ਕਾਲਾ ਸੰਘਿਆ ਚ ਆਪ ਦੇ ਆਹੁੰਦੇਦਾਰਾ ਦੀ ਮੀਟਿੰਗ
ਕਾਲਾ ਸੰਘਿਆ ਚ ਆਪ ਦੇ ਆਹੁੰਦੇਦਾਰਾ ਦੀ ਮੀਟਿੰਗ
ਕਾਲਾ ਸੰਘਿਆ 12 ਜਨਵਰੀ (ਮਨਜੀਤ ਮਾਨ)
ਆਮ ਆਦਮੀ ਪਾਰਟੀ ਵੱਲੋਂ ਅੱਜ ਇਕ ਮੀਟਿੰਗ ਕਾਲਾ ਸੰਘਿਆਂ ਵਿਖੇ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਮੀਟਿੰਗ ਵਿੱਚ ਹਾਈ ਕਮਾਂਡ ਦੇ ਪ੍ਰੋਗਰਾਮ ਮੁਤਾਬਕ ਪਾਰਟੀ ਵਿਚ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਅੱਜ ਆਮ ਆਦਮੀ ਪਾਰਟੀ ਵਿੱਚ ਨਵੇਂ ਮੈਂਬਰ ਸਰਬਜੀਤ ਸਿੰਘ ਸੁਖਾਨੀ ਜਸਵੰਤ ਸਿੰਘ ਵਿੱਕੀ ਰਜਿੰਦਰ ਕੁਮਾਰ ਪੱਪੂ ਸੁਖਾਨੀ ਸਤਨਾਮ ਸਿੰਘ ਮਾਧੋਪੁਰ ਨੂੰ ਆਮ ਆਦਮੀ ਪਾਰਟੀ ਦੇ ਸਿਰੋਪੇ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ ਗਿਆ
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਗੁਰਦਾਵਰ ਸਿੰਘ ਜੱਲੋਵਾਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਕਿਸਾਨਾਂ ਦੇ ਨਾਲ ਖਡ਼੍ਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਿਸਾਨਾਂ ਦੇ ਹੱਕ ਵਿੱਚ ਹੀ ਪਹਿਰਾ ਦੇਵੇਗੀ ਦਿੱਲੀ ਵਿੱਚ ਕੇਜਰੀਵਾਲ ਵੱਲੋਂ ਕੀਤੇ ਕੰਮਾਂ ਬਾਰੇ ਗੁਰਦਾਵਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਕਿਸਾਨ ਸੰਘਰਸ਼ ਵਿੱਚ ਪਾਣੀ ਦੇ ਟੈਂਕਰ ਵਾਈ ਫਾਈ ਦੀ ਸਹੂਲਤ ਮੋਬਾਇਲ ਟਾਇਲਟ ਵਗੈਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਇਸ ਮੌਕੇ ਸੀਨੀਅਰ ਆਗੂ ਨਰਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਪਾਰਟੀ ਦੇ ਪ੍ਰੋਗਰਾਮ ਮੁਤਾਬਕ ਕੱਲ ਲੋਹੜੀ ਵਾਲੇ ਦਿਨ ਮੋਦੀ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਲੇ ਬਿੱਲਾਂ ਨੂੰ ਲੋਹੜੀ ਦੀ ਅੱਗ ਵਿੱਚ ਸਾਡ਼ਿਆ ਜਾਵੇਗਾ
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਿੱਲੂ ਸ਼ਹਿਰੀਆ ਵੱਲੋਂ ਮੀਟਿੰਗ ਵਿੱਚ ਆਏ ਸਾਰੇ ਵਲੰਟੀਅਰਾਂ ਨੂੰ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਵਿਜੇ ਕੁਮਾਰ ਅਰੋੜਾ ਮੋਹਰ ਸਿੰਘ ਸੰਘਾ ਜੀਤ ਸਿੰਘ ਸੰਘਾ ਗੁਰਦੇਵ ਸਿੰਘ ਜੱਲੋਵਾਲ ਬਲਕਾਰ ਸਿੰਘ ਸਰਕਲ ਇੰਚਾਰਜ ਮੇਜਰ ਸਿੰਘ ਸਰਕਲ ਇੰਚਾਰਜ ਰੇਸ਼ਮ ਸਿੰਘ ਜੱਲੋਵਾਲ ਤਰਸੇਮ ਸਿੰਘ ਲਾਲਕਾ ਆਦਿ ਮੈਂਬਰ ਸ਼ਾਮਲ ਹੋਏ
अलविदा 2020 / सियासी गलियारे में एक नई चर्चा छेड़ गया साल 20 20