਵੱਲੋਂ ਰਾਜਨੀਤਕ ਸਰਗਰਮੀਆਂ ਨੂੰ ਅਰੰਭ ਕਰਦੇ ਹੋਏ ਇਲਾਕੇ ਦੇ ਵੋਟਰਾਂ ਤੇ ਪੱਤਰਕਾਰਾਂ ਨਾਲ ਰਾਬਤਾ ਕਾਇਮ ਕਰਕੇ ਹਾਲਾਤਾਂ ਦਾ ਜਾਇਜਾ ਲਿਆ ਜਾ ਰਿਹਾ ।

ਇਸੇ ਸੰਬੰਧ ਵਿੱਚ ਵਿਧਾਨ ਸਭਾ ਹਲਕਾ ਫਿਲੌਰ ਤੋ ਲੰਬਾ ਸਮਾ ਤੇ ਵਿਧਾਨ ਸਭਾ ਹਲਕਾ ਕਰਤਾਰਪੁਰ ਤੋ ਵਿਧਾਇਕ ਰਹਿ ਚੁੱਕੇ ਤੇ ਪੰਜਾਬ ਦੇ ਸਾਬਕਾ ਮੰਤਰੀ ਸਰਬਣ ਸਿੰਘ ਫਿਲੌਰ ਦੇ ਸਪੁੱਤਰ ਦਮਨਵੀਰ ਸਿੰਘ ਫਿਲੌਰ ਵੱਲੋਂ ਪਿੱਛਲੇ ਕੁੱਝ ਸਮੇ ਤੋ ਫਿਲੌਰ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਉੱਥੇ ਹੀ ਪ੍ਰੈੱਸ ਕਲੱਬਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ । ਜਿਸ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨਾਂ ਵੱਲੋਂ ਇਸ ਵਾਰ 2022 ਦੀਆਂ ਪੰਜਾਬ ਵਿਧਾਨ ਚੌਣਾ ‘ਚ ਹਲਕਾ ਫਿਲੌਰ ਤੋ ਚੋਣ ਲੜੀ ਜਾਵੇਗੀ । ਜਿਸ ਦਾ ਜ਼ਿਕਰ ਉਨਾ ਨੇ ਭਾਵੇਂ ਸਿੱਧੇ ਤੌਰ ‘ਤੇ ਤਾ ਨਹੀ ਕੀਤਾ ਪਰ ਅਸਿੱਧੇ ਤੌਰ ‘ਤੇ ਚੋਣ ਲੜਨ ਦੀ ਗੱਲ ਕਬੂਲਦਿਆਂ ਹੋਇਆ ਕਿਹਾ ਕਿ ਹਲਕੇ ਦੇ ਮੋਜੂਦਾ ਹਾਲਾਤ ਤੇ ਲੋਕ ਇਹੀ ਚਾਹੁੰਦੇ ਹਨ ਕਿ ਉਹ ( ਦਮਨਵੀਰ ਸਿੰਘ ) ਇਸ ਵਾਰ ਹਲਕਾ ਫਿਲੌਰ ਤੋ ਚੌਣ ਲੜਨ ਤੇ ਉਹ ਲੋਕਾਂ ਨੂੰ ਨਿਰਾਸ਼ ਨਹੀ ਕਰਨਗੇ ।

ਦਮਨਵੀਰ ਸਿੰਘ ਫਿਲੌਰ ਨੇ ਪੱਤਰਕਾਰਾ ਨਾਲ ਇੱਕ ਮਿਲਣੀ ਦੌਰਾਨ ਦੇਸ਼ ਤੇ ਪੰਜਾਬ ਰਾਜ ਦੇ ਮੋਜੂਦਾ ਹਾਲਾਤਾਂ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਵਿਰੋਧੀ ਧਿਰਾਂ ਆਪਣਾ ਬਣਦਾ ਰੋਲ ਨਿਭਾਉਣ ‘ਚ ਅਸਫਲ ਰਹੀਆਂ ਹਨ ਜਿਸ ਕਾਰਨ ਅੱਜ ਦੇਸ਼ ਬੜੇ ਹੀ ਨਾਜਕ ਦੌਰ ‘ਚੌ ਗੁਜ਼ਰ ਰਿਹਾ ਹੈ । ਕਿਸਾਨੀ ਅੰਦੋਲਨ ਦੇ ਹੱਕ ਵਿੱਚ ਬੋਲਦਿਆਂ ਉਨਾ ਕਿਹਾ ਕਿ ਬਿਨਾ ਸ਼ਰਤ ਨਵੇ ਖੇਤੀ-ਬਾੜੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ । ਉਨਾ ਕਿਹਾ ਕਿ ਜੇ ਕਰ ਕੇਂਦਰ ਸਰਕਾਰ ਸੱਚਮੁੱਚ ਹੀ ਕਿਸਾਨਾ ਦੀ ਹਾਲਤ ਸੁਧਰਨ ਲਈ ਨਵੇ ਖੇਤੀ-ਬਾੜੀ ਕਾਨੂੰਨ ਲੁਆਉਣਾ ਚਾਹੁੰਦੀ ਹੈ ਤਾਂ ਉਸ ਨੂੰ ਕਿਸਾਨ ਜਥੇਬੰਦੀਆਂ , ਖੇਤੀ-ਬਾੜੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਤੇ ਲੋਕ-ਤੰਤਰੀ ਤਰੀਕੇ ਨਾਲ ਕਾਨੂੰਨ ਲਿਆਉਣੇ ਚਾਹੀਦੇ ਹਨ । ਵਿਧਾਨ ਸਭਾ ਹਲਕਾ ਫਿਲੌਰ ਬਾਰੇ ਚਿੰਤਾ ਜਾਹਿਰ ਕਰਦੇ ਉਨਾ ਕਿਹਾ ਕਿ ਹਲਕਾ ਫਿਲੌਰ ਦੇ ਹਾਲਾਤ ਬੇਹੱਦ ਮਾੜੇ ਹਨ ਰੋਜ਼ਾਨਾ ਹੀ ਲੁੱਟ ਖੋਹ ਤੇ ਚੌਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ ਉਨਾ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਫਿਲੌਰ ਤੋ ਮੋਜੂਦਾ ਵਿਧਾਇਕ ਚੁੱਪੀ ਧਾਰੀ ਬੈਠੇ ਹਨ । ਉਨਾ ਨੂੰ ਆਪਣਾ ਬਣਦਾ ਫਰਜ ਨਿਭਾਉਣਾ ਚਾਹੀਦਾ ਸੀ ।ਉਨਾ ਕਿਹਾ ਫਿਲੌਰ ਹਲਕੇ ਦੇ ਲੋਕੀ ਖੋਫਜਦਾ ਜ਼ਿੰਦਗੀ ਜੀਉਣ ਲਈ ਮਜਬੂਰ ਹਨ । 

 

अलविदा 2020 / सियासी गलियारे में एक नई चर्चा छेड़ गया साल 20 20 

 

Natural life long nd Healthier with Milk ,दूध विशेष हितकर भोजन.

<

Leave a Reply

Your email address will not be published. Required fields are marked *

error: Content is protected !!