ਰਿਟਾਇਰਡ ਸੂਬੇਦਾਰ ਤੇ ਉਸਦੀ ਪਤਨੀ ਨੂੰ ਨੂੰਹ ਨੇ ਸਾੜ ਕੇ ਮੌਤ ਦੇ ਘਾਟ ਉਤਾਰਿਆ ਟਾਂਡਾ
(ਅੰਮ੍ਰਿਤ ਪਾਲ ਵਾਸੂਦੇਵ)
ਬੀਤੀ ਰਾਤ ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਜਾਜਾ ਦੇ ਇਕ ਮਕਾਨ ਵਿੱਚੋ ਦੋ ਸੜੀਆ ਹੋਈਆ ਲਾਸ਼ਾ ਬਰਾਮਦ ਹੋਣ ਕਾਰਨ ਦਹਿਸ਼ਤ ਫੈਲ ਗਈ ਸੀ।ਮ੍ਰਿਤਕਾ ਦੀ ਪਹਿਚਾਣ ਰਿਟਾਇਰਡ ਸੂਬੇਦਾਰ ਮਨਜੀਤ ਸਿੰਘ ਤੇ ਉਨ੍ਹਾ ਦੀ ਪਤਨੀ ਗੁਰਮੀਤ ਕੌਰ ਵਾਸੀ ਜਾਜਾ ਵਜੋ ਹੋਈ ਜਿੰਨਾ ਨੂੰ ਉਨ੍ਹਾ ਦੀ ਹੀ ਨੂੰਹ ਮਨਦੀਪ ਕੌਰ ਵੱਲੋ ਘਰ ਦੇ ਕਮਰੇ ਅੰਦਰ ਅੱਗ ਲਗਾ ਕੇ ਸਾੜ ਦੇਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ,

ਨੂੰਹ ਨੇ ਇਸ ਵਾਰਦਾਤ ਨੂੰ ਉਸ ਵਕਤ ਅੰਜਾਮ ਦਿੱਤਾ ਜਦੋ ਉਸ ਦਾ ਪਤੀ ਰਵਿੰਦਰ ਸਿੰਘ ਸ਼ਨੀਵਾਰ ਕਿਸੇ ਪਾਰਟੀ ਤੇ ਗਿਆ ਹੋਇਆ ਸੀ ਤੇ ਜਦੋ ਉਹ ਘਰ ਵਾਪਸ ਆਇਆ ਤਾ ਘਰ ਦੇ ਦਰਵਾਜ਼ੇ ਲੋਕ ਸਨ ਤੇ ਮਾਤਾ ਪਿਤਾ ਦਾ ਫੋਨ ਵੀ ਸਵਿਚ ਆਫ ਆ ਰਿਹਾ ਸੀ,ਤਾ ਰਵਿੰਦਰ ਨੇ ਗੁਆਡੀਆ ਦੀ ਕੰਧ ਟੱਪ ਕੇ ਅੰਦਰ ਜਾ ਕੇ ਦਰਵਾਜ਼ੇ ਦੇ ਲੋਕ ਤੌੜ ਕੇ ਦੇਖਿਆ ਤਾਂ ਤਾ ਉਸ ਦੇ ਮਾਤਾ ਪਿਤਾ ਦੀਆ ਸੜੀਆ ਹੋਈਆ ਲਾਸ਼ਾ ਪਈਆ ਸਨ।
ਜਿਕਰਯੋਗ ਹੈ ਕਿ ਫੌਜੀ ਸੂਬੇਦਾਰ ਮਨਜੀਤ ਸਿੰਘ 2014 ਸਨ ਵਿੱਚ ਫੌਜ ਵਿੱਚੋ ਸੇਵਾਮੁਕਤ ਹੋ ਕੇ ਵਾਪਸ ਆਏ ਸਨ ਤੇ ਉਸ ਵਕਤ ਤੋਂ ਹੀ ਆਪਣੇ ਪਿੰਡ ਜਾਜਾ ਵਿੱਚ ਆਪਣੇ ਬਣਾਏ ਮਕਾਨ ਵਿਚ ਰਹਿ ਰਹੇ ਸਨ। ਜਾਣਕਾਰੀ ਮਿਲਦੇ ਹੀ ਡੀ ਐਸ ਪੀ ਟਾਂਡਾ ਰਾਜਕੁਮਾਰ ਤੇ ਐੱਸ ਐਚ ਓ ਸੁਰਜੀਤ ਸਿੰਘ ਪੱਡਾ ਪੁਲਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਸਨ ਤੇ ਦੋਸ਼ੀ ਨੂੰਹ ਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਪੁਛ ਪੜਤਾਲ ਕੀਤੀ ਜਾ ਰਿਹੀ ਹੈ।
ਜੇਕਰ ਮੰਗਾਂ ਨਾਂ ਮੰਨੀਆਂ ਤਾਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਣਗੇ ਮੁਲਾਜਮ-ਰਛਪਾਲ ਵੜੈਚ