You are currently viewing ਐੱਸ.ਡੀ.ਐੱਮ.ਨਕੋਦਰ ਪੂਨਮ ਸਿੰਘ : ਮੈਂ ਸਾਰੇ ਪੰਜਾਬ ਦੀ ਸੇਵਾ ਕਰਨੀ ਚਾਹੁੰਦੀ ਹਾਂ !!
SDM Nakodar Punjab

ਐੱਸ.ਡੀ.ਐੱਮ.ਨਕੋਦਰ ਪੂਨਮ ਸਿੰਘ : ਮੈਂ ਸਾਰੇ ਪੰਜਾਬ ਦੀ ਸੇਵਾ ਕਰਨੀ ਚਾਹੁੰਦੀ ਹਾਂ !!

SDM Nakodar Punjab ਸ਼ਹਿਰ ਦੀਆਂ ਸਮੱਸਿਆਵਾਂ ਤੇ ਹੋਈ ਚਰਚਾ

ਪੀਸੀਐਸ ਅਫ਼ਸਰ ਪੂਨਮ ਸਿੰਘ ਦੇ ਨਵੇਂ ਐੱਸਡੀਐੱਮ ਵਜੋਂ ਆਪਣਾ ਕਾਰਜਭਾਰ ਸੰਭਾਲਿਨ  ਤੇ ਰੋਟਰੀ ਕਲੱਬ ਨਕੋਦਰ ਸੈਂਟਰਲ ਦੇ ਪ੍ਰਧਾਨ ਰਵਿੰਦਰ ਵਰਮਾ ਅਤੇ ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਦੇ ਪ੍ਰਧਾਨ ਡਾ ਤਰਲੋਚਨ ਸਿੰਘ ਤੇਜੀ ਨੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦਿੰਦੇ ਹੋਏ ਜੀ ਆਇਆਂ ਕਿਹਾ ਅਤੇ  ਨਾਲ ਹੀ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਖਾਸ ਤੌਰ ਤੇ ਵੀਰਵਾਰ ਵਾਲੇ ਦਿਨ ਜਿਸ ਨਾਲ ਸ਼ਹਿਰ ਵਿੱਚ ਇੰਨੀ ਭੀੜ ਹੋ ਜਾਂਦੀ ਹੈ ਕੇ ਆਮ ਰਾਹੀ ਦਾ ਉੱਥੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ,ਇਸ ਤੇ ਅਤੇ ਹੋਰ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ

ਸਾਰੇ ਪੰਜਾਬੀਆਂ ਦੀ ਸੋਚ ਅਤੇ ਸਮੱਸਿਆਵਾਂ ਤਕਰੀਬਨ ਰਲਦੀਆਂ ਮਿਲਦੀਆਂ ਹਨ .

ਐਸਡੀਐਮ ਸਾਹਿਬਾ ਨੇ ਖੁਦ ਔਰਤਾਂ ਲਈ ਸੁਰੱਖਿਅਤ ਸੈਰਗਾਹ ਜਾਂ ਪਾਰਕ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਣਾਉਣ ਦੀ ਵੀ ਇੱਛਾ ਜ਼ਾਹਰ ਕੀਤੀ ਉਨ੍ਹਾਂ ਨੇ ਕਿਹਾ ਕਿ ਮੈਂ ਹੋਰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਐੱਸਡੀਐੱਮ ਵਜੋਂ ਕੰਮ ਕੀਤਾ ਹੈ, ਮਾਜੇ ,ਮਾਲਵੇ ਅਤੇ ਦੁਆਬੇ ਦੀ ਬੋਲੀ ਵਿੱਚ ਜ਼ਰੂਰ ਥੋੜ੍ਹਾ ਫ਼ਰਕ ਹੋ ਸਕਦਾ ਹੈ ਪਰ ਸਾਰੇ ਪੰਜਾਬੀਆਂ ਦੀ ਸੋਚ ਅਤੇ ਸਮੱਸਿਆਵਾਂ ਤਕਰੀਬਨ ਰਲਦੀਆਂ ਮਿਲਦੀਆਂ ਹਨ

ਮੈਂ ਸਾਰੇ ਪੰਜਾਬ ਦੀ ਸੇਵਾ ਕਰਨੀ ਚਾਹੁੰਦੀ ਹਾਂ

ਉਨ੍ਹਾਂ ਕਿਹਾ ਮੈਨੂੰ ਤਾਂ ਸਾਰਾ ਪੰਜਾਬ ਤਕਰੀਬਨ ਇਕੋ ਜਿਹਾ ਲੱਗਦਾ ਹੈ ਤੇ ਮੈਂ ਸਾਰੇ ਪੰਜਾਬ ਦੀ ਸੇਵਾ ਕਰਨੀ ਚਾਹੁੰਦੀ ਹਾਂ ਇਹ ਸਾਰੀ ਗੱਲਬਾਤ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਇਸ  ਮੌਕੇ ਤੇ ਪ੍ਰਧਾਨ ਰਵਿੰਦਰ ਵਰਮਾ, ਸਕੱਤਰ ਡਾ ਜਗਤਾਰ ਸਿੰਘ, ਡਾ ਤਰਲੋਚਨ ਸਿੰਘ ਤੇਜੀ,ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਦੇ ਵਾਈਸ ਪ੍ਰਧਾਨ ਪ੍ਰਿੰਸੀਪਲ ਰਵੀ ਸ਼ਰਮਾ ,ਪ੍ਰੈੱਸ ਤੋਂ ਭੁਪਿੰਦਰ ਅਜੀਤ ਸਿੰਘ, ਹਰਮਨ ਨਿੱਝਰ, ਮਨਮੋਹਣ ਸਿੰਘ ਟੱਕਰ, ਜਸਪਾਲ ਸਿੰਘ ਧੰਜੂ, ਸਰਵਣ ਦਾਸ ਹੰਸ ,ਰਾਮ ਭੱਟੀ ਆਦਿ ਹਾਜ਼ਰ ਸਨ ਅਤੇ ਰੋਟਰੀ ਕਲੱਬ ਨਕੋਦਰ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ   ਪ੍ਰਸ਼ਾਸਨ ਨੂੰ ਕਲੱਬ ਵੱਲੋਂ ਸਹਿਯੋਗ ਦਾ ਭਰੋਸਾ ਦਿੱਤਾ ਗਿਆ .SDM Nakodar Punjab

Facts about black Fungus, Types and Treatment ..

 

ਨਕੋਦਰ ਵਿੱਚ ਕੁੰਵਰ ਕਲੀਨਿਕ ਦੀ ਦੂਸਰੀ ਬਰਾਂਚ ਦਾ ਉਦਘਾਟਨ.!!!!!!!

ਐਂਟੀ ਮਲੇਰੀਆ ਮਹੀਨੇ ਤਹਿਤ ਸਿਵਲ ਹਸਪਤਾਲ ਟਾਂਡਾ ਵਿੱਖੇ ਇਕ ਵਰਕਸ਼ਾਪ ਲਗਾਈ ਗਈ !!!