You are currently viewing ਦਿੱਲੀ ਵਿੱਚ 20 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ
Sikh woman gang raped

ਦਿੱਲੀ ਵਿੱਚ 20 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ

 

  1. 20 ਸਾਲਾ ਸਿੱਖ ਲੜਕੀ ਨਾਲ ਵਹਿਸ਼ੀਆਨਾ ਕਾਰਾ ਕਰਨ ਵਾਲਿਆ ਨੂੰ ਫਾਂਸੀ ਦੀ ਸਜ਼ਾ ਹੋਏ:ਸਲੇਮਪੁਰ

ਟਾਂਡਾ 03/02/2022  (ਅੰਮ੍ਰਿਤ ਪਾਲ ਵਾਸੂਦੇਵ) Sikh woman gang raped

ਬੀਤੇ ਦਿਨੀ ਦਿੱਲੀ ਦੇ ਵਿਵੇਕ ਬਿਹਾਰ ਇਲਾਕੇ ਵਿੱਚ ਗਣਤੰਤਰ ਦਿਵਸ ਵਾਲੇ ਦਿਨ 20 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਦੋਸ਼ੀਆ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

  1. ਦਿੱਲੀ ਵਿੱਚ ਔਰਤਾ ਸੁਰੱਖਿਅਤ ਨਹੀ ਹਨ 

ਇਹ ਵਿਚਾਰ ਅੱਜ ਸ੍ਰੋ ਅਕਾਲੀਦਲ ਸੰਯੁਕਤ ਦੇ ਪੰਜਾਬ ਜਨਰਲ ਸਕੱਤਰ ਕਨਵਰਜੀਤ ਸਿੰਘ ਸਲੇਮਪੁਰ ਨੇ ਕਹੇ।ਸਲੇਮਪੁਰ ਨੇ ਆਖਿਆ ਕਿ ਸਾਡੇ ਮਰਦ ਪ੍ਰਧਾਨ ਸਮਾਜ ਲਈ ਬੜੀ ਸ਼ਰਮ ਵਾਲੀ ਗੱਲ ਹੈ ਕਿ ਐਨੇ ਉੱਚ ਦਰਜਿਆ ਤੇ ਪਹੁੰਚਣ ਤੋ ਬਾਅਦ ਵੀ ਔਰਤਾ ਸੁਰੱਖਿਅਤ ਨਹੀ ਹਨ,ਆਏ ਦਿਨ ਕੋਈ ਨਾ ਕੋਈ ਵਹਿਸ਼ੀ ਦਰਿੰਦਾ ਕਿਸੇ ਨਾ ਕਿਸੇ ਧੀ ਭੈਣ ਨੂੰ ਆਪਣੀ ਗੰਦੀ ਸੋਚ ਦਾ ਸ਼ਿਕਾਰ ਬਣਾ ਹੀ ਲੈਦਾ ਹੈ।ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਮਰਦ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਹੀ ਸਮਝਦਾ ਹੈ।

  1. ਔਰਤਾ ਨੂੰ ਮਹੀਨਾ 1000,2 ਹਜਾਰ ਨਹੀ  ਔਰਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 

ਸਲੇਮਪੁਰ ਨੇ ਆਖਿਆ ਅੱਜ ਸਾਡੇ ਲੀਡਰ ਪੰਜਾਬ ਦੀਆ ਔਰਤਾ ਨੂੰ ਮਹੀਨਾ 1000,2 ਹਜਾਰ ਦੇਣ ਦੇ ਐਲਾਨ ਕਰ ਰਹੇ ਹਨ,ਜੋ ਔਰਤਾ ਦੀਆ ਵੋਟਾ ਵਟੋਰਨ ਦੇ ਹੀ ਝੂਠੇ ਸਾਧਨ ਹਨ।ਉਨ੍ਹਾ ਆਖਿਆ ਕਿ ਜੇਕਰ ਲੀਡਰਾ ਨੇ ਔਰਤਾ ਲਈ ਕੁਝ ਕਰਨਾ ਹੀ ਹੈ ਤਾ ਉਹ ਔਰਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤਾਂ ਜੋ ਉਹ ਇਸ ਸਮਾਜ ਵਿੱਚ ਵਿਚਰ ਸਕਣ ਜੋ ਉਨ੍ਹਾ ਦਾ ਸੰਵਿਧਾਨਿਕ ਅਧਿਕਾਰ ਵੀ ਹੈ।

  1. ਵਾਲ ਕੱਟ ਕੇ ਮੂੰਹ ਕਾਲਾ ਕਰ ਗਲੀਆ ਵਿੱਚ ਘੁਮਾਇਆ ਗਿਆ

ਉਨ੍ਹਾ ਦਿੱਲੀ ਘਟਨਾ ਦੀ ਨਖੇਧੀ ਕਰਦਿਆ ਆਖਿਆ ਕਿ ਉਸ ਸਿੱਖ ਲੜਕੀ ਨਾਲ ਜਬਰ ਜਿਨਾਹ ਕਰਨ ਤੋ ਬਾਅਦ ਉਸ ਦੇ ਵਾਲ ਕੱਟ ਕੇ ਮੂੰਹ ਕਾਲਾ ਕਰ ਗਲੀਆ ਵਿੱਚ ਘੁਮਾਇਆ ਗਿਆ। ਇਸ ਦੌਰਾਨ ਸਲੇਮਪੁਰ ਨੇ ਦਿੱਲੀ ਪੁਲਸ ਦੀ ਵੀ ਇਸ ਕੇਸ ਵਿੱਚ ਢਿੱਲੀ ਕਾਰਵਾਈ ਦੀ ਅਲੋਚਨਾ ਕੀਤੀ।ਉਨ੍ਹਾ ਕੇਂਦਰ ਸਰਕਾਰ ਤੋ ਮੰਗ ਕੀਤੀ ਕਿ ਇਸ ਕੇਸ ਦੇ ਸਾਰੇ ਦੋਸ਼ੀਆ ਨੂੰ ਗ੍ਰਿਫਤਾਰ ਕਰ ਕੇ ਉਨ੍ਹਾ ਨੂੰ ਫਾਂਸੀ ਤੇ ਲਟਕਾਇਆ ਜਾਵੇ,ਤਾਂ ਅੱਗੇ ਤੋ ਲੋਕਾ ਨੂੰ ਨਸੀਹਤ ਮਿਲ ਸਕੇ।

  1. ਜੇਕਰ ਲੀਡਰਾ ਨੇ ਔਰਤਾ ਲਈ ਕੁਝ ਕਰਨਾ ਹੀ ਹੈ ਤਾ ਉਹ ਔਰਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ   ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੀ ਸ਼ਾਮਲ ਹੈ।

ਇੱਕ ਸਿੱਖ ਔਰਤ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਦੀ ਇੱਕ ਅਣਸੁਖਾਵੀਂ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ, ਪੀੜਤਾ ‘ਤੇ ਲੋਕਾਂ ਦੇ ਇੱਕ ਸਮੂਹ ਦੁਆਰਾ ਹਮਲਾ ਕੀਤਾ ਗਿਆ ਸੀ ਅਤੇ ਉਸ ਨੂੰ ਬੇਇੱਜ਼ਤ ਕੀਤਾ ਗਿਆ ਸੀ

ਕਿਉਂਕਿ ਉਨ੍ਹਾਂ ਨੇ ਉਸਦੇ ਵਾਲ ਕੱਟੇ, ਉਸਦੇ ਕੱਪੜੇ ਪਾੜ ਦਿੱਤੇ, ਅਤੇ ਖੇਤਰ ਵਿੱਚ ਉਸਦੀ ਪਰੇਡ ਕੀਤੀ।ਇਸ ਘਟਨਾ ਵਿਰੁੱਧ ਕਈ ਲੋਕਾਂ ਨੇ ਆਵਾਜ਼ ਉਠਾਈ ਹੈ, ਜਿਨ੍ਹਾਂ ਵਿਚ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੀ ਸ਼ਾਮਲ ਹੈ। Sikh woman gang raped

 

ਰੂਪ-ਬਸੰਤ / Roop Basant