ਕਾਲਾ ਸੰਘਿਆ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਕਾਲਾ ਸੰਘਿਆ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਲਾਹਣ ਦੇ ਤਿੰਨ ਡਰੰਮਾ ਸਮੇਤ ਦੋਸ਼ੀ ਕਾਬੂ
ਕਾਲਾ ਸੰਘਿਆ 26 ਦਸੰਬਰ ( ਮਨਜੀਤ ਮਾਨ
ਪੁਲਿਸ ਚੋਕੀ ਕਾਲਾ ਸੰਘਿਆ ਕਪੂਰਥਲਾ ਨੂੰ ਉਸ ਸਮੇਂ ਭਾਰੀ ਸਫਲਤਾ ਪ੍ਰਾਪਤ ਹੋਈ ਜਦੋ ਪੁਲਿਸ ਚੋਕੀ ਦੇ ਇੰਚਾਰਜ ਸਬ ਇਸਪੈਕਟਰ ਸ. ਬਲਜਿੰਦਰ ਸਿੰਘ ਭਲਵਾਨ ਨੂੰ ਕਿਸੇ ਖਾਸ ਮੁਖਬਰ ਵੱਲੋ ਇਤਲਾਹ ਦੇਣ ਤੇ ਆਪਣੀ ਪੁਲਿਸ ਪਾਰਟੀ ਸਮੇਤ ਰੇਡ ਕਰਕੇ ਲਾਹਣ ਦੇ ਤਿੰਨ ਡਰੱਮਾ ਸਮੇਤ ਇੱਕ ਦੋਸ਼ੀ ਨੂੰ ਗਿ੍ਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ
ਮੋਕੇ ਤੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਚੋਕੀ ਦੇ
ਇੰਚਾਰਜ ਸਬ ਇਸਪੈਕਟਰ ਸ. ਬਲਜਿੰਦਰ ਸਿੰਘ ਭਲਵਾਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਖਾਸ ਮੁੱਖਬਰ ਨੇ ਇਤਲਾਹ ਦਿੱਤੀ ਕਿ ਸਰਬਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੁਲਾਰ ਥਾਣਾ ਸਦਰ ਨਕੋਦਰ ਆਪਣੇ ਡੇਰੇ ਪਿੰਡ ਕੌਲ ਪੁਰ ਥਾਣਾ ਸਦਰ ਕਪੂਰਥਲਾ ਆਪਣੇ ਡੇਰੇ ਤੇ ਦੇਸੀ ਲਾਹਣ ਕੱਢ ਰਿਹਾ ਹੈ ,ਜਦੋ ਉਨਾਂ ਨੇ ਆਪਣੀ ਪੁਲਿਸ ਪਾਰਟੀ ਏ ਐਸ ਆਈ ਠਾਕੁਰ ਸਿੰਘ ਏ ਐਸ ਆਈ ਬਲਦੇਵ ਸਿੰਘ ਨਾਲ ਰੇਡ ਕੀਤਾ ਤੇ ਮੋਕੇ ਤੇ ਹੀ ਤਿੰਨ ਲਾਹਣ ਦੇ ਡਰੰਮ ਆਪਣੇ ਕਬਜੇ ਵਿੱਚ ਲੈ ਕੇ ਦੋਸ਼ੀ ਸਰਬਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੁਲਾਰ ਨੂੰ ਗਿ੍ਫਤਾਰ ਕਰਕੇ ਮੁਕੱਦਮਾ ਦਰਜ ਕਰਕੇ ਮਾਣਯੋਗ ਕੋਰਟ ਵਿੱਚ ਪੇਸ਼ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ