You are currently viewing No school No vote ਮਾਰਸ਼ਲ ਕਾਨਵੈਂਟ ਸਕੂਲ
No school No vote

No school No vote ਮਾਰਸ਼ਲ ਕਾਨਵੈਂਟ ਸਕੂਲ

ਸਰ ਮਾਰਸ਼ਲ ਕਾਨਵੈਂਟ ਸਕੂਲ ਨੈਨੋਵਾਲ ਵੈਂਦ ਵਿੱਖੇ No school No vote ਦਾ ਨਾਅਰਾ ਬੁਲੰਦ ਕੀਤਾ
ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ) ਪਿੱਛਲੇ ਲੰਬੇ ਸਮੇ ਤੋਂ ਸਰਕਾਰ ਵੱਲੋ ਦੇਸ਼ ਅੰਦਰ ਕਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਕੀਤੇ ਗਏ ਸਨ ਜਿਸ ਕਾਰਨ ਬਚਿਆ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ,ਫਿਰ ਥੋੜੇ ਟਾਈਮ ਤੋਂ ਸਰਕਾਰੀ ਨਿਰਦੇਸ਼ਾ ਤਹਿਤ ਸਕੂਲ ਦੁਬਾਰਾ ਸ਼ੂਰੂ ਕੀਤੇ ਗਏ ਸਨ ਜਿਸ ਕਾਰਨ ਬਚਿਆ ਦਾ ਐਜੂਕੇਸ਼ਨ ਲੇਬਲ ਹੋਲੀ ਹੋਲੀ ਪੱਟੜੀ ਦੇ ਆਉਣ ਲੱਗਿਆ ਸੀ,ਹੁਣ ਦੁਵਾਰਾ ਫਿਰ ਕੋਰੋਨਾ ਦੀ ਤੀਜੀ ਲਹਿਰ ਦੇ ਨਾ ਤੇ ਦੁਵਾਰਾ ਸਕੂਲ ਬੰਦ ਕਰਕੇ ਬਚਿਆ ਦੇ ਭਵਿੱਖ ਨਾਲ ਖਿਲਵਾੜ ਕਰ ਉਨ੍ਹਾ ਨੂੰ ਮਾਨਸਿਕ ਤੌਰ ਤੇ ਅਪਾਹਜ ਬਣਾਇਆ ਜਾ ਰਿਹਾ ਹੈ,ਜਿਸ ਲਈ ਬਲਾਕ ਟਾਂਡਾ ਉੜਮੁੜ ਦੇ ਸਰ ਮਾਰਸ਼ਲ ਕਾਨਵੈਂਟ ਸਕੂਲ ਨੈਨੋਵਾਲ ਵੈਂਦ ਦੇ ਅਧਿਆਪਕਾ ਵੱਲੋ ਇਕੱਠੇ ਹੋ ਕੇ No school No vote ਦਾ ਨਾਅਰਾ ਬੁਲੰਦ ਕੀਤਾ ਗਿਆ।

ਇਸ ਦੌਰਾਨ ਸੰਸਥਾ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਨੇ ਸਰਕਾਰ ਨੂੰ ਸਕੂਲ ਖੋਲ੍ਹਣ ਦੀ ਅਪੀਲ ਕਰਦਿਆ ਆਖਿਆ ਕਿ ਸਰਕਾਰ ਵੱਲੋ ਜ਼ਰੂਰੀ ਹਦਾਇਤਾ ਅਨੁਸਾਰ ਸਕੂਲ ਖੋਲੇ ਜਾਣ ਜਿਸ ਨਾਲ ਬੱਚਿਆ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ। ਇਸ ਮੌਕੇ ਹੋਰਨਾ ਤੋ ਇਲਾਵਾ ਸਕੂਲ ਪ੍ਰਿੰਸੀਪਲ ਰਮਨਦੀਪ ਸਿੰਘ,ਕੁਲਵੀਰ ਸਿੰਘ,ਸਰਬਜੀਤ ਕੌਰ,ਸਰੋਜ, ਗੁਰਪ੍ਰੀਤ ,ਸ਼ੀਸ਼ਪਾਲ ,ਮਨਦੀਪ ਸਿੰਘ, ਵਿਪਨ,ਸੁਮਨਦੀਪ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।

Way of Positive Thinking !!