ਕਾਲਾ ਸੰਘਿਆਂ ਦੇ ਸਰਕਾਰੀ ਹਸਪਤਾਲ ਵਿਖੇ ਵਿਸ਼ੇਸ਼ ਕੈਂਪ ਲਗਾ ਅੰਗਹੀਣਾਂ ਦੇ ਬਣਾਏ ਸਰਟੀਫੀਕੇਟ।

ਕਾਲਾ ਸੰਘਿਆਂ ਦੇ ਸਰਕਾਰੀ ਹਸਪਤਾਲ ਵਿਖੇ ਵਿਸ਼ੇਸ਼ ਕੈਂਪ ਲਗਾ ਅੰਗਹੀਣਾਂ ਦੇ ਬਣਾਏ ਸਰਟੀਫੀਕੇਟ।

ਕਾਲਾ ਸੰਘਿਆਂ 2 ਜਨਵਰੀ (ਮਨਜੀਤ ਸਿੰਘ ਮਾਨ)

ਸਰਕਾਰੀ ਹਸਪਤਾਲ ਕਾਲਾ ਸੰਘਿਆਂ ਵਿਖੇ ਅੰਗਹੀਣਾਂ ਨੂੰ ਸਰਕਾਰੀ ਸਹੂਲਤਾਂ ਦੇ ਵੱਧ ਤੋਂ ਵੱਧ ਲਾਭ ਪਹੁੰਚਾਉਣ ਹਿੱਤ ਵਿਸ਼ੇਸ਼ ਕੈਂਪ ਲਗਾ ਕੇ ਸਰਟੀਫੀਕੇਟ ਬਣਾਏ ਗਏ।  ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਐਸ ਐਮ ਓ ਡਾ.ਰੀਟਾ ਬਾਲਾ ਨੇ ਦੱਸਿਆ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੋਗ ਲਾਭਪਾਤਰੀਆਂ ਦੇ ਚੈਕਅੱਪ ਤੇ ਸਰਟੀਫਿਕੇਟ ਬਣਾਉਣ ਲਈ ਇਹ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ।

ਇਸ ਮੌਕੇ  ਸਰਕਾਰੀ ਹਸਪਤਾਲ ਕਪੂਰਥਲਾ ਤੋਂ ਜਿਲ੍ਹਾ ਏ.ਸੀ.ਐਮ.ਮੈਡਮ ਡਾ.ਰਮੇਸ਼ ਬੰਗਾ, ਡਾ.ਸੰਦੀਪ ਭੋਲਾ,ਡਾ.ਕਮਲਜੀਤ, ਡਾ.ਨਰਿੰਦਰ ਨੇ ਕੈਂਪ ਦੌਰਾਨ ਅੰਗਹੀਣਾਂ ਦਾ ਚੈਕਅੱਪ ਕਰਕੇ ਮੌਕੇ ਤੇ ਹੀ ਸਰਟੀਫੀਕੇਟ ਜਾਰੀ ਕੀਤੇ। ਇਸ ਮੌਕੇ ਮਾਹਿਰ ਡਾਕਟਰਾਂ ਨੇ ਕਿਹਾ ਕੇ ਇਲਾਕੇ ਤੇ ਬਹੁਤੇ ਅੰਗਹੀਣ ਸਰਕਾਰ ਵੱਲੋਂ ਅੰਗਹੀਣਾਂ ਨੂੰ ਮਿਲਦੀਆਂ ਅਣਗਿਣਤ ਸਹੂਲਤਾਂ ਤੋਂ ਸਰਟੀਫੀਕੇਟ ਨਾ ਹੋਣ ਕਾਰਨ ਵਾਂਝੇ ਰਹਿ ਰਹੇ ਸਨ ਜਿਸ ਨੂੰ ਦੇਖਦਿਆਂ ਸੂਬਾ ਸਰਕਾਰ ਵੱਲੋਂ ਕੈਂਪ ਰਾਹੀਂ ਨਵੇਂ ਸਰਟੀਫੀਕੇਟ ਜਾਰੀ ਕਰਨ ਦੇ ਹੁਕਮਾਂ ਤਹਿਤ ਇਹ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੁੱਲ 118 ਅੰਗਹੀਣ ਲੋਕਾਂ ਦੇ ਸਰਟੀਫੀਕੇਟ ਜਾਰੀ ਕੀਤੇ ਗਏ ਹਨ। ਇਸ ਮੌਕੇ ਡਾ. ਅਮੋਲਪ੍ਰੀਤ, ਡਾ. ਗੁਨਤਾਸ, ਐਲ.ਐਚ. ਵੀ. ਮੈਡਮ ਸਰੋਜ, ਦਲਜੀਤ ਕੌਰ, ਸੁਰਿੰਦਰ ਕੌਰ, ਬਲਜੀਤ ਕੌਰ, ਕੰਪਿਊਟਰ ਆਪਰੇਟਰ ਸੰਗੀਤਾ ਤੋਂ ਇਲਾਵਾ ਹੋਰ ਹਸਪਤਾਲ ਸਟਾਫ ਹਾਜਰ ਸਨ।

ਸਰਕਾਰੀ ਹਸਪਤਾਲ ਕਾਲਾ ਸੰਘਿਆਂ ਵਿਖੇ ਅੰਗਹੀਣਾਂ ਦੇ ਸਰਟੀਫੀਕੇਟ ਬਣਾਉਣ ਹਿੱਤ ਲਗਾਏ ਕੈਂਪ “ਚ ਕਾਗਜ਼  ਕਾਰਵਾਈ ਕਰਦਾ ਸਟਾਫ ਅਤੇ ਸਰਟੀਫੀਕੇਟ ਬਣਵਾਉਣ ਲਈ ਆਏ ਲੋਕ।

 

ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਹਕੋਟ ਦੇ ਸਰਕਲ ਪ੍ਰਧਾਨ ਦਲਵੀਰ ਸਿੰਘ ਸੱਭਰਵਾਲ ਨੂੰ ਸਦਮਾ 

 

 

<

अलविदा 2020 / सियासी गलियारे में एक नई चर्चा छेड़ गया साल 20 20 

 

Leave a Reply

Your email address will not be published. Required fields are marked *

error: Content is protected !!