You are currently viewing ਦੋ ਦੋਸ਼ੀਆ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ /ਟਾਂਡਾ ਪੁਲਸ
liquor seized

ਦੋ ਦੋਸ਼ੀਆ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ /ਟਾਂਡਾ ਪੁਲਸ

ਟਾਂਡਾ ਪੁਲਸ ਨੇ ਚੋਰੀ ਦੇ ਆਰੋਪ ਵਿੱਚ 2 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ
ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਟਾਂਡਾ ਪੁਲਸ ਵੱਲੋ ਵੱਖ ਵੱਖ ਚੋਰੀ ਦੇ ਮਾਮਲਿਆ ਵਿੱਚ ਲੋੜੀਂਦੇ ਦੋ ਦੋਸ਼ੀਆ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਟਾਂਡਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਅੱਡਾ ਸੱਰਾਂ ਵਿੱਚ ਦੋ ਦੁਕਾਨਾ ਤੈ ਚੋਰੀ ਕਰਨ ਦੇ ਆਰੋਪ ਵਿੱਚ ਡੈਵਿਡ ਪੁਤਰ ਜੈਲਾ ਨਿਵਾਸੀ ਮਿਰਜਾਪੁਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਸੇ ਤਰਾਂ ਏ ਐਸ ਆਈ ਲੋਕ ਰਾਮ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਕਰਨ ਬਿਜਲੀ ਘਰ ਚੌਕ ਵੱਲ ਜਾ ਰਿਹੇ ਸਨ ਤੇ ਇਕ ਨੌਜਵਾਨ ਹਰਪ੍ਰੀਤ ਸਿੰਘ (ਵੱਡਾ) ਪੁੱਤਰ ਛਿੰਦਾ ਨਿਵਾਸੀ ਫਜਲਿਕਾ ਹਾਲ ਨਿਵਾਸੀ ਟਾਂਡਾ ਜੋ ਮੋਟਰਸਾਈਕਲ ਤੇ ਆ ਰਿਹਾ ਸੀ ਜਿਸ ਨੂੰ ਪੁਲਸ ਪਾਰਟੀ ਵੱਲੋ ਚੈਕ ਕਰਨ ਤੇ ਪੱਤਾ ਲੱਗਿਆ ਕਿ ਇਸ ਮੋਟਰਸਾਈਕਲ ਤੇ ਲੱਗਿਆ ਨੰਬਰ ਜਾਲੀ ਹੈ,ਤੇ ਇਹ ਮੋਟਰਸਾਈਕਲ ਵੀ ਚੋਰੀ ਦਾ ਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਨਾ ਦੋਸ਼ੀਆ ਖਿਲਾਫ ਵੱਖ ਵੱਖ ਧਾਰਾਵਾ ਅਧੀਨ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਸੰਯੁਕਤ ਸਮਾਜ ਮੋਰਚਾ ਕਿਸਾਨ ਬੀ ਜੇ ਪੀ ਦੀ ਬੀ ਟੀਮ : ਕੇਜਰੀਵਾਲ