ਸ਼ਹੀਦ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਗੁਰਦੁਆਰਾ ਮਰਕੀਨਾ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋ ਭੇਜੀ 4 ਲੱਖ ਰੁਪਏ ਦੀ ਰਾਸ਼ੀ

ਦਿੱਲੀ ਚ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਸ਼ਹੀਦ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਗੁਰਦੁਆਰਾ ਮਰਕੀਨਾ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋ ਭੇਜੀ 4 ਲੱਖ ਰੁਪਏ ਦੀ ਰਾਸ਼ੀ

ਸ. ਸੁਦਾਗਰ ਸਿੰਘ ਅਟਵਾਲ ਦੇ ਸਹਿਯੋਗ ਨਾਲ ਪਿੰਡ ਪਿੰਡ ਜਾ ਕੇ ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ 50 ,50 ਹਜਾਰ ਰੁਪਏ ਦੀ ਰਾਸ਼ੀ ਵਾਰਸਾਂ ਨੂੰ ਭੇਦ ਕੀਤੀ

ਸੰਘਰਸ਼ ਕਰ ਰਹੇ ਲੋਕਾਂ ਦੀ ਮਦਦ ਨਿਰੰਤਰ ਜਾਰੀ ਰਹੇਗੀ ਸੁਦਾਗਰ ਸਿੰਘ ਅਟਵਾਲ ,ਪਿੰਦਰ ਸੰਘਾ ਰਹੀਮ ਪੁਰ

ਮੱਲ੍ਹੀਆ ਕਲਾ 8 ਜਨਵਰੀ (ਮਨਜੀਤ ਮਾਨ) ਕੇਦਰ ਸਰਕਾਰ ਵੱਲੋ ਕਿਸਾਨਾਂ ਦੇ ਖਿਲਾਫ ਜੋ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਮੋਦੀ ਸਰਕਾਰ ਵੱਲੋ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਤਿੰਨ ਕਾਲੇ ਕਾਨੂੰਨ ਬਣਾਏ ਗਏ ਜਿਨ੍ਹਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋ ਕਰੀਬ ਇੱਕ ਮਹੀਨੇ ਤੋ ਅੰਦੋਲਨ ਕਰ ਰਹੇ ਹਨ ਤੇ ਇਸ ਅੰਦੋਲਨ ਵਿੱਚ ਵਿਸ਼ਵ ਭਰ ਤੋ ਲੋਕ ਇਸ ਅੰਦੋਲਨ ਵਿੱਚ ਹਿੱਸਾ ਲੈ ਰਹੇ ਹਨ ਤੇ ਇਹ ਅੰਦੋਲਨ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਇਹ ਅੰਦੋਲਨ ਕੇਦਰ ਸਰਕਾਰ ਦਾ ਵਿਰੋਧ ਕਰਦਿਆਂ ਮੀਂਹ ,ਹਨ੍ਹੇਰੀਆ ,ਝੱਖੜ ਤੂਫਾਨਾ ,ਦੀ ਪ੍ਰਵਾਹ ਨਾ ਕਰਦਿਆ ਦਿਨੋ ਦਿਨ ਹੋਰ ਮਜਬੂਤ ਤੇ ਤਿੱਖਾ ਹੁੰਦਾ ਜਾ ਰਿਹਾ ਹੈ

ਇਸ ਅੰਦੋਲਨ ਵਿੱਚ ਕਈ ਮਾਵਾਂ ਦੇ ਪੁੱਤ ,ਕਈ ਭੈਣਾਂ ਦੇ ਵੀਰ ਸੰਘਰਸ਼ ਕਰਦਿਆਂ ਕਰਦਿਆਂ ਸ਼ਹੀਦ ਹੋ ਗਏ ਜਿਨ੍ਹਾ ਦੀ ਮਦਦ ਵਾਸਤੇ ਕਈ ਸੰਸਥਾਵਾਂ ,ਤੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅੱਗੇ ਆ ਕੇ ਲੋਕਾਂ ਦੀ ਮਦਦ ਕਰ ਰਹੀਆਂ ਹਨ ਇਸੇ ਲੜੀ ਦੇ ਤਹਿਤ

ਗੁਰਦੁਆਰਾ ਮਰਕੀਨਾ ਫਿਲਪਾਈਨ ਦੇ ਸੁਦਾਗਰ ਸਿੰਘ ਅਟਵਾਲ ,ਮਨਜਿੰਦਰ ਸਿੰਘ ਬਰਾੜ ,ਹਰਜਿੰਦਰ ਸਿੰਘ ਬਰਾੜ ,ਗੁਰਜੰਟ ਸਿੰਘ ਮਰਕੀਨਾ ਤੇ ਗੁਰਦੁਆਰਾ ਖਾਲਸਾ ਦੀਵਾਨ ਮਨੀਲਾ ਦੇ ਸ਼੍ਰੀ ਮਨਜਿੰਦਰ ਕੁਮਾਰ ਜੋਨੀ ,ਚੈਚਲ ਸਿੰਘ ,ਪਰਮਜੀਤ ਸਿੰਘ ,ਦਲਵੀਰ ਸਿੰਘ ਵਾਇਸ ਪ੍ਰਧਾਨ ਗੁਰਦੁਆਰਾ ਖਾਲਸਾ ਦੀਵਾਨ ਮਨੀਲਾ ਦੇ ਸਹਿਯੋਗ ਸਦਕਾ ਦੋਨਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲੋ 4 ਲੱਖ ਰੁਪਏ ਸ਼ਹੀਦ ਹੋਏ ਪਰਿਵਾਰਾਂ ਵਾਸਤੇ ਸ. ਸੁਦਾਗਰ ਸਿੰਘ ਅਟਵਾਲ ਦੇ ਸਹਿਯੋਗ ਸੱਦਕਾ ਪਿੰਡ ਰਹੀਮ ਪੁਰ ਤਹਿਸੀਲ ਨਕੋਦਰ ਜਿਲ੍ਹਾ ਜਲੰਧਰ ਦੇ ਉੱਘੇ ਨੋਜੁਵਾਨ ਆਗੂ ਪਿੰਦਰ ਸਿੰਘ ਸੰਘਾ ਤੇ ਸ਼ੋਮਣੀ ਪੰਥਕ ਢਾਡੀ ਭਾਈ ਸੁਰਜੀਤ ਸਿੰਘ ਸੰਘਾ ,ਦਲੀਪ ਸਿੰਘ ਸੰਘਾ ਉਰਫ ਸੋਨੂੰ ਸੰਘਾ ਕਾਲਾ ਸੰਘਿਆ ,ਸੁਖਪ੍ਰੀਤ ਸਿੰਘ ਸੰਘਾ ,ਸੁੱਖਾ ਉੱਗੀ ,ਹਰਪ੍ਰੀਤ ਸਿੰਘ ਸੰਘਾ ਹੈਪੀ ਮਹਿਤ ਪੁਰ ,ਕਰਮਵੀਰ ਸਿੰਘ ਮਹਿਤ ਪੁਰ ,ਨਵ ਮਹਿਤ ਪੁਰ ,ਬੱਬੂ ਰਾਉਕੇ ,ਦਲਵੀਰ ਸਿੰਘ ਰਾਉਕੇ ਦੀ ਅਗਵਾਈ ਹੇਠ ਸ਼ਹੀਦ ਮੇਵਾ ਸਿੰਘ ਖੋਟੇ ਮੋਗਾ ,ਜਗਰੂਪ ਸਿੰਘ ਸਿੰਘ ਡਮਰੂ ,ਮੱਖਣ ਖਾਨ ਭਿੰਡਰ ਕਲਾ ,ਗੁਰਬਚਨ ਸਿੰਘ ਭਿੰਡਰ ਖੁਰਦ ,ਬਲਜਿੰਦਰ ਸਿੰਘ ਝਮਟੇ ,ਧੰਨਾ ਸਿੰਘ ਮਾਨਸਾ ਤੋ ਇਲਾਵਾ ਇੱਕ ਹੋਰ ਪਰਿਵਾਰ ਨੂੰ 50 , 50 ਹਜਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਇਸ ਮੋਕੇ ਸ. ਸੁਦਾਗਰ ਸਿੰਘ ਅਟਵਾਲ ,ਤੇ ਸ. ਪਿੰਦਰ ਸਿੰਘ ਸੰਘਾ ਰਹੀਮ ਪੁਰ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹਿਣਗੇ ਇਸ ਮੋਕੇ ਪਿੰਡ ਤੇ ਇਲਾਕੇ ਦੇ ਲੋਕ ਹਾਜਿਰ ਸਨ ਉਕਤ ਆਗੂਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸਾਨੀ ਸੰਘਰਸ਼ ਵਿੱਚ ਆਪਣਾ ਵੱਧ ਤੋ ਵੱਧ ਯੋਗਦਾਨ ਪਾਉਣ

 

Natural life long nd Healthier with Milk ,दूध विशेष हितकर भोजन. 

 

अलविदा 2020 / सियासी गलियारे में एक नई चर्चा छेड़ गया साल 20 20 

 

<

 

 

Leave a Reply

Your email address will not be published. Required fields are marked *

error: Content is protected !!