ਨਵਾਂ ਸਾਲ ਮੁਬਾਰਕਬਾਦ?
ਨਵਾਂ ਸਾਲ ਮੁਬਾਰਕਬਾਦ!
ਮੁਬਾਰਕਬਾਦ! ਮੁਬਾਰਕਬਾਦ!
ਪਹਿਲਾਂ ਜਿਹੀ ਨਾ ਆਏ ਕਰੋਪੀ
ਇੱਕ-ਦੂਜੇ ਤੋਂ ਦੂਰ ਨਾ ਹੋਵਣ ਲੋਕੀਂ
ਕੋਈ ਨਾ ਇੱਥੇ ਭੁੱਖਾ ਸੋਵੇ
ਰੱਬ ਨਾ ਕਿਸੇ ਦੇ ਮਾਪੇ ਖੋਵੇ
ਹਰ ਗੋਦ ਰਹੇ ਆਬਾਦ।
ਮੁਬਾਰਕਬਾਦ! ਮੁਬਾਰਕਬਾਦ!
ਹਰ ਇੱਕ ਨੂੰ ਰੁਜ਼ਗਾਰ ਮਿਲੇ
ਮਾਣ ਵਧੇ ਸਤਿਕਾਰ ਮਿਲੇ
ਸੜਕਾਂ ‘ਤੇ ਨਾ ਰੁਲੇ ਜਵਾਨੀ
ਵਧੇ-ਫੁੱਲੇ ਸਾਡੀ ਕਿਰਸਾਨੀ
ਜਨਤਾ ਦਾ ਦੁੱਖ ਦਰਦ ਵੰਡਾਵੇ
ਐਸੀ ਕੋਈ ਮਿਲੇ ਸਰਕਾਰ।
ਮੁਬਾਰਕਬਾਦ! ਮੁਬਾਰਕਬਾਦ!
ਅਮਨ ਇਮਾਨ ਬਹਾਲ਼ ਰਹੇ
ਸਭ ਦਾ ਚੰਗਾ ਹਾਲ ਰਹੇ
ਨਫ਼ਰਤਾਂ ਨੂੰ ਠੱਲ੍ਹ ਪਵੇ
ਦੇਸ਼ ਤਰੱਕੀ ਵੱਲ ਵਧੇ
ਕੋਈ ਹੋਵੇ ਚਮਤਕਾਰ।
ਮੁਬਾਰਕਬਾਦ!ਮੁਬਾਰਕਬਾਦ!
ਕੋਈ ਨਾ ਧੀ ਨੂੰ ਕੁੱਖ ‘ਚ ਮਾਰੇ
ਦਾਜ ਲਈ ਨਾ ਨੂੰਹ ਨੂੰ ਸਾੜੇ
ਉੱਚੀ ਸੋਚ ਦਾ ਹੋਏ ਪਸਾਰਾ
ਧਰਤੀ ਬਣ ਜਾਊ ਸੁਰਗ ਨਜ਼ਾਰਾ
ਬੰਦ ਹੋਵਣ ਕਾਲੇ਼ ਬਾਜ਼ਾਰ।
ਮੁਬਾਰਕਬਾਦ! ਮੁਬਾਰਕਬਾਦ!
ਸਭ ਦੇ ਸੁਪਨੇ ਪੂਰੇ ਹੋਵਣ
ਅਨੀਤਾ ਹਰ ਪਲ ਕਰੇ ਅਰਦਾਸ।
ਮੁਬਾਰਕਬਾਦ! ਮੁਬਾਰਕਬਾਦ!
ਨਵਾਂ ਸਾਲ ਮੁਬਾਰਕਬਾਦ!
ਮੁਬਾਰਕਬਾਦ! ਮੁਬਾਰਕਬਾਦ!
ਅਨੀਤਾ (ਈ ਟੀ ਟੀ)
ਸ ਪ ਸ ਦੌਣ ਖੁਰਦ
ਪਟਿਆਲਾ ।