You are currently viewing ਵਿਦਿਆਰਥੀਆਂ ਲਈ ਕਾਵਿਡ 19 ਟੀਕਾਕਰਨ ਕੈਂਪ ਲਗਾਇਆ ।
Vaccination camp Bilga

ਵਿਦਿਆਰਥੀਆਂ ਲਈ ਕਾਵਿਡ 19 ਟੀਕਾਕਰਨ ਕੈਂਪ ਲਗਾਇਆ ।

ਵਿਦਿਆਰਥੀਆਂ ਲਈ ਕਾਵਿਡ 19 ਟੀਕਾਕਰਨ ਕੈਂਪ ਲਗਾਇਆ ।

ਬਿਲਗਾ : 2 ਫਰਵਰੀ (2/02/2022 ) PEB

ਕੋਰੋਨਾ ਦੀ ਤੀਜੀ ਲਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ, ਐਸ.ਆਰ. ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿਖੇ ਸਿਵਲ ਹਸਪਤਾਲ ਬਿਲਗਾ ਦੇ ਸਹਿਯੋਗ ਨਾਲ ਟੀਕਾਕਰਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿੱਚ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਟੀਕਾਕਰਨ ਕੀਤਾ ਗਿਆ। ਇਸ ਵਿੱਚ ਸਕੂਲ ਹੀ ਨਹੀਂ ਸਗੋਂ ਹੋਰ ਬੱਚਿਆਂ ਨੇ ਵੀ ਇਹ ਟੀਕਾ ਲਗਾਇਆ। ਇਸ ਕੈਂਪ ਵਿੱਚ ਅਧਿਆਪਕਾਂ ਨੂੰ ਬੂਸਟਰ ਡੋਜ਼ ਵੀ ਦਿੱਤੀ ਗਈ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਵੀ ਸ਼ਰਮਾ ਨੇ ਦੱਸਿਆ ਕਿ ਮਾਪੇ ਆਪਣੇ ਬੱਚਿਆਂ ਦੇ ਟੀਕਾਕਰਨ ਲਈ ,ਕੋਵਿਨ ਪੋਰਟਲ ’ਤੇ ਆਨਲਾਈਨ ਜਾਂ ਮੋਬਾਈਲ ਫੋਨ ’ਤੇ ਵੀ ਰਗਿਸਟ੍ਰੇਸ਼ਨ ਕਰਵਾ ਸਕਦੇ ਹਨ। ਹੁਣ ਇਹ ਵੀ ਪ੍ਰਮਾਣਿਤ ਹੋ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਟੀਕਾ ਲਗਾਇਆ ਸੀ , ਉਹ ਓਮਿਕਰੋਨ ਦੁਆਰਾ ਮੁਕਾਬਲਤਨ ਘੱਟ ਪ੍ਰਭਾਵਿਤ ਹੋਏ ਹਨ। ਇਸ ਲਈ ਆਪਣੀ ਸੁਰੱਖਿਆ ਲਈ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ।
ਸਾਡੇ ਸਕੂਲ ਦੇ 171 ਬੱਚਿਆਂ ਦਾ ਟੀਕਾਕਰਨ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਅੱਜ 61 ਹੋਰ ਬੱਚਿਆਂ ਦਾ ਟੀਕਾਕਰਨ ਹੋਇਆ ਹੈ। ਇਨ੍ਹਾਂ ਤੋਂ ਇਲਾਵਾ 15 ਅਧਿਆਪਕਾਂ ਨੇ ਵੀ ਬੂਸਟਰ ਡੋਜ਼ ਲਈ ਹੈ ।

 

More then 150 are vaccinated in a day at Nakodar camp .