You are currently viewing ਮੰਗ ਧੀਆਂ ਦੀ ਸੁੱਖ ਵੇ ਲੋਕਾ, ਕਵਿਤਾ
Punjabi Kavita Hase Da Marasa

ਮੰਗ ਧੀਆਂ ਦੀ ਸੁੱਖ ਵੇ ਲੋਕਾ, ਕਵਿਤਾ

ਮੈਂ ਕੁਝ ਵੀ ਕਰ ਸਕਦੀ ਹੈ ਇਹ ਮੰਨਣਾ ਹੈ ਮੈਡਮ ਸੁਖਮੰਦਰ ਕੌਰ ਜੋ ਕਿ ਮੋਗਾ ਡਿਸਟ੍ਰਿਕ ਵਿਚ ਬਤੌਰ ਮੁੱਖ ਅਧਿਆਪਕ ਪ੍ਰਾਇਮਰੀ ਸਕੂਲ ਵਿੱਚ ਸੇਵਾ ਨਿਭਾ ਰਹੇ ਹਨ, ਉਨ੍ਹਾਂ ਦੀ ਦਿਨ ਚਰਿਆ ਸ਼ੁਰੂ ਹੁੰਦੀ ਹੈ ਉਨ੍ਹਾਂ ਦੇ ਰਿਹਾਇਸ਼ ਦੇ ਲਾਗੇ ਬਣੇ ਗੁਰਦੁਆਰਾ ਸਾਹਿਬ ਜੋ ਕਿ ਉਨ੍ਹਾਂ ਦੀ ਰਿਹਾਇਸ਼ ਤੋਂ ਲਗਪਗ ਇੱਕ ਡੇਢ ਕਿਲੋਮੀਟਰ ਦੂਰੀ ਤੇ ਹੈ ਸਵੇਰੇ ਜਾ ਕੇ ਮੱਥਾ ਟੇਕਣਾ ਅਤੇ ਉਥੇ ਬਲੈਕ ਬੋਰਡ ਤੇ ਉਹ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਜੇ ਕਿਤੇ ਉਨ੍ਹਾਂ ਨੂੰ ਕੋਈ ਬੀਮਾਰ ਬੰਦਾ ਮਿਲ ਜਾਏ ਤਾਂ ਉਹਨੂੰ ਯੋਗ ਨੁਸਖੇ ਅਤੇ ਚੰਗੇ ਡਾਕਟਰ ਕੋਲ ਜਾਣ ਦੀ ਸਲਾਹ ਦਿੰਦੇ ਰਹਿੰਦੇ ਹਨ

ਹੁਕਮਨਾਮਾ ਸਾਹਿਬ

ਹੁਕਮਨਾਮਾ ਸਾਹਿਬ ਲਿਖਣ ਦੀ ਸੇਵਾ ਨਿਭਾਉਂਦੇ ਹਨ ਫਿਰ ਚਾਹੇ ਉਹ ਪੋਹ ਮਾਘ ਦਾ ਮਹੀਨਾ ਹੋਏ ਜਾਂ ਫਿਰ ਹਾੜ੍ਹੀ ਸਾਉਣੀ ਪਰ ਉਹੀ ਸੇਵਾ ਨੂੰ ਨਿਰੰਤਰ ਨਿਰੰਤਰ ਨਿਭਾਉਂਦੇ ਹਨ

ਇਸ ਦੇ ਨਾਲ ਨਾਲ ਉਹ ਥੋੜ੍ਹੀ ਬਹੁਤੀ ਡਰਾਇੰਗ ਵੀ ਕਰਦੇ ਹਨ ਅਤੇ ਕਵਿਤਾਵਾਂ ਲਿਖਣ ਦਾ ਵੀ ਸ਼ੌਕ ਰੱਖਦੇ ਹਨ ਉਨ੍ਹਾਂ ਦੀ ਇਹ ਕਵਿਤਾ ਅਸੀਂ ਆਪਣੇ ਪਾਠਕਾਂ ਲਈ ਇੱਥੇ ਛਾਪ ਰਹੇ ਹਾਂ

ਆਖਿਰ ਕਦ

ਮੰਗ ਧੀਆਂ ਦੀ ਸੁੱਖ ਵੇ ਲੋਕਾ,
ਨਾ ਕਰ ਪੁੱਤ ਪੁੱਤ ਵੇ ਲੋਕਾ।

ਕਹਿਣ ਨੂੰ ਭਾਵੇ ਸਦੀ ਏ ਪਲਟੀ,
ਪਰ ਹਾਲੇ ਵੀ ਉਹੀ ਗ਼ਲਤੀ,
ਇਹ ਤਾਂ ਰਹਿੰਦੀ ਸਦਾ ਹੀ ਖਲਦੀ,
ਕਦ ਬਦਲੇਂਗਾ ਰੁੱਤ ਵੇ ਲੋਕਾ।

ਉਚੀ -ਸੁਚੀ ਵਿਦਿਆ ਪਾਵਣ,
ਮਾਪਿਆਂ ਦਾ ਇਹ ਨਾਂ ਚਮਕਾਵਣ,
ਰਾਤੀਂ ਨਾ ਕਦੇ ਉੱਠ ਕੇ ਖਾਵਣ,
ਤੂੰ ਰੱਖ ਔਲਾਦ ਦੀ ਭੁੱਖ ਵੇ ਲੋਕਾ।

ਰੱਖ ਨਾ ਪਰਦੇ ਵਾਲੀ ਸੋਚ,
ਹਾਲੇ ਵੀ ਨਾ ਆਈ ਹੋਸ਼,
ਅਜੇ ਵੀ ਕਰਦਾ ਫਿਰਦੈਂ ਰੋਸ,
ਤਾਂ ਹੀ ਪਾਵੇਂ ਦੁੱਖ ਵੇ ਲੋਕਾ।

ਮੰਗ ਧੀਆਂ ਦੀ ਸੁੱਖ ਵੇ ਲੋਕਾ,
ਨਾ ਕਰ ਪੁੱਤ-ਪੁੱਤ ਵੇ ਲੋਕਾ,
ਨਾ ਕਰ ਪੁੱਤ-ਪੁੱਤ ਵੇ ਲੋਕਾ।

ਸੁਖਮੰਦਰ ਕੌਰ ਮੋਗਾ 

ਲੈ ਲਾ ਦਿਲ… ਲੈ ਲਾ ਦਿਲ…!