You are currently viewing ਡੀ.ਏ.ਵੀ. ਪਬਲਿਕ ਸਕੂਲ ਬਿਲਗਾ (ਪੰਜਾਬ) ਵਿੱਚ ਸ਼ਰਧਾਨੰਦ ਬਲੀਦਾਨ ਦਿਵਸ ਮਨਾਇਆ ਗਿਆ ।
Sacrifice Day

ਡੀ.ਏ.ਵੀ. ਪਬਲਿਕ ਸਕੂਲ ਬਿਲਗਾ (ਪੰਜਾਬ) ਵਿੱਚ ਸ਼ਰਧਾਨੰਦ ਬਲੀਦਾਨ ਦਿਵਸ ਮਨਾਇਆ ਗਿਆ ।

ਡੀ.ਏ.ਵੀ. ਪਬਲਿਕ ਸਕੂਲ ਬਿਲਗਾ (ਪੰਜਾਬ) ਵਿੱਚ ਸ਼ਰਧਾਨੰਦ ਬਲੀਦਾਨ ਦਿਵਸ ਮਨਾਇਆ ਗਿਆ ।

ਬਿਲਗਾ : 28 ਦਸੰਬਰ (PEB )

ਸ਼ੀਲਾ ਰਾਣੀ ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ ਬਿਲਗਾ (ਪੰਜਾਬ) ਵਿਖੇ 23 ਦਸੰਬਰ ਨੂੰ ਸ਼ਰਧਾਨੰਦ ਬਲੀਦਾਨ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਹਵਨ ਕਰਵਾਇਆ ਗਿਆ । ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸ਼ਰਧਾ ਨਾਲ ਹਵਨ ਤੇ ਮੰਤਰਾਂ ਦਾ ਜਾਪ ਕਰਕੇ ਸਵਾਮੀ ਸ਼ਰਧਾਨੰਦ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ |

ਕੁਝ ਕੱਟੜਪੰਥੀਆਂ ਨੇ ਕਈ ਆਰੀਅਨ ਨਾਇਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

ਵਰਣਨਯੋਗ ਹੈ ਕਿ ਸਵਾਮੀ ਸ਼ਰਧਾਨੰਦ ਜੀ ਦੇ ਜਨਮ ਸਥਾਨ ਤਲਵਣ ਤੋਂ ਬਿਲਗਾ ਪਿੰਡ ਸਿਰਫ 5 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਤਲਵਣ ਦੇ ਜ਼ਿਆਦਾਤਰ ਸਕੂਲੀ ਬੱਚੇ ਇਸ ਸਕੂਲ ਦੇ ਵਿਦਿਆਰਥੀ ਹਨ।
ਹਵਨ ਉਪਰੰਤ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਵੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਆਰੀਆ ਸਮਾਜ ਨੇ ਵੈਦਿਕ ਧਰਮ ਦਾ ਪ੍ਰਚਾਰ ਕਰਦੇ ਹੋਏ ਲੋਕਾਂ ਵਿੱਚ ਨਵੀਂ ਚੇਤਨਾ ਦਾ ਪ੍ਰਸਾਰ ਕੀਤਾ ਸੀ ਪਰ ਕੁਝ ਕੱਟੜਪੰਥੀਆਂ ਨੇ ਕਈ ਆਰੀਅਨ ਨਾਇਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

ਗੁਰੂਕੁਲ ਕਾਂਗੜੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ

ਅੱਜ ਦੇ ਹਾਲਾਤਾਂ ਵਿੱਚ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਦੇਸ਼ ਵਿੱਚ ਧਰਮ ਪਰਿਵਰਤਨ ਦੀ ਜੋ ਹਨੇਰੀ ਚੱਲ ਰਹੀ ਹੈ , ਉਸ ਪ੍ਰਤੀ ਲੋਕਾਂ ਨੂੰ ਇਸ ਤੋਂ ਬਚਣ ਲਈ ਪ੍ਰੇਰਿਤ ਕਰੀਏ । ਉਨ੍ਹਾਂਨੇ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਤਾਂ ਜੋ ਲੋਕਾਂ ਨੂੰ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ।
ਉਪਰੰਤ ਸਕੂਲ ਦੀ ਧਾਰਮਿਕ ਸਿੱਖਿਆ ਦੀ ਅਧਿਆਪਕਾ ਸ੍ਰੀਮਤੀ ਮਧੂ ਸੇਖੜੀ ਨੇ ਸਵਾਮੀ ਸ਼ਰਧਾਨੰਦ ਜੀ ਦੇ ਜੀਵਨ ਕਾਲ ‘ਤੇ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਦੀ ਪ੍ਰੇਰਨਾਦਾਇਕ ਪ੍ਰਸੰਗਾਂ ਤੋਂ ਜਾਣੂ ਕਰਵਾਇਆ |
ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਹਮੇਸ਼ਾ ਜੁੜੇ ਰਹਿਣਗੇ ।