You are currently viewing ਗੋਰਮਿੰਟ ਐਲੀਮੈਂਟਰੀ ਸਮਾਰਟ ਸਕੂਲ ਝਾਂਸ ਚੁ ਮਨਾਇਆ ਤੀਆਂ ਦਾ ਤਿਉਹਾਰ !!
Teeyan Celebrations

ਗੋਰਮਿੰਟ ਐਲੀਮੈਂਟਰੀ ਸਮਾਰਟ ਸਕੂਲ ਝਾਂਸ ਚੁ ਮਨਾਇਆ ਤੀਆਂ ਦਾ ਤਿਉਹਾਰ !!

Teeyan Celebrations / ਅਮਿੱਟ ਯਾਦਾ ਛੱਡਦਾ ਯਾਦਗਾਰੀ ਹੋ ਨਿੱਬੜਿਆ ਗੋਰਮਿੰਟ ਐਲੀਮੈਂਟਰੀ ਸਮਾਰਟ

ਸਕੂਲ ਝਾਂਸ ਚੁ ਕਰਵਾਇਆ ਤੀਆਂ ਦਾ ਤਿਉਹਾਰ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ) ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਝਾਂਸ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿੱਚ ਸਟੇਟ ਅਵਾਰਡੀ ਅਧਿਆਪਕ ਨਰਿੰਦਰ ਅਰੌੜਾ ਦੇ ਯਤਨਾ ਸਦਕਾ ਤੇ ਗ੍ਰਾਮ ਪੰਚਾਇਤ ਝਾਂਸ ਦੇ ਵਿਸ਼ੇਸ਼ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਮੱਠੀ ਮੱਠੀ ਬਰਸਾਤ ਤੇ ਪੀਂਘ ਦੇ ਹੁਲਾਰਿਆ ਅਤੇ ਗਿੱਧੇ ਦੀ ਧਮਾਲ ਨਾਲ ਤੀਆਂ ਦਾ ਤਿਉਹਾਰ ਖੁਸ਼ੀਆ ਬਿਖੇਰਦਾ ਅਮਿੱਟ ਯਾਦਾ ਛੱਡਦਾ ਯਾਦਗਾਰੀ ਹੋ ਨਿੱਬੜਿਆ।

ਮੁੱਖ ਮਹਿਮਾਨ ਵਜੋ ਪਹੁੰਚੇ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ

ਇਸਤੋ ਪਹਿਲਾ ਰੰਗਾਰੰਗ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਵਜੋ ਪਹੁੰਚੇ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਡਾ ਕੇਵਲ ਸਿੰਘ, ਡਾ ਮੀਨਾਕਸ਼ੀ ਸੈਣੀ,ਐਮ ਸੀ ਗੁਰਪ੍ਰੀਤ ਸਚਦੇਵਾ ਤੇ ਐਮ ਸੀ ਸੁਮਨ ਖੋਸਲਾ ਨੇ ਰਿਬਨ ਕਟਦਿਆ ਕੀਤਾ,ਇਸ ਮੌਕੇ ਟਾਂਡਾ ਬਲਾਕ ਦਫ਼ਤਰ ਤੋਂ ਰਵਿੰਦਰ ਸਿੰਘ ਤੇ ਇੰਦਰਜੀਤ ਸਿੰਘ ਬੱਚਿਆ ਨੂੰ ਅਸ਼ੀਰਵਾਦ ਦੇਣ ਪਹੁੰਚੇ ,ਬਚਿਆ ਨੇ ਰੰਗ ਬਿਰੰਗੀਆ ਪੁਸ਼ਾਕਾ ਪਾ ਕੇ ਬਹੁਤ ਹੀ ਸੁੰਦਰ ਪ੍ਰੋਗਰਾਮ ਪੇਸ਼ ਕੀਤੇ।ਇਸ ਮੌਕੇ ਤੇ ਸਕੂਲ ਇੰਚਾਰਜ ਨਰਿੰਦਰ ਅਰੌੜਾ ਨੇ ਭਾਵੁਕ ਹੁੰਦਿਆ ਦੱਸਿਆ ਕਿ ਬਹੁਤ ਸਮੇ ਬਾਅਦ ਸਕੂਲ ਵਿੱਚ ਮੁੜ ਰੌਣਕਾਂ ਪਰਤੀਆਂ ਹਨ। ਉਨ੍ਹਾ ਇਸ ਵਿਸ਼ੇਸ਼ ਉਪਰਾਲੇ ਲਈ ਗ੍ਰਾਮ ਪੰਚਾਇਤ ਝਾਂਸ ਤੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।

ਇਸ ਮੌਕੇ ਸ਼੍ਰੀਮਤੀ ਮਨਜੀਤ ਕੌਰ, ਸ਼੍ਰੀਮਤੀ ਬਲਜੀਤ ਕੌਰ, ਮਲਕੀਤ ਕੌਰ ਆਂਗਨਵਾੜੀ, ਰਾਜਵਿੰਦਰ, ਮਨਿੰਦਰ ਕੌਰ, ਜੋਤੀ ਜੈਨ, ਨੀਲਮ, ਡਿੰਪਲ ਸੁਚਿਨਾ ਤੇ ਪਿੰਡ ਦੀਆਂ ਔਰਤਾ ਨੇ ਵੀ ਦਰਸ਼ਕਾ ਦੀ ਖੂਬ ਵਾਹੋ ਵਾਹੀ ਖੱਟੀ।ਇਸ ਮੌਕੇ ਹੋਰਨਾ ਤੋ ਇਲਾਵਾ ਸਰਪੰਚ ਰੌਸ਼ਨ ਜੋਤੀ,ਚੇਅਰਪਰਸਨ ਚੰਦਨ ਕਿਰਨ, ਬਲਵਿੰਦਰ ਕੌਰ ,ਨਿਰਮਲ ਸਿੰਘ ਨਿੰਮਾ,ਪੰਚਾਇਤ ਮੈਂਬਰ ਦਇਆ ਸਿੰਘ ਚੌਹਾਨ, ਜਗਜੀਤ ਸਿੰਘ, ਮਨਿੰਦਰ ਸਿੰਘ, ਪਰਮਾਨੰਦ ਦਿਵੇਦੀ, ਗੁਰਪ੍ਰੀਤ ਸਿੰਘ ਜੋਨੀ ਅਤੇ ਬਲਵਿੰਦਰ ਸਿੰਘ ਆਦਿ ਮੌਜੂਦ ਸਨ। Teeyan Celebrations

 

ਨਕੋਦਰ ਵਿੱਚ ਕੁੰਵਰ ਕਲੀਨਿਕ ਦੀ ਦੂਸਰੀ ਬਰਾਂਚ ਦਾ ਉਦਘਾਟਨ.!!!!!!!

 

ਮੁਲਾਜ਼ਮ ਫਰੰਟ ਦੀ 29 ਜੁਲਾਈ ਦੀ ਪਟਿਆਲਾ ਰੈਲੀ ਲਈ ਆਰੰਭੀਆਂ ਤਿਆਰੀਆਂ . 

 

ਹੁਸ਼ਿਆਰਪੁਰ ਪੁਲਿਸ ਨੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਪੂਰੇ ਹਫ਼ਤੇ ਦੌਰਾਨ 71 ਦੋਸ਼ੀਆ ਨੂੰ ਨਸ਼ਿਆ ਸਹਿਤ ਕਾਬੂ ਕੀਤਾ 

 

ਪੰਜਾਬ ਸਰਕਾਰ ਨੇ ਤਨਖਾਹ ਕਮਿਸ਼ਨ ਦੇ ਕੇ,ਬਕਾਏ ਨੂੰ 9 ਕਿਸ਼ਤਾਂ ਵਿੱਚ ਤੋੜ ਮਰੋੜ ਕੇ ਦੇਣ ਦੇ ਐਲਾਨ ਨਾਲ ਮੁਲਾਜ਼ਮਾਂ ਨਾਲ ਠੱਗੀ ਮਾਰੀ ਹੈ