You are currently viewing ਦੁਆ
liquor seized

ਦੁਆ

Punjabi Kavita                             ਦੁਆ
ਖੁਸ਼ੀਆਂ ਖੇੜਿਆਂ ਦੇ ਲਈ
ਨਿੱਤ ਕਰਦੀ ਦੁਆਵਾਂ,
ਲੱਗਣ ਨਾ ਦੇਈਂ ਰੱਬਾ
ਤੱਤੀਆਂ ਹਵਾਵਾਂ।

ਬੀਤੇ ਵਰੵੇ ਹੋਈਆਂ ਭੁੱਲਾਂ
ਕਰ ਦੇਈਂ ਮੁਆਫ਼,
ਮਨ ‘ਚ ਨਾ ਮੈਲ ਰਹੇ
ਦਿਲ ਹੋਣ ਸਾਫ਼।

ਅੱਖਾਂ ਵਾਲੇ ਹੰਝੂ ਰੱਬਾ
ਮੋਤੀਆਂ ‘ਚ ਬਦਲੀਂ,
ਇੱਛਾ ਪੂਰੀ ਕਰੀਂ ਤੂੰ
ਜਹਾਨ ਉੱਤੇ ਸਭ ਦੀ।

ਸੁਖਮੰਦਰ ਕੌਰ ਮੋਗਾ