You are currently viewing  ਨਕੋਦਰ ਅਤੇ ਨਕੋਦਰ ਦੇ ਆਸਪਾਸ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ
liquor seized

 ਨਕੋਦਰ ਅਤੇ ਨਕੋਦਰ ਦੇ ਆਸਪਾਸ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ

ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ

ਨਕੋਦਰ (PEB) ਨਕੋਦਰ ਅਤੇ ਨਕੋਦਰ ਦੇ ਆਸਪਾਸ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਸ ਤਰ੍ਹਾਂ ਲੱਗ ਰਿਹਾ ਕਿ ਛੋਟੇ ਮੋਟੇ ਚੋਰਾਂ ਨੂੰ ਵੀ ਹੁਣ ਪੁਲਸ ਦਾ ਕੋਈ ਡਰ ਨਹੀਂ ਰਿਹਾ ਇਕ ਸੀ ਸੀ ਟੀ ਵੀ ਫੁਟੇਜ ਵੀਡੀਓ ਪ੍ਰਾਪਤ ਹੋਈ ਹੈ ਇਸ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਚੋਰ ਕਿੰਨਾ ਬੇਖੌਫ ਹੋ ਕੇ ਚੋਰੀ ਕਰ ਰਿਹਾ ਹੈ ਤੇ ਸਾਈਕਲ ਦੇ ਪਿਆ ਬੈਗ ਚੋਰੀ ਹੋਏ ਸਾਮਾਨ ਨਾਲ ਭਰਿਆ ਪਿਆ ਹੈ ,

ਕਿਵੇਂ ਇਕ ਚੋਰ ਨੇ ਇਕ ਦਿਨ ਵਿਚ ਇਕ ਸ਼ਾਮ ਨੂੰ ਕਿੰਨੇ ਗਟਰਾਂ ਦੇ ਢੱਕਣ ਚੋਰੀ ਕੀਤੇ ਇਹ ਵਾਰਦਾਤ ਮੁਹੱਲਾ ਪ੍ਰੀਤ ਨਗਰ ਵਾਰਡ ਨੰਬਰ ਤਿੱਨ ਦੀ ਹੈ ਇਹ ਚੋਰ ਕੁੰਵਰ ਕਲੀਨਿਕ ਦੇ ਸਾਹਮਣੇ ਚੋਰੀ ਕਰ ਰਿਹੈ ਨਜ਼ਰ ਆ ਰਿਹਾ ਹੈ ਅਜੇ ਇੱਕ ਹੋਰ ਸਥਾਨਕ ਵਾਸੀ ਦਾ ਕਹਿਣਾ ਹੈ ਕੇ ਸਾਡਾ ਕੱਲ੍ਹ ਰਾਤੀਂ ਬਾਹਰ ਡਸਟਬਿਨ ਰਹਿ ਗਿਆ ਉਹ ਚੁੱਕਿਆ ਗਿਆ ਇਕ ਦੀ ਕੁਰਸੀ ਚੁੱਕ ਹੋਈ ਆਮ ਤੌਰ ਤੇ ਇਨ੍ਹਾਂ ਦਿਨਾਂ ਵਿੱਚ ਧੁੰਦ ਪੈਣ ਕਰਕੇ ਹਨੇਰੇ ਦਾ ਫਾਇਦਾ ਉਠਾ ਕੇ ਚੋਰ ਚੋਰੀਆਂ ਕਰਦੇ ਨੇ ਪਰ ਇੱਥੇ ਤਾਂ ਦਿਨ ਦੇ ਛੇ ਵਜੇ ਹੀ ਚੋਰੀਆਂ ਹੋ ਰਹੀਆਂ ਹਨ. 

ਚੋਰਾਂ ਨੂੰ ਨੱਥ ਨਾ ਪਾਈ ਗਈ ਤਾਂ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਕੱਲ੍ਹ ਨੂੰ ਇਹ ਸਾਡੇ ਘਰਾਂ ਅੰਦਰ ਵੀ ਵੜ ਸਕਦੇ ਹਨ

ਅਗਰ ਇਨ੍ਹਾਂ ਛੋਟੇ ਮੋਟੇ ਚੋਰਾਂ ਨੂੰ ਨੱਥ ਨਾ ਪਾਈ ਗਈ ਤਾਂ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਕੱਲ੍ਹ ਨੂੰ ਇਹ ਸਾਡੇ ਘਰਾਂ ਅੰਦਰ ਵੀ ਵੜ ਸਕਦੇ ਹਨ ਅਤੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਵੈਸੇ ਤਾਂ ਇਸ ਮਹੱਲੇ ਦੇ ਵਿੱਚ ਗਟਰ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸਾਰੇ ਪਲਾਟਾਂ ਵਿਚ ਗਟਰਾਂ ਦਾ ਪਾਣੀ ਖੜ੍ਹਾ ਰਹਿੰਦਾ ਹੈ ਉੱਪਰੋਂ ਇਹ ਚੋਰੀ ਦੀ ਵਾਰਦਾਤ ਲੋਕਾਂ ਲਈ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈ

ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰੇ