ਅਸ਼ਵਨੀ ਸ਼ਰਮਾ ਨੂੰ ਚੌਲਾਗ ਟੋਲ ਪਲਾਜ਼ਾ ਤੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ

ਅਸ਼ਵਨੀ ਸ਼ਰਮਾ ਨੂੰ ਚੌਲਾਗ ਟੋਲ ਪਲਾਜ਼ਾ ਤੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ

ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੌਰਾਨ ਅੱਜ ਨੈਸ਼ਨਲ ਹਾਈਵੇ ਤੇ ਸਥਿਤ ਕੱਸਵਾ ਅੱਡਾ ਚੌਲਾਗ ਵਿਖੇ ਸਥਿਤ ਟੌਲ ਪਲਾਜ਼ਾ ਤੇ ਲਗਾਇਆ ਧਰਨਾ ਅੱਜ 98 ਵੇ ਦਿਨ ਵੀ ਜਾਰੀ ਰਿਹਾ।ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਚਲ ਰਹੇ ਇਸ ਧਰਨੇ ਦੌਰਾਨ ਇਲਾਕੇ ਦੇ ਕਿਸਾਨਾਂ ਨੇ ਅੱਜ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ, ਸਤਿਪਾਲ ਸਿੰਘ ਮਿਰਜਾਪੁਰ,ਬਲਬੀਰ ਸਿੰਘ ਸੋਹੀਆਂ ਦੀ ਅਗਵਾਈ ਹੇਠ ਅੱਜ ਦੁਪਹਿਰ 3ਵਜੇ ਜਲੰਧਰ ਵਾਲੀ ਸਾਈਡ ਤੋਂ ਆ ਰਹੇ

ਬੀਜੇਪੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਫਲੇ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ।ਇਸ ਮੌਕੇ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ।ਆਪਣੇ ਸੰਬੋਧਨ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਖਿਆ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਮੀਟਿੰਗਾ ਤੇ ਬੁਲਾ ਕੇ ਮਹਿਜ ਇੱਕ ਡਰਾਮਾ ਕਰ ਰਹੀ ਹੈ,ਪਰ ਕਿਸਾਨ ਸਰਕਾਰ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਤੇ ਉਹ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਿਸ ਨਹੀ ਆਉਣਗੇ।ਅੱਜ ਦੇ ਲੰਗਰ ਦੀ ਸੇਵਾ ਦਾਰਾਪੁਰ ਬਾਈਪਾਸ ਸਥਿਤ ਗੁਰਦੁਆਰਾ ਸਾਹਿਬ ਵਲੋਂ ਭੇਜੀ ਗਈ ਸੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਨੇਕ ਸਿੰਘ, ਗੁਰਮਿੰਦਰ ਸਿੰਘ, ਹਰਭਜਨ ਸਿੰਘ, ਸਵੱਰਨ ਸਿੰਘ ਝੰਜੋੜਾ, ਅਮਰਜੀਤ ਸਿੰਘ, ਰਘਵੀਰ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ, ਕੁਲਵੰਤ ਸਿੰਘ ਕੁਰਾਲਾ, ਮਾ ਅਮਰਜੀਤ ਸਿੰਘ, ਸੁਖਰਾਜ ਸਿੰਘ, ਹਰਦੇਵ ਸਿੰਘ, ਅਵਤਾਰ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਮਨਜਿੰਦਰ ਸਿੰਘ, ਫਕੀਰ ਸਿੰਘ, ਜਗਦੀਪ ਸਿੰਘ, ਗਿਆਨ ਸਿੰਘ, ਮਲਕੀਤ ਸਿੰਘ ਢੱਟ,ਰਤਨ ਸਿੰਘ ਕੰਧਾਲਾ ਸ਼ੇਖਾ, ਪ੍ਰਮਜੀਤ ਸਿੰਘ, ਜਰਨੈਲ ਸਿੰਘ, ਚੰਨਣ ਸਿੰਘ ਖੋਜਪੁਰ, ਅਮਰਜੀਤ ਸਿੰਘ ਮੌਹਕਮਗੜ ਆਦਿ ਕਿਸਾਨ ਹਾਜਰ ਸਨ। 

 

लविदा 2020 / सियासी गलियारे में एक नई चर्चा छेड़ गया साल 20 20 

 

Natural life long nd Healthier with Milk ,दूध विशेष हितकर भोजन. 

 

<

 

Leave a Reply

Your email address will not be published. Required fields are marked *

error: Content is protected !!