You are currently viewing ਅੱਜ ਸਿਵਲ ਹਸਪਤਾਲ ਟਾਂਡਾ ਵਿੱਖੇ ਵਿਸ਼ਵ ਲੈਪਰੋਸੀ ਦਿਵਸ ਮਨਾਇਆ ਗਿਆ।
Leprosy Day is celebrated at Tanda Punjab

ਅੱਜ ਸਿਵਲ ਹਸਪਤਾਲ ਟਾਂਡਾ ਵਿੱਖੇ ਵਿਸ਼ਵ ਲੈਪਰੋਸੀ ਦਿਵਸ ਮਨਾਇਆ ਗਿਆ।

ਸਿਵਲ ਹਸਪਤਾਲ ਟਾਂਡਾ ਵਿੱਖੇ ਵਿਸ਼ਵ ਲੈਪਰੋਸੀ ਦਿਵਸ ਮਨਾਇਆ ਗਿਆ / Leprosy Day

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ) ਸਿਵਲ ਸਰਜਨ ਹੁਸ਼ਿਆਰਪੁਰ ਡਾ ਪਰਮਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਂ ਪ੍ਰੀਤ ਮਹਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਟਾਂਡਾ ਵਿੱਖੇ ਵਿਸ਼ਵ ਲੈਪਰੋਸੀ ਦਿਵਸ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਪ੍ਰੀਤ ਮਹਿੰਦਰ ਨੇ ਦੱਸਿਆ ਕਿ ਇਹ ਦਿਹਾੜਾ ਹਰ ਸਾਲ ਕੋਹੜ ਦੀ ਬਿਮਾਰੀ ਪ੍ਰਤੀ ਲੋਕਾ ਵਿੱਚ ਯਾਗਰੁਕ ਤਾ ਪੈਦਾ ਕਰਨ ਦੇ ਉਦੇਸ਼ ਤਹਿਤ ਮਨਾਇਆ ਜਾਂਦਾ ਹੈ।

ਇਸ ਬਿਮਾਰੀ ਦੇ ਮੁੱਖ ਲੱਛਣ

ਉਨ੍ਹਾ ਦੱਸਿਆ ਕਿ ਇਸ ਬਿਮਾਰੀ ਦੇ ਮੁੱਖ ਤੌਰ ‘ਤੇ ਚਮੜੀ ਅਤੇ ਪੈਰੀਫਿਰਲ ਨਸਾਂ ਨੂੰ ਪ੍ਰਭਾਵਿਤ ਕਰਦਾ ਹੈ। ਕੁਝ ਲੱਛਣਾਂ ਵਿੱਚ ਸ਼ਾਮਲ ਹਨ ਚਮੜੀ ਦੇ ਰੰਗਦਾਰ ਧੱਬੇ, ਚਮੜੀ ‘ਤੇ ਵਾਧਾ (ਨੋਡਿਊਲ), ਮੋਟੀ, ਸਖ਼ਤ ਜਾਂ ਖੁਸ਼ਕ ਚਮੜੀ, ਪੈਰਾਂ ਦੇ ਤਲੇ ‘ਤੇ ਦਰਦ ਰਹਿਤ ਫੋੜੇ, ਚਮੜੀ ਦੇ ਪ੍ਰਭਾਵਿਤ ਖੇਤਰਾਂ ਦਾ ਸੁੰਨ ਹੋਣਾ, ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਅਧਰੰਗ, ਅੱਖਾਂ ਦੀਆਂ ਸਮੱਸਿਆਵਾਂ ਜੋ ਹੋ ਸਕਦੀਆਂ ਹਨ।

ਅੰਨ੍ਹੇਪਣ ਦੀ ਅਗਵਾਈ ਮੁੱਖ ਲੱਛਣ ਚੱਮੜੀ ਦਾ ਰੰਗ ਬਦਲਣਾ,ਸੂਈਆ ਚੁਬਣੀਆ ਮਹਿਸੂਸ ਹੋਣਾ,ਚਮੜੀ ਦਾ ਸੁਨ ਹੋਣਾ ਮੁੱਢਲੇ ਲੱਛਣ ਹਨ।ਡਾ ਪ੍ਰੀਤ ਨੇ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਸਰਕਾਰੀ ਹਸਪਤਾਲਾ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।ਇਸ ਮੌਕੇ ਉਨਾ ਆਪਣੇ ਹਸਪਤਾਲ ਸਟਾਫ ਨੂੰ ਹਦਾਇਤ ਦਿੰਦਿਆ ਆਖਿਆ ਕਿ ਲੋਕਾ ਨੂੰ ਇਸ ਬਿਮਾਰੀ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ।ਉਨ੍ਹਾ ਲੋਕਾ ਨੂੰ ਵੀ ਅਪੀਲ ਕੀਤੀ ਕਿ ਇਸ ਬਿਮਾਰੀ ਤੋ ਪ੍ਰਭਾਵਿਤ ਵਿਅਕਤੀ ਨਾਲ ਕਿਸੇ ਕਿਸਮ ਦਾ ਭੇਦ ਭਾਵ ਨਾ ਕਰਨ।

ਵਿਸ਼ਵ  ਦਿਵਸ ਭਾਰਤ ਵਿੱਚ ਹਰ ਸਾਲ 30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਬਰਸੀ ‘ਤੇ ਮਨਾਇਆ ਜਾਂਦਾ ਹੈ ਜਦੋਂ ਕਿ ਇਹ ਦਿਨ ਹਰ ਸਾਲ ਦੁਨੀਆ ਭਰ ਵਿੱਚ ਆਖਰੀ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਉਨ੍ਹਾਂ ਲੋਕਾਂ ਨੂੰ ਮਨਾਉਣਾ ਹੈ ਜਿਨ੍ਹਾਂ ਨੇ ਕੋੜ੍ਹ ਦਾ ਅਨੁਭਵ ਕੀਤਾ ਹੈ, ਇਸ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਹੈ, ਅਤੇ ਕੋੜ੍ਹ-ਸਬੰਧਤ ਕਲੰਕ ਅਤੇ ਵਿਤਕਰੇ ਨੂੰ ਖਤਮ ਕਰਨ ਦੀ ਮੰਗ ਕਰਨੀ ਹੈ।

ਇਸ ਮੌਕੇ ਹੋਰਨਾ ਤੋ ਇਲਾਵਾ ਡਾ ਬਲਜੀਤ ਕੌਰ,ਡਾ ਕਰਨ ਵਿਰਕ,ਡਾ ਬਿਸ਼ੰਬਰ ਲਾਲ,ਡਾ ਰਵੀ ਕੁਮਾਰ,ਅਵਤਾਰ ਸਿੰਘ ਬੀ ਈ ਈ,ਸਵਿੰਦਰ ਸਿੰਘ ਐਚ ਆਈ,ਕੁਲਵੀਰ ਸਿੰਘ, ਰਜੀਵਪਾਲ ਸਿੰਘ,ਗੁਰਜੀਤ ਸਿੰਘ ਐਚ ਆਈ ਆਦਿ ਹਾਜ਼ਰ ਸਨ। Leprosy Day

 

More then 150 are vaccinated in a day at Nakodar camp . 

 

ਪੰਜਾਬ ਚ ਮਾਨੋ ਵਗ ਰੇਹਾ ਨਾਜਾਇਜ਼ ਸ਼ਰਾਬ ਦਾ ਦਰਿਆ /ਟਾਂਡਾ ਪੁਲਸ