ਪੁਲੀਟੀਕਲ ਪਾਰਟੀਆ ਪੰਜਾਬ ਵਿਚ ਹਿੰਦੂਆਂ ਨਾਲ ਕਰ ਰਿਹੀਆ ਹਨ ਚੌਥੇ ਦਰਜੇ ਦਾ ਵਿਹਾਰ :ਮਿੱਕੀ ਪੰਡਿਤ/Hindu feeling insecure Pb
ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਅੱਜ ਸ਼ਿਵ ਸੈਨਾ ਪੰਜਾਬ ਦੀ ਇਕ ਹੰਗਾਮੀ ਬੈਠਕ ਟਾਂਡਾ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਯੂਥ ਸ਼ਿਵਮ ਵੈਦ ਜ਼ਿਲਾ ਯੂਥ ਵਾਈਸ ਪ੍ਰਧਾਨ ਪੰਡਿਤ ਮਿਥਲੇਸ਼ ਗਰਗ ਦੀ ਦੇਖ ਰੇਖ ਵਿਚ ਹੋਈ,ਇਸ ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਦਸੂਹਾ,ਉੜਮੁੜ,ਸ਼ਾਮ ਚੁਰਾਸੀ ਤੋ ਸ਼ਿਵ ਸੈਨਿਕਾ ਨੇ ਸ਼ਮੂਲੀਅਤ ਕੀਤੀ,ਇਸ ਮੀਟਿੰਗ ਵਿੱਚ ਉੱਤਰ ਭਾਰਤ ਪ੍ਰਮੁੱਖ ਮਿੱਕੀ ਪੰਡਿਤ,ਦੋਆਬਾ ਪ੍ਰਧਾਨ ਰਾਹੁਲ ਖੰਨਾ,ਯੁਵਾ ਸੈਨਾ ਪੰਜਾਬ ਪ੍ਰਧਾਨ ਰੋਹਿਤ ਮਹਾਜਨ,ਮਿੱਠੂ ਮਹਾਜਨ, ਜ਼ਿਲਾ ਚੇਅਰਮੈਨ ਵਿਕਾਸ ਜਸਰਾ ਵਿਸ਼ੇਸ਼ ਤੌਰ ਤੇ ਸ਼ਾਮਲ ਸ਼ਾਮਿਲ ਹੋਏ।ਇਸ ਮੀਟਿੰਗ ਦੌਰਾਨ ਮਿੱਕੀ ਪੰਡਿਤ ਨੇ ਆਖਿਆ ਕਿ ਪੰਜਾਬ ਵਿਚ ਹਿੰਦੂ ਸਮਾਜ ਨਾਲ ਚੌਥੇ ਦਰਜੇ ਦਾ ਵਿਵਹਾਰ ਕੀਤਾ ਜਾ ਰਿਹਾ ਹੈ
ਹਿੰਦੂ ਸਮਾਜ ਨੂੰ ਬਣਦਾ ਹੱਕ ਮਾਣ ਸਨਮਾਨ ਕੋਈ ਵੀ ਪੁਲੀਟੀਕਲ ਪਾਰਟੀਆਂ ਨਹੀਂ ਦੇ ਰਹੀਆਂ
ਹਿੰਦੂ ਸਮਾਜ ਨੂੰ ਬਣਦਾ ਹੱਕ ਮਾਣ ਸਨਮਾਨ ਕੋਈ ਵੀ ਪੁਲੀਟੀਕਲ ਪਾਰਟੀਆਂ ਨਹੀਂ ਦੇ ਰਹੀਆਂ ਉਨ੍ਹਾਂ ਨੇ ਦੱਸਿਆ ਕਿ ਉੜਮੁੜ ਟਾਂਡਾ ਵਿਧਾਨ ਸਭਾ ਹਲਕੇ ਵਿੱਚ ਕਈ ਸਾਲਾਂ ਤੋਂ ਕਦੀ ਵੀ ਕਿਸੇ ਵੀ ਪਾਰਟੀ ਨੇ ਹਿੰਦੂ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ,ਸਾਰੀਆ ਪੁਲੀਟੀਕਲ ਪਾਰਟੀਆਂ ਹਿੰਦੂ ਸਮਾਜ ਨੂੰ ਅਣਗੌਲਿਆ ਕਰ ਰਿਹੀਆ ਹਨ ਜਿਸ ਦਾ ਸ਼ਿਵ ਸੈਨਾ ਪੰਜਾਬ ਖੁਲ੍ਹ ਕੇ ਵਿਰੋਧ ਕਰਦੀ ਹੈ,ਉਨ੍ਹਾ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਰਾਜਨੀਤਕ ਪਾਰਟੀ ਨੇ ਹਿੰਦੂ ਸਮਾਜ ਦੇ ਪ੍ਰਾਚੀਨ ਮੰਦਿਰਾਂ ਦੇ ਸੌਂਦਰਿਆ ਕਰਨ ਦੇ ਲਈ ਕਦੀ ਵੀ ਕੋਈ ਫੰਡ ਰਿਲੀਜ ਨਹੀਂ ਕੀਤਾ,ਅਤੇ ਨਾ ਹੀ ਗਊਸ਼ਾਲਾ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਹਨ,ਇਥੌ ਤੱਕ ਪੰਜਾਬ ਵਿੱਚ ਸਰਕਾਰਾ ਅਰਬਾਂ ਰੁਪਏ ਗਊ ਸੈੱਸ ਦੇ ਨਾਂ ਤੇ ਇਕੱਠੇ ਕਰ ਲੈਦੀਆ ਹਨ ਪਰ ਫਿਰ ਵੀ ਗਾਵਾਂ ਨੂੰ ਰੋਡ ਤੇ ਰੁਲਣ ਨੂੰ ਮਜਬੂਰ ਕੀਤਾ ਹੋਇਆ ਹੈ,
ਰਾਜਨੀਤਿਕ ਪਾਰਟੀ ਨੂੰ ਵੀ ਉੜਮੁੜ ਵਿਧਾਨ ਸਭਾ ਹਲਕੇ ਵਿੱਚ ਹਿੰਦੂ ਉਮੀਦਵਾਰਾਂ ਨੂੰ ਉਤਾਰਨ ਦੀ ਮੰਗ
ਇਸੇ ਲਈ ਸ਼ਿਵ ਸੈਨਾ ਪੰਜਾਬ ਨੇ ਇਕ ਮੁਹਿੰਮ ਚਲਾਈ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਵੇ ਤਾਂ ਜੋ ਸਾਡੇ ਸਮਾਜ ਦੇ ਵੱਲ ਵੀ ਕੋਈ ਧਿਆਨ ਦਿੱਤਾ ਜਾਵੇ,ਉਨ੍ਹਾ ਰਾਜਨੀਤਿਕ ਪਾਰਟੀ ਨੂੰ ਵੀ ਉੜਮੁੜ ਵਿਧਾਨ ਸਭਾ ਹਲਕੇ ਵਿੱਚ ਹਿੰਦੂ ਉਮੀਦਵਾਰਾਂ ਨੂੰ ਉਤਾਰਨ ਦੀ ਮੰਗ ਕੀਤੀ।ਮਿੱਕੀ ਪੰਡਿਤ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਤੇਜ਼ ਕਰਨ ਲਈ ਪਿੰਡਾਂ ਵਿਚ ਜਲਦ ਹੀ ਮੀਟਿੰਗਾਂ ਦੇ ਦੌਰ ਵਧਾਉਣ ਲਈ ਅਤੇ ਸ਼ਹਿਰੀ ਵਰਗਾਂ ਵਿੱਚ ਜਨ ਜਾਗਰੂਕਤਾ ਰੈਲੀਆਂ ਕਰਕੇ ਹਿੰਦੂ ਸਮਾਜ ਨੂੰ ਜਾਗ੍ਰਿਤ ਕੀਤਾ ਜਾਵੇਗਾ,ਤਾ ਜੋ ਹਿੰਦੂ ਸਮਾਜ ਨੂੰ ਆਪਣੇ ਹੱਕਾਂ ਬਾਰੇ ਦੱਸਿਆ ਜਾ ਸਕੇ,ਤਾਂ ਜੋ ਉਹ ਆਪਣੇ ਅਧਿਕਾਰ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਲੈ ਸਕਣ। Hindu feeling insecure Pb