You are currently viewing ਡੀ.ਏ.ਵੀ. ਬਿਲਗਾ ਵਿਖੇ ਵਿਵੇਕਾਨੰਦ ਜਯੰਤੀ ਮਨਾਈ ਗਈ ।
Tribute to Vivekananda 2022

ਡੀ.ਏ.ਵੀ. ਬਿਲਗਾ ਵਿਖੇ ਵਿਵੇਕਾਨੰਦ ਜਯੰਤੀ ਮਨਾਈ ਗਈ ।

ਡੀ.ਏ.ਵੀ. ਬਿਲਗਾ ਵਿਖੇ ਵਿਵੇਕਾਨੰਦ ਜਯੰਤੀ ਮਨਾਈ ਗਈ ।

ਬਿਲਗਾ : 12 ਜਨਵਰੀ  (  PEN )

ਐਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿਖੇ ਅੱਜ ਵਿਵੇਕਾਨੰਦ ਜਯੰਤੀ ਔਨਲਾਈਨ ਮਨਾਈ ਗਈ । ਇਸ ਮੌਕੇ ਇੱਕ ਆਨਲਾਈਨ ਭਾਸ਼ਣ ਮੁਕਾਬਲਾ ਕਰਵਾਇਆ ਗਿਆ।  ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵਿਵੇਕਾਨੰਦ ਦੇ ਜੀਵਨ ‘ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਦੀਆਂ ਪ੍ਰੇਰਨਾਦਾਇਕ ਘਟਨਾਵਾਂ ਤੋਂ ਜਾਣੂ ਕਰਵਾਇਆ |  ਇਸ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀ ਨਰਿੰਦਰ ਨੇ ਪਹਿਲਾ, ਸਮਾਰੀਆ ਨੇ ਦੂਜਾ, ਸੱਤਵੀਂ ਜਮਾਤ ਦੀ ਸੁਖਪ੍ਰੀਤ ਕੌਰ ਅਤੇ ਛੇਵੀਂ ਜਮਾਤ ਦੀ ਕਿਰਨਜੋਤ ਨੇ ਸਾਂਝਾ ਤੀਜਾ ਸਥਾਨ ਹਾਸਲ ਕੀਤਾ ।

ਸਕੂਲ ਦੇ ਪ੍ਰਿੰਸੀਪਲ ਰਵੀ ਸ਼ਰਮਾ

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਵੀ ਸ਼ਰਮਾ ਨੇ ਕਿਹਾ ਕਿ ਵਿਵੇਕਾਨੰਦ ਦੇ ਬੁਲੰਦ ਵਿਚਾਰਾਂ ਨੇ ਸਾਡੇ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਆਜ਼ਾਦੀ ਲਈ ਪ੍ਰੇਰਿਤ ਕੀਤਾ ।  ਸਵਾਮੀ ਜੀ ਨੇ ਸਿੱਖਿਆ ਵਿੱਚ ਚਰਿੱਤਰ ਨਿਰਮਾਣ ਦੀ ਲੋੜ ‘ਤੇ ਜ਼ੋਰ ਦਿੱਤਾ ਸੀ । ਇਸ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ ।

ਇਸ ਮੌਕੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ।