You are currently viewing ਕਾਂਗਰਸ ਹਾਈ ਕਮਾਨ ਆਪਣੇ ਲੀਡਰਾਂ ਦੀ ਜ਼ੁਬਾਨ ਨੂੰ ਲਗਾਮ ਲਗਾਵੇ:ਸ਼ਿਵ ਸੈਨਾ
protest by Shiv sena

ਕਾਂਗਰਸ ਹਾਈ ਕਮਾਨ ਆਪਣੇ ਲੀਡਰਾਂ ਦੀ ਜ਼ੁਬਾਨ ਨੂੰ ਲਗਾਮ ਲਗਾਵੇ:ਸ਼ਿਵ ਸੈਨਾ

ਕਾਂਗਰਸ ਹਾਈ ਕਮਾਨ ਆਪਣੇ ਲੀਡਰਾਂ ਦੀ ਜ਼ੁਬਾਨ ਨੂੰ ਲਗਾਮ ਲਗਾਵੇ:ਸ਼ਿਵ ਸੈਨਾ ਪੰਜਾਬ ਕਿਹਾ:ਰਜ਼ੀਆ ਸੁਲਤਾਨਾ ਦੀ ਟਿਕਟ ਰੱਦ ਕਰਕੇ ਮੁਹੰਮਦ ਮੁਸਤਫ਼ਾ ਨੂੰ ਬਰਖਾਸਤ ਕਰੇ ਕਾਂਗਰਸ: ਪੰਡਿਤ, ਰਾਹੁਲ

ਟਾਂਡਾ ਉੜਮੁੜ 23 ਜਨਵਰੀ (ਅੰਮ੍ਰਿਤ ਪਾਲ ਵਾਸੂਦੇਵ) ਬੀਤੇ ਦਿਨ ਮਲੇਰਕੋਟਲਾ ਤੋਂ ਕਾਂਗਰਸ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਪਤੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਮੁਹੰਮਦ ਮੁਸਤਫ਼ਾ ਵੱਲੋਂ ਹਿੰਦੂਆਂ ਨੂੰ ਧਮਕੀਆ ਦੇਣ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਕਾਰਨ ਰੋਸ ਵਜੋਂ ਸ਼ਿਵ ਸੈਨਾ ਪੰਜਾਬ ਨੇ ਉੱਤਰੀ ਭਾਰਤ ਪ੍ਰਮੁੱਖ ਮਿੱਕੀ ਪੰਡਿਤ,ਦੋਆਬਾ ਪ੍ਰਧਾਨ ਰਾਹੁਲ ਖੰਨਾ,ਸ਼ਿਵਮ ਵੈਦ, ਪੰਡਿਤ ਮਿਥਲੇਸ਼ ਗਰਗ, ਵਿਵੇਕ ਵਿਜਨ, ਰਵੀ ਚੌਹਾਨ, ਅਵਾਧਸ ਪੰਜਾਬ ਦੇ ਚੇਅਰਮੈਨ ਗਗਨ ਭੱਟੀ,ਅਖਿਲ ਭਾਰਤੀ ਯੁਵਾ ਸਨਾਤਨ ਧਰਮ ਸਭਾ ਦੇ ਪ੍ਰਧਾਨ ਨਿਖਿਲੇਸ਼ ਜਸਰਾ ਨੈਨੂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਸ਼ਿਵ ਸੈਨਾ ਵਰਕਰਾਂ ਨੇ ਮੁਹੰਮਦ ਮੁਸਤਫ਼ਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਜਮਕੇ ਨਾਅਰੇਬਾਜ਼ੀ ਕੀਤੀ

 ਮੁਹੰਮਦ ਮੁਸਤਫ਼ਾ ਖ਼ਿਲਾਫ਼ ਪਰਚਾ ਦਰਜ ਕਰਨ ਲਈ ਐੱਸ.ਐੱਚ.ਓ ਥਾਣਾ ਟਾਂਡਾ ਨੂੰ ਮੰਗ ਪੱਤਰ ਦਿੱਤਾ।ਇਸ ਮੌਕੇ ਤੇ ਮਿੱਕੀ ਪੰਡਿਤ ਨੇ ਆਖਿਆ ਕਿ ਇਹ ਲੋਕ ਹਿੰਦੂਆਂ ਨੂੰ ਗੁਲਾਮ ਸਮਝਦੇ ਹੋਏ ਹਿੰਦੂਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਜਿਸਨੂੰ ਰੋਕਣ ਲਈ ਕਾਂਗਰਸ ਸਰਕਾਰ ਨੇ ਅਜੇ ਤੱਕ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੁੱਖ ਸਲਾਹਕਾਰ ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫ਼ਾ ਨੇ ਹੁਣ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਹੱਕ ਵਿੱਚ ਕੀਤੀ ਗਈ ਰੈਲੀ ਚ ਹਿੰਦੂਆਂ ਨੂੰ ਧਮਕੀਆਂ ਦੇ ਕੇ ਪੰਜਾਬ ਵਿੱਚ ਇੱਕ ਨਵਾਂ ਓਵੈਸੀ ਬਣਨ ਦੀ ਜਿਹੜੀ ਨਾਕਾਮ ਕੋਸ਼ਿਸ਼ ਕੀਤੀ ਹੈ ਸ਼ਿਵ ਸੈਨਾ ਪੰਜਾਬ ਉਸਦਾ ਡਟ ਕੇ ਵਿਰੋਧ ਕਰਦੀ ਹੈ ਅਤੇ ਅਜਿਹੀਆਂ ਧਮਕੀਆਂ ਦਾ ਮੂੰਹਤੋੜ ਜਵਾਬ ਦੇਵੇਗੀ,

ਇਸ ਮੌਕੇ ਰਾਹੁਲ ਖੰਨਾ ਨੇ ਕਿਹਾ ਕਿ ਜੇਕਰ ਕਾਂਗਰਸ ਨੇ ਰਜ਼ੀਆ ਸੁਲਤਾਨਾ ਦੀ ਟਿਕਟ ਨਾ ਕੱਟੀ ਅਤੇ ਮੁਹੰਮਦ ਮੁਸਤਫ਼ਾ ਨੂੰ ਪਾਰਟੀ ਵਿੱਚੋਂ ਬਾਹਰ ਨਾ ਕੱਢਿਆ ਤਾਂ ਸਾਰੇ ਪੰਜਾਬ ਦੇ ਹਿੰਦੂ ਸੰਗਠਨਾਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾਵੇਗਾ।ਇਸ ਮੌਕੇ ਤੇ ਜਿੰਦਰ ਬਣਿਆਲ, ਬਬਲੂ, ਮੋਂਟੀ, ਸੁਧਾਂਸ਼ੂ ਮਲਹੋਤਰਾ, ਜੋਬਨ, ਅਰਜੁਨ, ਆਸ਼ੂ, ਰਣਜੀਤ, ਸ਼ੁਭਮ ਤਰੁਣ ਵੈਦ, ਅਤੇ ਹੋਰ ਹਾਜ਼ਰ ਸਨ।

ਸੰਯੁਕਤ ਸਮਾਜ ਮੋਰਚਾ ਕਿਸਾਨ ਬੀ ਜੇ ਪੀ ਦੀ ਬੀ ਟੀਮ : ਕੇਜਰੀਵਾਲ