ਡੀ.ਏ.ਵੀ. ਬਿਲਗਾ ਵਿਖੇ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਮੌਕੇ ਕਰਵਾਇਆ ਗਯਾ ਕੁਇਜ਼ ।
ਬਿਲਗਾ : 08 ਜਨਵਰੀ (PEB
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਮੌਕੇ !!
ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿਖੇ ਆਨਲਾਈਨ ਕੁਇਜ਼ ਦਾ ਆਯੋਜਨ ਤੇ ਅੱਜ ਐਸ.ਆਰ.ਟੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿਖੇ ਆਨਲਾਈਨ ਕੁਇਜ਼ ਦਾ ਆਯੋਜਨ ਕੀਤਾ ਗਿਆ । ਇਸ ਕੁਇਜ਼ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਅਤੇ ਸਿੱਖ ਧਰਮ ਨਾਲ ਸਬੰਧਤ ਸਵਾਲ ਪੁੱਛੇ ਗਏ । ਆਨਲਾਈਨ ਕੁਇਜ਼ ਵਿੱਚ ਵੱਖ-ਵੱਖ ਜਮਾਤਾਂ ਦੀਆਂ ਟੀਮਾਂ ਨੇ ਭਾਗ ਲਿਆ । ਇਸ ਕੁਇਜ਼ ਵਿੱਚ ਰਘੁਵੀਰ ਸਿੰਘ ਤੇ ਪੁਨੀਤ ਗਾਬਾ ਦੀ ਟੀਮ ਨੇ ਪਹਿਲਾ, ਅਸ਼ਮੀਤ ਸਿੰਘ ਅਤੇ ਬਨਪ੍ਰੀਤ ਕੌਰ ਨੇ ਦੂਜਾ, ਮਨਰੂਪ ਸਿੰਘ ਅਤੇ ਕਰਨਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ।
ਪ੍ਰਿੰਸੀਪਲ ਸ਼੍ਰੀ ਰਵੀ ਸ਼ਰਮਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੇ ਸੰਤ ਸਿਪਾਹੀ ਦੀ ਮਿਸਾਲ ਸ਼ਾਇਦ ਹੀ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਮਿਲੇਗੀ,
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਵੀ ਸ਼ਰਮਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੇ ਸੰਤ ਸਿਪਾਹੀ ਦੀ ਮਿਸਾਲ ਸ਼ਾਇਦ ਹੀ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਮਿਲੇਗੀ, ਜਿਨ੍ਹਾਂ ਨੇ ਅਧਿਆਤਮਿਕਤਾ, ਬਹਾਦਰੀ ਅਤੇ ਆਪਾ ਵਾਰਨ ਦਾ ਅਜਿਹਾ ਰਲਵਾਂ-ਮਿਲਵਾਂ ਪਾਠ ਪੜ੍ਹਾਇਆ। ਉਸ ਦੇ ਚੇਲਿਆਂ ਦਾ ਸਤਿਕਾਰ, ਜਿਸ ਅੱਗੇ ਵੱਡੇ-ਵੱਡੇ ਹਾਕਮਾਂ ਨੂੰ ਵੀ ਝੁਕਣਾ ਪਿਆ ਉਨ੍ਹਾਂ ਦੀਆਂ ਰਚਨਾਵਾਂ ਜਿੱਥੇ ਸ਼ਰਧਾ ਨਾਲ ਭਰਪੂਰ ਸਨ, ਉੱਥੇ ਉਨ੍ਹਾਂ ਵਿੱਚ ਏਨੀ ਤਾਕਤ ਸੀ ਕਿ ਉਹ ਜ਼ਾਲਮ ਮੁਗ਼ਲ ਹਾਕਮਾਂ ਦੀ ਰੂਹ ਨੂੰ ਵੀ ਝੰਜੋੜ ਸਕਦੀ ਸੀ । ਅੱਜ ਲੋੜ ਹੈ ਕਿ ਅਸੀਂ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲ ਕੇ ਆਪਣੇ ਸਵੈ ਮਾਣ ਅਤੇ ਧਰਮ ਦੀ ਰਾਖੀ ਕਰੀਏ ।
ਕੁਇਜ਼ ਦਾ ਆਯੋਜਨ ਸਕੂਲ ਦੇ ਅਧਿਆਪਕ ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਨਰੇਸ਼ ਕੁਮਾਰੀ ਅਤੇ ਸ੍ਰੀ ਜਸਵਿੰਦਰ ਕੁਮਾਰ ਨੇ ਕੀਤਾ ।