10.00 ਵਜੇ ਤੋਂ 12.00 ਵਜੇ ਤੱਕ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ ਜਾਵੇਗਾ.
will Protest against Inflations

10.00 ਵਜੇ ਤੋਂ 12.00 ਵਜੇ ਤੱਕ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ ਜਾਵੇਗਾ.

will Protest against Inflations /

ਡੀਜਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਵਿਰੁੱਧ ਸੜਕਾਂ ਤੇ ਟ੍ਰੈਕਟਰ, ਮੋਟਰ ਗੱਡੀਆਂ ਅਤੇ ਗੈਸ ਸਿਲੰਡਰ ਰੱਖ ਕੇ ਹੋਵੇਗਾ ਰੋਸ ਮੁਜ਼ਾਹਰਾ – ਜੰਗਵੀਰ ਸਿੰਘ ਚੌਹਾਨ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ) ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੇ ਜਦੋਂ ਤੋਂ ਦੇਸ਼ ਦੀ ਸੱਤਾ ਸੰਭਾਲੀ ਹੈ, ਓਸ ਵੇਲੇ ਤੋਂ ਹੀ ਲੱਗਾਤਾਰ ਸਰਕਾਰ ਵਲੋਂ ਬਣਾਈਆਂ ਗਈਆ ਘਟੀਆ ਨੀਤੀਆਂ ਕਾਰਨ ਪਿਛਲੇ ਪੰਜ ਸਾਲ ਵਿਚ ਮਹਿੰਗਾਈ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ, ਜਿਸ ਨੇ ਜਨਤਾ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ।

ਪੈਟਰੋਲ ਦਾ ਰੇਟ 100 ਰੁਪਏ ਪ੍ਰਤੀ ਲੀਟਰ ਤੋਂ ਪਾਰ will Protest against Inflations

ਕਰੋਨਾ ਕਾਰਨ ਲੋਕਾਂ ਦੇ ਵਪਾਰ ਪਿਛਲੇ 2 ਸਾਲ ਤੋਂ ਠੱਪ ਹੋ ਗਏ ਹਨ ਪਰ ਕੇਂਦਰ ਦੀ ਬੇਸ਼ਰਮ ਸਰਕਰ ਵਲੋਂ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਡੀਜ਼ਲ,ਪੈਟਰੋਲ ਅਤੇ ਰਸੋਈ ਗੈਸ ਸਿਲੰਡਰ ਦੀਆ ਕੀਮਤਾਂ ਵਿੱਚ ਲਗਾਤਾਰ ਰਿਕਾਰਡਤੋੜ ਵਾਧਾ ਕਰ ਕੇ,ਪੈਟਰੋਲ ਦਾ ਰੇਟ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਅਤੇ ਡੀਜਲ ਦਾ ਰੇਟ ਲਗਭਗ 93 ਰੁਪਏ ਕਰਨ ਦੇ ਨਾਲ ਹੀ ਰਸੋਈ ਗੈਸ ਸਿਲੰਡਰ ਦੀ ਕੀਮਤ ਲੱਗਭਗ 850 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਹੈ। ਘਰੇਲੂ ਗੈਸ ਸਿਲੰਡਰ ਤੇ ਮਿਲਣ ਵਾਲੀ ਸਬਸਿਡੀ ਵੀ ਲੱਗਭਗ ਖਾਤਮ ਕਰ ਕੇ ਸਰਕਾਰ ਵਲੋਂ ਆਮ ਜਨਤਾ ਨੂੰ ਦੋਹਰੀ ਮਾਰ ਮਾਰੀ ਗਈ ਹੈ।ਕੇਂਦਰ ਦੀ ਮੋਦੀ ਸਰਕਾਰ ਨੇ ਜਨਤਾ ਨਾਲ ਵਿਸ਼ਵਾਸ਼ਘਾਤ ਕੀਤਾ ਹੈ ਅਤੇ ਅੱਛੇ ਦਿਨ ਦੇ ਸੁਪਨੇ ਦਿਖਾ ਕੇ ਲੋਕਾਂ ਦੇ ਬੁਰੇ ਦਿਨ ਲਿਆ ਦਿਤੇ ਹਨ।

ਸਰਕਾਰਾਂ ਚੰਦ ਘਰਾਣਿਆਂ ਦੀਆਂ ਸਰਕਾਰਾਂ ਬਣ ਕੇ ਰਹਿ ਗਈਆਂ ਹਨ

ਕੇਂਦਰ ਦੀ ਮੋਦੀ ਸਰਕਾਰ ਕੇਵਲ ਚੰਦ ਗਿਣਤੀ ਦੇ ਉਦਯੋਗਿਕ ਘਰਾਣਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਅਤੇ ਵੋਟਾਂ ਪਾ ਕੇ ਇਹਨਾਂ ਨੂੰ ਸੱਤਾ ਤੇ ਬਿਠਾਉਣ ਵਾਲੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਦੇ ਵਿਰੁੱਧ ਵਿਚ ਸਯੁੰਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਦੋਆਬਾ ਕਿਸਾਨ ਕਮੇਟੀ ਵਲੋਂ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਟਾਂਡੇ ਦੇ ਵਪਾਰ ਮੰਡਲ ਸਮੇਤ ਸਾਰੇ ਵਰਗਾਂ ਨੂੰ ਨਾਲ ਲੈ ਕੇ 8 ਜੁਲਾਈ ਨੂੰ ਬਿਜਲੀ ਘਰ ਚੌਕ ਟਾਂਡਾ ਵਿਖੇ ਟ੍ਰੈਕਟਰ ਅਤੇ ਮੋਟਰ ਗੱਡੀਆਂ, ਟਰੱਕ,ਟੈਪੂ ਆਦਿ ਨੈਸ਼ਨਲ ਹਾਈਵੇ ਦੀ ਸਾਈਡ ਤੇ ਖੜ੍ਹੀਆਂ ਕਰ ਕੇ ਅਤੇ ਖ਼ਾਲੀ ਸਿਲੰਡਰ ਸੜਕ ਵਿਚਕਾਰ ਰੱਖ ਕੇ 10.00 ਵਜੇ ਤੋਂ 12.00 ਵਜੇ ਤੱਕ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ ਜਾਵੇਗਾ

ਸਸਤੀ ਬਿਜਲੀ ਅਤੇ ਡੀਜ਼ਲ ਦੇ ਮੁੱਦੇ ਤੇ ਬਣੀ ਪੰਜਾਬ ਸਰਕਾਰ  ਵੀ ਜਨਤਾ ਨੂੰ ਕੋਈ ਰਾਹਤ ਦੇਣ ਵਿਚ ਅਸਫਲ

,ਇਸ ਮੌਕੇ ਤੇ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਕੇਂਦਰ ਸਰਕਾਰ ਵਿਰੁੱਧ ਰਸੋਈ ਗੈਸ ਸਿਲੰਡਰ ਦੀਆ ਕੀਮਤਾਂ ਦੇ ਵਾਧੇ ਅਤੇ ਸਬਸਿਡੀ ਖਤਮ ਦੇ ਵਿਰੁੱਧ ਵਿੱਚ ਮੁਜ਼ਾਹਰਾ ਕਰਨਗੀਆਂ। ਮਹਿੰਗਾਈ ਚ ਹੋ ਰਹੇ ਵਾਧੇ ਦੇ ਵਿਰੁੱਧ ਵਿਚ ਸਭ ਟਾਂਡਾ ਵਾਸੀ ਇਕਜੁੱਟ ਹੋ ਕੇ ਸਰਕਾਰ ਨੂੰ ਅਪਣੀ ਤਾਕਤ ਦਿਖਾਉਣਗੇ ਅਤੇ ਜੇਕਰ ਮਹਿੰਗਾਈ ਦੀਆ ਜਿੰਮੇਵਾਰ ਸਰਕਾਰਾਂ ਵਲੋਂ ਆਪਣੀਆਂ ਨੀਤੀਆਂ ਵਿੱਚ ਬਦਲਾਅ ਕਰ ਕੇ ਕੀਮਤਾਂ ਘੱਟ ਨਹੀਂ ਕੀਤਿਆਂ ਗਈਆਂ ਤਾਂ ਆਉਣ ਵਾਲੀਆ ਚੋਣਾਂ ਵਿੱਚ ਇਹਨਾਂ ਦਾ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਵਿੱਚ ਵੀ ਵੋਟਾਂ ਮੰਗਣ ਲਈ ਦਾਖਿਲ ਹੋਣਾ ਵੀ ਬੰਦ ਕਰ ਦੇਵਾਂਗੇ।will Protest against Inflations