ਅਲਵੀਦਾ 2020 !!!!!!

ਜਿੱਥੇ ਭਾਰਤ ਵਿੱਚ ਅਤੇ ਸਾਰੀ ਦੁਨੀਆਂ ਵਿੱਚ ਅੱਜ ਦੇ ਦਿਨ ਪੁਰਾਣੇ ਸਾਲ ਨੂੰ ਅਲਵਿਦਾ ਅਤੇ ਨਵੇਂ ਸਾਲ ਨੂੰ ਜੀ ਆਇਆਂ ਆਖਿਆ ਜਾਂਦਾ ਹੈ ਨਵੇਂ ਸਾਲ ਵਿਚ ਦਾਖ਼ਲ ਹੋਣ ਤੇ ਇਕ ਦੂਸਰੇ ਨੂੰ ਵਧਾਈ ਦਿੱਤੀ ਜਾਂਦੀ ਹੈ ਗਿਫ਼ਟ ਵੀ ਦਿੱਤੇ ਜਾਂਦੇ ਹਨ ਤੇ ਚੰਗਾ ਸਾਲ ਚੜ੍ਹਨ ਦੀ ਕਾਮਨਾ ਕੀਤੀ ਜਾਂਦੀ ਹੈ

ਇਹ ਸਾਲ ਟਵੰਟੀ ਟਵੰਟੀ ਪੱਤਰਕਾਰਾਂ ਅਤੇ ਕਿਸਾਨਾਂ ਲਈ ਬੜੀਆਂ ਭਾਰੀਆਂ ਮੁਸੀਬਤਾਂ ਲੈ ਕੇ ਆਇਆ ਇਸ ਵਿੱਚ ਕੋਰੋਨਾ ਕ੍ਰਾਈਸਿਸ ਦੇ ਚਲਦਿਆਂ ਸਰਕਾਰ ਵੱਲੋਂ ਵਰਤੀ ਗਈ ਢਿੱਲਮਿੱਠ ਤੇ ਕਵਰੇਜ ਕਰਦਿਆਂ ਪੰਜਾਬੀ ਦੇ ਇਕ ਪ੍ਰਸਿੱਧ ਪੱਤਰਕਾਰ ਨੂੰ ਪੁਲਸ ਨੇ ਮੁਹਾਲੀ ਥਾਣੇ ਵਿਚ ਲਿਆ ਕੇ ਜ਼ਲੀਲ ਕੀਤਾ ਨੂੰ “ਪਹਿਰੇਦਾਰ” ਦੇ ਪੱਤਰਕਾਰ ਖ਼ਿਲਾਫ਼ ਇੱਕ ਪੰਜਾਬ ਦੇ ਮੰਤਰੀ ਦੇ ਜੋਤਿਸ਼ ਨਾਲ ਜੁੜੇ ਰੁਝਾਨਾਂ ਬਾਰੇ ਰਿਪੋਰਟ ਲਿਖਣ ਲਈ ਕੇਸ ਦਰਜ ਕੀਤਾ ਗਿਆ ਅਤੇ ਭਾਰੀ ਕੁੱਟਮਾਰ ਵੀ ਕੀਤੀ ਗਈ

ਸਿੱਧਵਾਂ ਤੋਂ ਇੱਕ  ਪੱਤਰਕਾਰ ਸੁਖਵਿੰਦਰ ਸੋਹੀ ਅਤੇ ਉਹਨਾ ਦੀ ਮਾਤਾ ਦੀ   ਜਿਸ ਨੇ ਪਿੱਛੇ ਜਿਹੇ ਨਕਲੀ ਸ਼ਰਾਬ ਨਾਲ ਦੋ ਸੌ ਤਰਵੰਜਾ ਬੰਦਿਆਂ ਦੀ ਜਾਨ ਚਲੇ ਜਾਣ ਤੇ ਕਵਰੇਜ ਕਰਨ ਪਿੱਛੇ  ਪਿੰਡ ਵਾਲਿਆਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਪ੍ਰਸ਼ਾਸਨ ਨੇ ਕਾਰਵਾਈ ਕਰਨ ਵਿਚ ਢਿੱਲ ਮੱਠ ਵਿਖਾਈ 

ਪੰਜਾਬ ਜਰਨਲਿਸਟ ਪ੍ਰੈਸ ਕਲੱਬ ਰਜਿਸਟਰ ਦੇ ਪ੍ਰਧਾਨ ਮਨਜੀਤ ਮਾਨ ਇਮਾਨਦਾਰ ਨਧੜਕ ਤੇ ਵੀ ਕਾਲਾ ਸੰਘਿਆਂ ਵਿੱਚ ਹੋਏ ਕਤਲ ਦੇ ਮਾਮਲੇ ਵਿਚ ਸ਼ੱਕ ਅਤੇ ਰੰਜਸ਼ ਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਜੋ ਕਿ ਲਗਾਤਾਰ ਤਿੰਨ ਮਹੀਨਿਆਂ ਦੀ ਜੱਦੋ ਜਹਿਦ ਤੋਂ ਬਾਅਦ ਉਨ੍ਹਾਂ ਨੂੰ ਨਿਰਦੋਸ਼ ਪਾਇਆ ਗਿਆ 24/12/2020 ਨੂੰ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਡਿੰਪਾ ਵੱਲੋਂ ਇਕ ਟੀ ਵੀ ਪੱਤਰਕਾਰ ਚੰਦਨਪ੍ਰੀਤ ਕੌਰ ਦੇ ਨਾਲ ਬਦਸਲੂਕੀ ਕੀਤੀ ਗਈ ਬਾਅਦ ਵਿਚ ਜੰਤਰ ਮੰਤਰ ਸਟਰੀਟ ਪੁਲੀਸ ਵੱਲੋਂ ਉਨ੍ਹਾਂ ਤੇ ਪਰਚਾ ਵੀ ਦਰਜ ਕੀਤਾ ਗਿਆ

ਜਿੱਥੇ ਪੱਤਰਕਾਰਾਂ ਲਈ ਇਹ ਸਾਲ ਵਧੀਆ ਨਹੀਂ ਰਿਹਾ ਉੱਥੇ ਕਿਸਾਨੀ ਅੰਦੋਲਨ ਜਿਹੜਾ ਕਿ ਲਗਾਤਾਰ ਏਨੀ ਸਰਦ ਰੁਤ ਵਿੱਚ ਵੀ ਸੜਕਾਂ ਦੇ ਉੱਪਰ ਚਲ ਰਿਹਾ ਹੈ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਬਜ਼ੁਰਗ ਬੱਚੇ ਮਾਤਾਵਾਂ ਅਤੇ ਭੈਣਾਂ ਇਸ ਨਵੇਂ ਕਿਸਾਨੀ ਕਨੂੰਨ ਨੂੰ ਵਾਪਸ ਕਰਾਉਣ ਲਈ ਯਤਨਸ਼ੀਲ ਹਨ ਕਿਸਾਨ ਲਗਾਤਾਰ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ਤੇ ਅੰਦੋਲਨ ਕਰ ਰਹੇ ਹਨ ਅਤੇ ਨਾਲ ਹੀ ਨਾਲ ਪੰਜਾਬ ਅਤੇ ਹਰਿਆਣੇ ਵਿਚ ਟੋਲ ਪਲਾਜ਼ਾ ਫ੍ਰੀ੍ ਕੀਤੇ ਗਏ ਹਨ ਉੱਥੇ ਵੀ ਉਹ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ, ਅੰਡਾਨੀ ਅਤੇ ਅੰਬਾਨੀ ਦੇ ਬਿਜ਼ਨੈੱਸ ਆਊਟਲੈੱਟਸ ਦੇ ਉੱਪਰ ਵੀ ਕਿਸਾਨਾਂ ਦੇ ਧਰਨੇ ਜਾਰੀ ਹਨ ਕੁਝ ਜਥੇਬੰਦੀਆ ਨੇ ਹਾਲੇ ਤਕ ਵੀ ਜੰਡਿਆਲਾ ਰੇਲਵੇ ਲਾਈਨ ਤੋਂ ਕੋਈ ਵੀ ਪੈਸੰਜਰ ਰੇਲ ਗੱਡੀ ਲੰਘਣ ਨਹੀਂ ਦਿੱਤੀ 

ਕਿਸਾਨਾਂ ਦੀ ਹਰ ਕੋਸ਼ਿਸ਼ ਹੈ ਕਿ ਕਿਸੇ ਤਰਾਂ ਸਰਕਾਰ ਉਨ੍ਹਾਂ ਦੇ ਦੁੱਖ ਦਰਦ ਨੂੰ ਸਮਝੇ ਅਤੇ ਇਸ ਦਾ ਨਿਪਟਾਰਾ ਕਰੇ ਆਖ਼ਿਰ ਨਿਪਟਾਰਾ ਤਾਂ ਸਰਕਾਰ ਵੱਲੋਂ ਹੀ ਹੋਣਾ ਹੈ ਕਿਸਾਨਾਂ ਵਾਸਤੇ ਇਹ ਕਿੰਨੀ ਮੁਸ਼ਕਲ ਦੀ ਘੜੀ ਹੈ ਇਕ ਪਾਸੇ ਉਹ ਪੰਜਾਬ ਅਤੇ ਹਰਿਆਣਾ ਵਿੱਚ ਜਗ੍ਹਾ ਜਗ੍ਹਾ ਤੇ ਆਪਣਾ ਰੋਸ ਪ੍ਰਗਟ ਕਰ ਰਹੇ ਹਨ ਵਿੱਚੋਂ ਕਈਆਂ ਦੇ ਬੱਚੇ ਦੇਸ਼ ਦੀਆਂ ਸਰਹੱਦਾਂ ਤੇ ਦੇਸ਼ ਦੀ ਰਖਵਾਲੀ ਲਈ ਖੜ੍ਹੇ ਹਨ ਬਜ਼ੁਰਗ ਭੈਣਾਂ ਮਾਤਾਵਾਂ ਅਤੇ ਬੱਚੇ ਸਰਦੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਦੋ ਡਿਗਰੀ ਟੈਂਪਰੇਚਰ ਦੇ ਵਿੱਚ ਵੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ 

ਜਿੱਥੇ ਕਿਸਾਨ ਆਪ ਲੜਾਈ ਲੜ ਰਹੇ ਹਨ ਉਥੇ ਇਹ 2020 ਅੰਦੋਲਨ ਦੁਨੀਆਂ ਵਿੱਚ ਇਹ ਮੈਸੇਜ ਦੇ ਗਿਆ ਕਿ ਜਿਸ ਦੇਸ਼ ਵਿੱਚ ਚਾਰ ਪੰਜ ਲੱਖ ਲੋਕ ਲਗਾਤਾਰ ਤਿੰਨ  ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹੋਣ ਜੇ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਇਹੋ ਜਿਹੇ ਦੇਸ਼ ਵਿੱਚ ਇਕੱਲੇ ਬੰਦੇ ਦਾ ਕੀ ਹਾਲ ਹੁੰਦਾ ਹੋਵੇਗਾ ਇਸੇ ਲਈ ਭਾਰਤ ਵਿੱਚ ਸਭ ਲੋਕਾਂ ਦੀਆਂ ਆਪਣੀਆਂ ਆਪਣੀਆਂ ਯੂਨੀਅਨਜ਼ ਹਨ ਪਿਛਲੇ ਦਿਨੀਂ ਪੱਤਰਕਾਰ ਯੂਨੀਅਨ

ਪੰਜਾਬ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਨਕੋਦਰ ਵਿੱਚ ਮੀਟਿੰਗ ਕਰਕੇ ਕਿਸਾਨ ਅੰਦੋਲਨ ਨੂੰ ਪੂਰੀ ਤਰ੍ਹਾਂ ਸਮਰਥਨ ਦੇਣ ਦਾ ਮਤਾ ਪਾਸ ਕੀਤਾ ਗਿਆ

ਜਿਥੇ ਇਸ ਅੰਦੋਲਨ ਨੇ ਪੁੁਲਿਟੀਕਲ ਲੋਕਾਂ ਨੂੰ ਨਵੇਂ ਸਿਰੇ ਤੋਂ ਸੋਚਣ ਤੈ ਨਵੀ ਰਣਨੀਤੀ ਲਈ ਮਜਬੂਰ ਕਰ ਦਿੱਤਾ ਹੈ , ਚਾਹੇ ਇਸ ਕਾਨੂੰਨ ਬਾਰੇ ਪੰਜ ਜਨਵਰੀ ਤੋਂ ਹੀ ਸਾਰੇ ਮੰਤਰੀਆਂ ਸਾਰੀਆਂ ਪਾਰਟੀਆਂ ਦੇ ਰਾਜ ਸਭਾ ਮੈਂਬਰ ਅਤੇ ਖ਼ਾਸ ਤੌਰ ਤੇ ਮੁੱਖ ਮੰਤਰੀਆਂ ਨੂੰ ਪਹਿਲਾਂ ਹੀ ਸਾਰੀ ਜਾਣਕਾਰੀ ਸੀ ਕਉਕਿ ਏਸ ਦਾ ਔਰਡੀਨੇਸ 5ਜਨਵਰੀ ਨੂੰ ਪਾਸ ਹੋ ਗਿਆ ਸੀ ਪਰ ਫੇਰ ਵੀ ਰੂਲਿੰਗ ਪਾਰਟੀ ਇਹ ਕਹੇਗੀ ਕਿ ਅਸੀਂ ਕਿਸਾਨਾਂ ਨੂੰ ਜਾਗ੍ਰਿਤ ਕੀਤਾ ਹੈ, ਤਾਂ ਕਿ ਚਾਲੀ ਮੈਂਬਰੀ ਕਮੇਟੀ ਨੂੰ ਓਵਰਟੇਕ ਕੀਤਾ ਜਾ ਸਕੇ

<

ਇਸ ਬਾਰੇ ਇੱਕ ਹੋਰ ਨਵੀਂ ਜਾਣਕਾਰੀ ਜਿਹੜੀ ਕਿ ਸਾਬਕਾ ਆਈ਼ ਏ਼ ਐਸ਼ ਅਫ਼ਸਰ ਵੱਲੋਂ ਦਿੱਤੀ ਗਈ ਹੈ ਕਿ ਇਸ ਵਿੱਚ ਇਕ ਦੇਸ਼ ਇਕ ਨੀਤੀ ਦੇ ਤਹਿਤ ਕਿਸਾਨ ਦੀ ਪਰਿਭਾਸ਼ਾ ਨੂੰ ਹੀ ਬਦਲ ਦਿੱਤਾ ਗਿਆ ਹੈ ਜਿਸ ਕਰਕੇ ਸਾਬਕਾ ਆਈਏਐਸ ਅਫ਼ਸਰ ਅਨੁਸਾਰ ਕਿਸਾਨਾਂ ਦੀ ਰੀਪੀਲ ਕਰਨ ਦੀ ਇਹ ਮੰਗ ਬਿਲਕੁਲ ਜਾਇਜ਼ ਹੈ ਉਥੇ ਦੂਜੇ ਪਾਸੇ ਅਕਾਲੀ ਵੀ ਇਹ ਕਹਿਣਗੇ ਕਿ ਅਸੀਂ ਕਿਸਾਨਾਂ ਲਈ ਆਪਣਾ ਮੰਤਰੀ ਪਦ ਤੇ ਭਾਜਪਾ ਨਾਲੋ ਬਹੂਤ ਪੂਰਾਨੀ ਸਾਂਜ ਤੋੜੀ ,ਤੇ ਕੀਸਾਨਾ ਲਈ ਫੈਡਰਲ ਢਾਚੈਂ ਦੀ ਗੱਲ ਕਰਨਗੇ , ਆਪ ਪਾਰਟੀ ਪੁਰਾਣੇ ਮੁੱਦੇ ਮਾਈਨਿੰਗ , ਨਸ਼ਿਆਂ ਦੀ ਤਸਕਰੀ ਦੀ ਗੱਲ ਕਰੇਗੀ 

ਇਹ ਨਵਾਂ ਸਾਲ ਪੱਤਰਕਾਰਾਂ ਲਈ ਵੀ ਇਕ ਸਬਕ ਹੋ ਕੇ ਨਿਬੜੇਗਾ ਜਿਸ ਤਰ੍ਹਾਂ ਕਿ ਦੇਸ਼ ਭਰ ਤੋਂ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਲੋਕਾਂ ਨੇ ਹਿੰਦੋਸਤਾਨ ਦੇ ਮੀਡੀਆ ਤੇ ਬਿਲਕੁਲ ਵੀ ਇਤਬਾਰ ਨਹੀਂ ਕੀਤਾ ਮਸ਼ਹੂਰ ਪੱਤਰਕਾਰ ਰਵੀਸ਼ ਨੇ ਤਾਂ ਇਸ ਦਾ ਨਾਮ ਗੋਦੀ ਮੀਡੀਆ ਰੱਖਿਆ ਹੋਇਆ ਹੈ ਇਸ ਲੌਬੀ ਦੁਆਰਾ ਕਿਸਾਨਾਂ ਨੂੰ ਕਦੇ ਅਤਿਵਾਦੀ ਕਦੇ ਨਕਸਲਵਾਦੀ ਤੇ ਕਦੀ ਪਿਕਨਿਕ ਮਨਾਉਣ ਵਾਲੇ ਦੱਸਿਆ ਗਿਆ

ਇਸ ਸਮੇ ਅੰਦੋਲਨਕਾਰੀਆਂ ਨੇ ਜ਼ਿਆਦਾ ਭਰੋਸਾ ਸੋਸ਼ਲ ਮੀਡੀਆ ਅਤੇ ਵੈੱਬ ਮੀਡੀਆ ਤੇ ਕੀਤਾ ਜਿਸ ਨਾਲ ਉਨ੍ਹਾਂ ਦੇ ਅੰਦੋਲਨ ਨੂੰ ਕਾਫੀ ਬਲ ਵੀ ਮਿਲਿਆ ਅਤੇ ਲਗਾਤਾਰ ਤਿੰਨ ਮਹੀਨਿਆਂ ਤੋਂ ਅੰਦੋਲਨਕਾਰੀਆਂ ਦੀ ਸਹੀ ਤਸਵੀਰ ਦੁਨੀਆਂ ਦੇ ਸਾਹਮਣੇ ਪੇਸ਼ ਕੀਤੀ ਜਾ ਸਕੀ ਇਨ੍ਹਾਂ ਦਾ ਇੱਥੋਂ ਤੱਕ ਕਹਿਣਾ ਸੀ ਇਹ ਕੁਝ ਪੱਤਰਕਾਰ ਲੋਕ ਆਪਣੀਆਂ ਆਪਣੀਆਂ ਮੌਜੂਦਾ ਪਾਰਟੀਆਂ ਨਾਲ ਜੁੜੇ ਹੁੰਦੇ ਹਨ ਅਤੇ ਉਹ ਸਿਰਫ਼ ਆਪਣੇ ਚਹੇਤਿਆਂ ਦੀ ਖ਼ਬਰ ਹੀ ਲਾਉਂਦੇ ਹਨ ਜਦ ਕਿ ਉਨ੍ਹਾਂ ਵੱਲੋਂ ਸਹੀ ਤਸਵੀਰ ਲੋਕਾਂ ਸਾਹਮਣੇ ਪੇਸ਼ ਨਹੀਂ ਕੀਤੀ ਜਾਂਦੀ

ਥੋੜ੍ਹੇ ਦਿਨ ਪਹਿਲਾਂ 15/12/2020  ਮੈਂ ਇੱਕ ਵੱਡੀ ਅਖ਼ਬਾਰ ਵਿੱਚ ਇਹ ਖ਼ਬਰ ਪੜ੍ਹੀ ,ਕੇ ਪੰਜਾਬ ਵਿੱਚ ਹਰੀ ਕੇ ਪੱਤਣ ਦਾ ਡਿਵੈਲਪਮੈਂਟ ਦਾ ਕੰਮ ਖ਼ਤਮ ਹੋ ਗਿਆ ਹੈ ਅਤੇ ਉਸ ਨੂੰ ਵਾਤਾਵਰਨ ਪ੍ਰੇਮੀਆਂ ਲਈ ਖੋਲ੍ਹ ਦਿੱਤਾ ਗਿਆ ਹੈ ਜਦ ਕਿ ਉਹ ਕੰਮ ਜਿਸ ਦਾ ਜ਼ਿਕਰ ਇਸ ਖ਼ਬਰ ਵਿੱਚ ਕੀਤਾ ਗਿਆ ਸੀ ਉਹ 20/03/2017 ਵਿੱਚ ਹੀ ਹੋ ਗਿਆ ਸੀ ਤਾਂ ਇਸ ਦੇ ਬਾਰੇ ਫਿਰ ਮੈਂ ਖ਼ਬਰ ਛਾਪੀ ਜਿਸ ਦਾ ਲਿੰਕ ਦੇ ਰਿਹਾ ਹਾਂ  Eco Tourism in India ,Punjab wetland in Punjab, Good news for Bird watchers..ਅਤੇ ਉਸ ਦੇ ਬਾਰੇ ਪੂਰੀ ਇਨਫਰਮੇਸ਼ਨ ਵੀ ਲੋਕਾਂ ਨੂੰ ਦਿੱਤੀ ਗਈ

ਜਿਸ ਵਜੋਂ ਮੈਨੂੰ ਵੀ ਕਈ ਲੋਕਾਂ ਦੇ ਨਾਰਾਜ਼ਗੀ ਭਰੇ ਫੋਨ ਵੀ ਆਏ ਮੈਂ ਪਹਿਲਾਂ ਹੀ ਉੱਪਰ ਦੱਸ ਚੁੱਕਿਆਂ  ਕਿ ਸਾਰੇ ਪੱਤਰਕਾਰ ਇੱਕੋ ਜਿਹੇ ਨਹੀਂ ਹੁੰਦੇ ਪਰ ਫੇਰ ਵੀ ਬਹੁਤੀ ਗਿਣਤੀ ਗੋਦੀ ਮੀਡੀਆ ਦੀ ਹੋ ਚੁੱਕੀ ਹੈ ਜੋ ਕਿ ਪੱਤਰਕਾਰਤਾ ਦੀ ਹੋਂਦ ਵਾਸਤੇ ਇਕ ਖਤਰਨਾਕ ਚਿਤਾਵਨੀ ਵਜੋਂ ਹੈ ਜਿਸ ਕਰਕੇ ਤਕਰੀਬਨ ਸਾਰਾ ਸਾਲ ਹੀ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਮਨਜੀਤ ਮਾਨ ਸੈਕਟਰੀ ਰਵਿੰਦਰ ਵਰਮਾ ਪ੍ਰਿੰਸੀਪਲ ਰਵੀ ਸ਼ਰਮਾ ਸਰਪ੍ਰਸਤ ਸ੍  ਜੇ,ਐਸ ,ਸੰਧੂ ,ਡ, ਜਗਤਾਰ , ਅਤੇ ਸਕੱਤਰ ਡਾ ਤਰਲੋਚਨ ਸਿੰਘ ਤੇਜੀ ਅਤੇ ਬਹੁਤ ਸਾਰੇ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਪੱਤਰਕਾਰਾਂ ਅਤੇ ਆਮ ਲੋਕਾਂ ਨਾਲ ਨਾਲ ਹੋਈਆਂ ਬੇਇਨਸਾਫ਼ੀਆਂ ਲਈ ਸਾਰਾ ਸਾਲ ਜਦੋਂ ਜਹਿਦ ਕਰਦੇ ਨਜ਼ਰ ਆਏ ਇਸ ਦੇ ਨਾਲ ਹੀ ਮੈਂ ਆਸ ਕਰਦਾ ਹਾਂ ਕਿ ਇਹ ਨਵਾਂ ਸਾਲ ਜਿਸ ਵਿੱਚ ਲੋਕਾਂ ਦਾ ਪੱਤਰ ਕਾਰੀ ਤੋਂ ਭਰੋਸਾ ਉੱਠ ਗਿਆ ਸੀ ਆਮ ਲੋਕਾਂ ਦਾ ਇਹ ਕਹਿਣਾ ਸੀ ਇਹ ਪੱਤਰਕਾਰ ਜੋ ਸਰਕਾਰਾਂ ਜਾਂ ਉਨ੍ਹਾਂ ਨਾਲ ਸੰਬੰਧਤ ਲੀਡਰ ਚਾਹੁੰਦੇ ਹਨ ਉਹੀ ਛਾਪਦੀਆਂ ਹਨ ਪੱਤਰਕਾਰੀ ਵਿਚ ਆਈ ਇਸ ਗਿਰਾਵਟ ਨੂੰ ਇਹ ਸਾਲ ਆਪਣੇ ਨਾਲ ਹੀ ਲੈ ਜਾਏ ਅਤੇ ਵੀਹ ਸੌ ਇੱਕੀ ਸਾਰਿਆਂ ਲਈ ਸ਼ੁੱਭ ਹੋਵੇ ਅਤੇ ਦੇਸ਼ ਦੇ ਕਿਸਾਨਾਂ ਨੂੰ ਵੀ ਉਨ੍ਹਾਂ ਦਾ ਬਣਦਾ ਹੱਕ ਮਿਲੇ 

ਮੂੰਖ ਸੰਪਾਦਕ ਡ ਤੇਜੀ 

To Read in English Click Here ⇒Good BY 2020 !!!!! 

 

हिंदी में पढ़ने के लिए क्लिक करें ⇒अलविदा 2020 

 

Leave a Reply

Your email address will not be published. Required fields are marked *

error: Content is protected !!