ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ
World Hepatitis day celebration

ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ

World Hepatitis day celebration /ਸਿਵਲ ਹਸਪਤਾਲ ਟਾਂਡਾ ਵਿੱਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ) ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਤੇ ਐਸ ਐਮ ਓ ਟਾਂਡਾ ਡਾ ਪ੍ਰੀਤ ਮਹਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਟਾਂਡਾ ਵਿੱਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਦੌਰਾਨ ਜਾਣਕਾਰੀ ਦਿੰਦਿਆ ਡਾ ਪ੍ਰੀਤ ਮਹਿੰਦਰ ਨੇ ਦੱਸਿਆ ਕਿ ਇਹ ਦਿਹਾੜਾ ਹਰ ਸਾਲ 28 ਜੁਲਾਈ ਨੂੰ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਤਹਿਤ ਮਨਾਇਆ ਜਾਂਦਾ ਹੈ।

 

30 ਸੈਕੰਡ ਵਿਚ ਇਕ ਵਿਅਕਤੀ ਦੀ ਮੌਤ ਹੈਪੇਟਾਈਟਸ ਨਾਲ ਸਬੰਧਿਤ ਬਿਮਾਰੀਆ ਨਾਲ ਹੋ ਰਿਹੀ ਹੈ

ਡਾ ਪ੍ਰੀਤ ਮਹਿੰਦਰ ਨੇ ਆਖਿਆ ਕਿ ਹੈਪੇਟਾਈਟਸ ਲੀਵਰ ਦੀ ਬਿਮਾਰੀ ਹੈ ਜੋ ਅੱਗੇ ਜਾ ਕੇ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ।ਉਨ੍ਹਾ ਦੱਸਿਆ ਕਿ ਸਿਹਤ ਸਰੀਚਕ ਅਨੁਸਾਰ ਹਰ 30 ਸੈਕੰਡ ਵਿਚ ਇਕ ਵਿਅਕਤੀ ਦੀ ਮੌਤ ਹੈਪੇਟਾਈਟਸ ਨਾਲ ਸਬੰਧਿਤ ਬਿਮਾਰੀਆ ਨਾਲ ਹੋ ਰਿਹੀ ਹੈ,ਹੈਪੇਟਾਈਟਸ 5 ਪ੍ਰਕਾਰ ਦਾ ਹੁੰਦਾ ਹੈ,ਜਿਵੇ ਕਿ a,b,c,d,e।ਡਾ ਪ੍ਰੀਤ ਮਹਿੰਦਰ ਨੇ ਦੱਸਿਆ ਕਿ ਇਸ ਸਾਲ ਦਾ ਥਿਮ hepatitis canitwait ਹੈ। ਇਸ ਉਨ੍ਹਾ ਦੱਸਿਆ ਕਿ who, ਨੇ 2030 ਤੱਕ ਇਸ ਬੀਮਾਰੀ ਨੂੰ ਪੂਰਨ ਤੌਰ ਤੇ ਖੱਤਮ ਕਰਨ ਦਾ ਟੀਚਾ ਮਿਥਿਆ ਹੈ।

ਪੰਜਾਬ ਦੇ ਸਰਕਾਰੀ ਹਸਪਤਾਲਾ ਵਿਚ ਇਸ ਬਿਮਾਰੀ ਦਾ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ

ਡਾ ਪ੍ਰੀਤ ਮਹਿੰਦਰ ਨੇ ਅਪਣੇ ਪੂਰੇ ਸਟਾਫ ਨੂੰ ਹਦਾਇਤ ਦਿੰਦਿਆ ਆਖਿਆ ਕਿ ਉਹ ਲੋਕਾ ਨੂੰ ਇਸ ਬੀਮਾਰੀ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ। ਉਨ੍ਹਾ ਦੱਸਿਆ ਕਿ ਪੰਜਾਬ ਦੇ ਸਰਕਾਰੀ ਹਸਪਤਾਲਾ ਵਿਚ ਇਸ ਬਿਮਾਰੀ ਦਾ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ।ਇਸ ਮੌਕੇ ਹੋਰਨਾ ਤੋਂ ਇਲਾਵਾ ਡਾ ਕਰਮਜੀਤ ਸਿੰਘ, ਡਾ ਜੇ ਐੱਸ ਗਿੱਲ, ਡਾ ਅੰਮ੍ਰਿਤਜੋਤ ਸਿੰਘ, ਡਾ ਬਿਸ਼ੰਬਰ ਲਾਲ, ਡਾ ਰਵੀ ਕੁਮਾਰ, ਅਵਤਾਰ ਸਿੰਘ ਬੀ ਈ ਈ, ਕੁਲਬੀਰ ਸਿੰਘ,ਰਜੀਵਪਾਲ ਸਿੰਘ, ਗੁਰਜੀਤ ਸਿੰਘ, ਸਵਿੰਦਰ ਸਿੰਘ,ਜਤਿੰਦਰ ਸਿੰਘ ਤੇ ਹੋਰ ਸਟਾਫ ਮੌਜੂਦ ਸੀ। World Hepatitis day celebration

ਬੇਖੋਫ ਚੋਰਾ ਨੇ ਮੈਡੀਕਲ ਸਟੋਰ ਦਾ ਸ਼ਟਰ ਤੋੜ ਕੀਤੀ ਚੋਰੀ 

 

ਕਪੂਰਥਲਾ ਜ਼ਿਲ੍ਹੇ ਦੇ ਪੀ ਈ ਐਸ ਅਧਿਕਾਰੀਆਂ ਨੇ ਤਨਖਾਹ ਕਮੀਸ਼ਨ ਦੇ

ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ 

 

ਬਿਲਗਾ ਦੀ ਐਸ.ਐਮ.ਓ. ਡਾ. ਸਾਰੂ ਤਲਵਾੜ ਦੀ ਦੇਖ ਰੇਖ ਹੇਠ

ਲਗਾਇਆ ਗਿਆ ਕਰੋਨਾ ਵਾਇਰਸ ਖਿਲਾਫ ਟੀਕਾਕਰਨ ਕੈਂਪ ।World Hepatitis day celebration