- ਹੁਣ ਕਿਸਾਨਾਂ ਕੋਲ ਇਲੈਕਸ਼ਨ ਲੜਨ ਵਾਸਤੇ ਏਨਾ ਪੈਸਾ ਕਿੱਥੋਂ ਆਏਗਾ : ਕੇਜਰੀਵਾਲ
ਸੰਯੁਕਤ ਸਮਾਜ ਮੋਰਚਾ ਕਿਸਾਨ, ਬੀ ਜੇ ਪੀ ਦੀ ਬੀ ਟੀਮ: ਕੇਜਰੀਵਾਲ. ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੇ ਕਿਸਾਨ ਸੰਯੁਕਤ ਸਮਾਜ ਮੋਰਚੇ ਨੂੰ ਬੀਜੇਪੀ ਦੀ ਬੀ, ਟੀਮ ਦੱਸਿਆ ਇਸ ਦੇ ਲਈ ਉਹਨੇ ਦੋ ਤਰਕ ਦਿੱਤੇ ਇਕ ਤਾਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਇਸ ਪਾਰਟੀ ਨੂੰ ਰਜਿਸਟਰ ਕਰਨ ਲਈ ਚੋਣ ਪ੍ਰਕਿਰਿਆ ਸੌਖੀ ਕਰ ਰਿਹਾ ਹੈ ਅਤੇ ਦੂਸਰਾ ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਕੋਲ ਇਲੈਕਸ਼ਨ ਲੜਨ ਵਾਸਤੇ ਏਨਾ ਪੈਸਾ ਕਿੱਥੋਂ ਆਏਗਾ I
ਉਹ ਸਾਡੀ ਪਾਰਟੀ ਦੇ ਵਰਕਰਾਂ ਨੂੰ ਵੀ ਖਰੀਦਣ ਦਾ ਦੋਸ਼ ਲਗਾ ਰਹੇ ਹਨ ,ਬਿਲਕੁਲ ਸੇਮ ਦੋਸ਼ ਪਾਰਟੀ ਦੇ ਦਿੱਲੀ ਦੇ ਐਮ ਐਲ ਏ ਰਾਘਵ ਚੱਢਾ ਨੇ ਵੀ ਹਿੰਦੀ ਵਿੱਚ ਬੋਲਦਿਆਂ ਇਹ ਦੋਸ਼ ਲਗਾਏ ਹਨ ਸੁਭਾਵਿਕ ਹੈ ਜੇ ਵੱਡਾ ਬਿਆਨ ਆਇਆ ਤਾਂ ਮੀਡੀਆ ਵਿੱਚ ਇਸ ਤੇ ਚਰਚਾ ਵੀ ਹੋਵੇਗੀ I
- ਮੁੱਖ ਮੰਤਰੀ ਦਾ ਚਿਹਰਾ ਪੇਸ਼ ਨਹੀਂ ਕਰ ਸਕੇ ਕੇਜਰੀਵਾਲ
ਸਾਡੀਆਂ ਨਜ਼ਰਾਂ ਵਿੱਚ ਕੇਜਰੀਵਾਲ ਜੀ ਬਾਹਰ ਚਾਹੇ ਕਿਸੇ ਨੂੰ ਵੀ ਜੋ ਮਰਜ਼ੀ ਕਹਿ ਰਹੇ ਹੋਣ ਪਰ ਉਹ ਪਾਰਟੀ ਦੇ ਅੰਦਰ ਇਕ ਕਮਜ਼ੋਰ ਲੀਡਰ ਹਨ ,ਕਿਉਂਕਿ ਉਹ ਆਪਣੀ ਪਾਰਟੀ ਦਾ ਸੀਐੱਮ ਚਿਹਰਾ ਕਾਂਗਰਸ ਦੀ ਤਰ੍ਹਾਂ ਹੀ ਐਲਾਨਣ ਵਿਚ ਨਾ ਕਾਮਯਾਬ ਹੋਏ ਹਨ ,ਜੇ ਕੇਜਰੀਵਾਲ ਸਾਹਿਬ ਸੀਐਮ ਪੰਜਾਬ ਦਾ ਚਿਹਰਾ ਪੇਸ਼ ਨਹੀਂ ਕਰ ਸਕੇ ਤਾਂ ਕੀ ਗਾਰੰਟੀ ਹੈ ,ਕਿ ਉਹ ਪੰਜਾਬ ਨੂੰ ਇਕ ਸਟੇਬਲ ਗੌਰਮਿੰਟ ਦੇ ਸਕਣਗੇ.
ਜਿੰਨੀ ਦੇਰ ਤਕ ਰਾਜੇਵਾਲ ਸਾਬ ਨਾਲ ਗੱਲ ਚੱਲ ਰਹੀ ਸੀ ਉਨੀ ਦੇਰ ਰਾਜੇਵਾਲ ਵੀ ਗੋਲਮੋਲ ਗੱਲਾਂ ਕਰ ਰਹੇ ਸਨ ਅਤੇ ਤੁਸੀਂ ਵੀ ਸਪੋਰਟ ਕਰ ਰਹੇ ਸੀ ,ਹੁਣ ਜਦ ਸੀਐੱਮ ਕਲੀਅਰ ਨਹੀਂ ਹੋ ਸਕਿਆ ਤੇ ਹੁਣ ਤੁਹਾਡਾ ਇਹ ਕਹਿਣਾ ਕਿ ਕਿਸਾਨਾਂ ਦਾ ਸੰਯੁਕਤ ਸਮਾਜ ਮੋਰਚਾ ਬੀ ਜੇ ਪੀ ਦੀ ਬੀ ਟੀਮ ਹੈ
ਇਹ ਗੱਲ ਤੁਸੀਂ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਕਿਉਂ ਨਹੀਂ ਦੱਸੀ ਜਦ ਕਿ ਤੁਸੀਂ ਕਈ ਵਾਰ ਟਿੱਕਰੀ ਬਾਰਡਰ ਦੇ ਜਾਂਦੇ ਵੀ ਰਹੇ ਔਰ ਇਹਨਾਂ ਲੀਡਰਾਂ ਨਾਲ ਜੁੜੇ ਵੀ ਰਹੇ ,ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ‘ਤੇ ਆਪਣਾ ਰੁਖ ਸਪੱਸ਼ਟ ਕਰਨ ਲਈ ਵਾਰ-ਵਾਰ ਪੁੱਛੇ ਜਾਣ ਤੋਂ ਬਾਅਦ ਕਿਸਾਨਾਂ ਦੇ ਵਫ਼ਦ ਨਾਲ ਮੀਟਿੰਗ ਛੱਡ ਦਿੱਤੀ ।
- ਲੱਗਦਾ ਕੇਜਰੀਵਾਲ ਸਾਬ੍ਹ ਹਾਲੇ ਪੰਜਾਬ ਦੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੇ
2014 ਦੀਆਂ ਲੋਕ ਸਭਾ ਚੋਣਾਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੇ ਲਗਭਗ 28 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ।2017 ਦੀਆਂ ਵਿਧਾਨ ਸਭਾ ਚੋਣਾਂ, ‘ਆਪ’ ਦਾ ਮੁੱਖ ਫੋਕਸ ਸਿੱਖ ਵੋਟ ਬੈਂਕ ‘ਤੇ ਸੀ,2017 ਵਿੱਚ ਖ਼ਾਸ ਤੌਰ ਤੇ ਵਿਦੇਸ਼ੀ ਸਿੱਖਾਂ ਨੇ ਤੁਹਾਡੇ ਤੇ ਭਰੋਸਾ ਜਤਾਇਆ , ਤੁਹਾਡੇ ਵੱਲੋਂ ਬਣਾਏ ਹੋਏ ਪੰਜਾਬ ਇੰਚਾਰਜ ਸੰਜੇ ਸਿੰਘ, ਤੇ ਪੈਸੇ ਇਕੱਠੇ ਕਰਨ ਦੇ ਦੋਸ਼ ਲੱਗੇ ਤੁਸੀਂ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਸ਼ਾਇਦ ਪਾਰਟੀ ਦੇ ਕਈ ਕੱਦਵਾਰ ਨੇਤਾ ਪਾਰਟੀ ਨੂੰ ਅਲਵਿਦਾ ਕਹਿ ਗਏ ਸਨ I ‘ਆਪ’ ਦੇ ਕੱਟੜਪੰਥੀ ਤੱਤਾਂ ਨਾਲ ਛੇੜਛਾੜ ਦੇ ਦੋਸ਼ਾਂ ਤੋਂ ਡਰਦਿਆਂ ਹਿੰਦੂਆਂ ਦੇ ਇਸ ਰਣਨੀਤੀ ਦਾ ਉਲਟਾ ਅਸਰ ਕਾਂਗਰਸ ਵੱਲ ਹੋ ਗਿਆ। ਇਸ ਵਾਰ ਚੰਡੀਗੜ੍ਹ ਚ ਚਾਹੇ ਸੀਟਾਂ ਜ਼ਿਆਦਾ ਮਿਲੀਆਂ ਹਨ ਪਰ ਵੋਟ ਪਰਸੈਂਟੇਜ ਘਟੀ ਹੈ, ਜਿਸ ਵਿੱਚ ਸਿੱਖ ਅਤੇ ਹਿੰਦੂ ਦਲਿਤ ਸ਼ਾਮਲ ਸਨ।ਇਸ ਵਾਰ ਵਿਦੇਸ਼ੀ ਪੰਜਾਬੀ ਵੀ ਤੁਹਾਡੇ ਨਾਲ ਜ਼ਿਆਦਾ ਸਰਗਰਮ ਨਜ਼ਰ ਨਹੀਂ ਆ ਰਹੇ .
- ਦੂਸਰਾ ਮੌਕਾ ਪੰਜਾਬ ਦੇ ਲੋਕਾਂ ਨਾਲ ਸਮਾਜਿਕ ਤੌਰ ਤੇ ਸਿੱਧਾ ਜੁੜਨ ਦਾ ਤੁਹਾਡੇ ਕੋਲ ਸੀ 2018.
ਅਗਰ ਪਿਛਲੇ ਸਮੀਕਰਨ ਦੇਖੇ ਜਾਣ ਤਾਂ ਇੱਕ ਗੱਲ ਸਾਫ਼ ਨਜ਼ਰ ਆਉਂਦੀ ਹੈ ਵੋਟਾਂ ਦੇ ਦਿਨਾਂ ਵਿਚ ਜਾਂ ਤਾਂ ਤੁਸੀਂ ਆਪਣੇ ਵਿਰੋਧੀਆਂ ਤੇ ਇਨ੍ਹਾਂ ਚਿੱਕੜ ਸੁੱਟ ਦਿਓ ਕੇ ਆਪ ਸਾਫ਼ ਸੁਥਰੇ ਨਜ਼ਰ ਆਉਣ ਲੱਗ ਜਾਊ ਤੇ ਜਾਂ ਫਿਰ ਹਰ ਗਲੀ ਹਰ ਮੁਹੱਲੇ ਹਰ ਪਿੰਡ ਵਿੱਚ ਇੰਨੇ ਚੱਕਰ ਲਾਓ ਕਿ ਲੋਕਾਂ ਦੇ ਦੁੱਖ ਦਰਦ ਗ਼ਰੀਬ ਜਨਤਾ ਅਮੀਰ ਜਨਤਾ ਉਹ ਸਭ ਦੇ ਬਾਰੇ ਤੁਹਾਨੂੰ ਜਾਣਕਾਰੀ ਹੋ ਸਕੇ. ਨਸ਼ਿਆਂ ਦੇ , ਔਰ ਮਾਈਨਿੰਗ ਦੇ ਮੁੱਦੇ ਤੇ ਪੰਜਾਬ ਦੇ ਲੋਕਾਂ ਨਾਲ ਸਮਾਜਿਕ ਤੌਰ ਤੇ ਸਿੱਧਾ ਜੁੜਨ ਦਾ ਤੁਹਾਡੇ ਕੋਲ ਇਕ ਮੌਕਾ ਸੀ 2018 ,ਜਦੋਂ ਤੁਹਾਡੇ MLA
- ਨਾਜਾਇਜ਼ ਮਾਈਨਿੰਗ ਰੋਕਣ ਗਏ ਵਿਧਾਇਕ ਅਮਰਜੀਤ ਸਿੰਘ ਸੰਦੋਆ.

ਰੋਪੜ ਤੋਂ ਅਮਰਜੀਤ ਸਿੰਘ ਸੰਦੋਆ ‘ਨਾਜਾਇਜ਼ ਹੁੰਦੀ ਮਾਈਨਿੰਗ ਰੋਕਣ ਗਏ ਤੇ ਮਾਈਨਿੰਗ ਮਾਫੀਆ ਨੇ ਆਪਣੇ ਗੰਨਮੈਨਾਂ ਸਮੇਤ ਕਥਿਤ ਤੌਰ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਗੰਨਮੈਨ ਵੀ ਜ਼ਖ਼ਮੀ ਹੋਏ ਪਰ ਤੁਸੀਂ ਉਸ ਮੌਕੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਤੇ ਸੰਦੋਆ ਨਾਜਾਇਜ਼ ਮਾਈਨਿੰਗ ਰੋਕਣ ਗਏ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਹੋ ਗਏ ,ਕਾਂਗਰਸ ਵਿੱਚ ਚਲੇ ਗਏ ,ਤਾਂ ਵੀ ਤੁਸੀਂ ਕੋਈ ਨੋਟਿਸ ਨਹੀਂ ਲਿਆ,
- ਵਿਰੋਧੀ ਧਿਰ ਆਪਣੀ ਭੂਮਿਕਾ ਅੱਛੀ ਤਰ੍ਹਾਂ ਨਹੀਂ ਨਿਭਾ ਸਕੀ
ਜਿਸ ਕਰਕੇ ਪੰਜਾਬ ਵਿਚ 20 ਐਮ ਐਲ ਏ ਦੀ ਵੱਡੀ ਪਾਰਟੀ ਹੋਣ ਕਰਕੇ ਵੀ ਵਿਰੋਧੀ ਧਿਰ ਆਪਣੀ ਭੂਮਿਕਾ ਅੱਛੀ ਤਰ੍ਹਾਂ ਨਹੀਂ ਨਿਭਾ ਸਕੀ, ਭਗਵੰਤ ਮਾਨ ਵੀ ਇੱਕ ਚੰਗੇ ਬੁਲਾਰੇ ਹੋਣ ਦੇ ਨਾਤੇ ਇਸ ਮੁੱਦੇ ਨੂੰ ਇੰਟਰਨੈਸ਼ਨਲ ਲੈਵਲ ਤੇ ਉਠਾ ਸਕਦੇ ਸਨ ਵ੍ਹੱਟ ਉਨ੍ਹਾਂ ਕੋਲੋਂ ਵੀ ਇਹ ਨਹੀਂ ਹੋ ਸਕਿਆ, ਜਿਸ ਕਰਕੇ ਹੌਲੀ ਹੌਲੀ ਕਰਕੇ ਤੁਹਾਡੇ 9MLA ਪਾਰਟੀ ਛੱਡ ਗਏ I
COVID ਦੇ ਔਖੇ ਦੌਰ ਦੌਰਾਨ ਵੀ ਕੋਈ ਬਹੁਤਾ ਵਧੀਆ ਤਰੀਕੇ ਨਾਲ ਪੰਜਾਬ ਦੀ ਸੇਵਾ ਨਹੀਂ ਕਰ ਸਕੇ , ਦੇਖਿਆ ਜਾਵੇ ਤਾਂ ਲਗਾਤਾਰ ਦਰਬਾਰ ਸਾਹਿਬ ਵੱਲੋਂ ਇਕ ਲੱਖ ਲੋਕਾਂ ਲਈ ਹਰ ਰੋਜ਼ ਲੰਗਰ ਤਿਆਰ ਕਰਕੇ ਸਰਕਾਰ ਵੱਲੋਂ ਦਿੱਤੇ ਹੋਏ ਪੁਆਇੰਟਾਂ ਦੇ ਉੱਤੇ ਲਗਾਤਾਰ ਲੰਗਰ ਵਰਤਾਇਆ ਗਿਆ ਪਰ ਉਨ੍ਹਾਂ ਨੇ ਇਸ ਦਾ ਕੋਈ ਵੀ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉਨ੍ਹਾਂ ਦਿਨਾਂ ਵਿੱਚ ਵੀ ਕੇਜਰੀਵਾਲ ਪੰਜਾਬ ਨਹੀਂ ਆ ਸਕੇ ਸੋ ਇਸ ਕਰਕੇ ਉਨ੍ਹਾਂ ਵੱਲੋਂ ਲਗਾਏ ਗਏ ਦੋਸ਼ ਹੁਣ ਲੋਕਾਂ ਨੂੰ ਜ਼ਿਆਦਾ ਹਜ਼ਮ ਨਹੀਂ ਹੋ ਰਹੇ I
ਪੰਜਾਬ ਅਜੇ ਵੀ ਸਭ ਤੋਂ ਵੱਧ ਧਰਮ ਨਿਰਪੱਖ ਰਾਜ ਹੈ, ਇਸ ਤੱਥ ਦੇ ਬਾਵਜੂਦ ਕਿ ਇਸਦੀ ਰਾਜਨੀਤੀ ਸਿੱਖ ਧਾਰਮਿਕ ਅਤੇ ਰਾਜਨੀਤਿਕ ਗਤੀਸ਼ੀਲਤਾ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ; ਇਸ ਦਾ ਕਾਰਨ ਇਹ ਹੈ ਕਿ ਸਿੱਖ ਧਰਮ ਪ੍ਰੇਮ, ਭਾਈਚਾਰਾ, ਸਰਬ-ਵਿਆਪਕਤਾ ਅਤੇ ਕਿਰਤ ਅਤੇ ਸੇਵਾ ਦੀ ਸ਼ਾਨ ਨਾਲ ਦਾ ਪ੍ਰਚਾਰ ਕਰਦਾ ਹੈ। ਪੰਜਾਬੀਆਂ ਦਾ ਸਾਂਝਾ ਸੱਭਿਆਚਾਰ ਅਤੇ ਵਿਰਸਾ ਹੈ। Editor Trilochan.
ਐੱਸ.ਡੀ.ਐੱਮ.ਨਕੋਦਰ ਪੂਨਮ ਸਿੰਘ : ਮੈਂ ਸਾਰੇ ਪੰਜਾਬ ਦੀ ਸੇਵਾ ਕਰਨੀ ਚਾਹੁੰਦੀ ਹਾਂ !!