You are currently viewing ਜੈਨਪੁਰ ਸਕੂਲ ਵੱਲੋਂ  ਲਾਇਬਰੇਰੀ ਲੰਗਰ ਲਗਾਇਆ ਗਿਆ
Library Langar

ਜੈਨਪੁਰ ਸਕੂਲ ਵੱਲੋਂ  ਲਾਇਬਰੇਰੀ ਲੰਗਰ ਲਗਾਇਆ ਗਿਆ

ਜੈਨਪੁਰ ਸਕੂਲ ਵੱਲੋਂ  ਲਾਇਬਰੇਰੀ ਲੰਗਰ ਲਗਾਇਆ ਗਿਆ
 ਕਪੂਰਥਲਾ , 14 ਜੁਲਾਈ (ਕੌੜਾ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਤਹਿਤ ਤੇ ਬੱਚਿਆਂ ਨੂੰ ਕੋਰੋਨਾ ਕਾਲ ਦੌਰਾਨ   ਪੜ੍ਹਾਈ ਦੇ ਬੋਝ ਤੋਂ ਹਟਾ ਕੇ ਸਾਹਿਤ ਨਾਲ ਜੋੜਨ ਦੇ ਉਦੇਸ਼ ਨਾਲ ਸਰਕਾਰੀ ਸਕੂਲਾਂ ਵਿੱਚ ਲਗਾਏ ਜਾ ਰਹੇ ਲਾਇਬ੍ਰੇਰੀ ਲੰਗਰ  ਦੀ ਲੜੀ ਦੇ ਤਹਿਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਜੈਨਪੁਰ ਅਤੇ ਸਰਕਾਰੀ ਮਿਡਲ ਸਮਾਰਟ ਸਕੂਲ ਜੈਨਪੁਰ ਵਿੱਚ ਲਾਇਬ੍ਰੇਰੀ ਲੰਗਰ ਲਗਾਇਆ ਗਿਆ। ਇਸ ਲਾਇਬ੍ਰੇਰੀ ਲੰਗਰ ਵਿਚ  ਸਾਹਿਤਕ ਪੁਸਤਕਾਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ  ਸਾਹਿਤ ਨਾਲ ਜੁੜਨ ਲਈ ਸਕੂਲ ਮੁੱਖੀ ਕੰਵਲਪ੍ਰੀਤ ਸਿੰਘ ਵੱਲੋਂ ਪ੍ਰੇਰਿਤ ਕੀਤਾ ਗਿਆ ।   ਇਸ ਲਾਇਬ੍ਰੇਰੀ ਲੰਗਰ ਨੂੰ ਜਿਥੇ ਸਕੂਲ ਦੇ ਸਮੂਹ ਸਟਾਫ ਨੇ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਈ ।
ਉੱਥੇ ਹੀ ਇਹ ਲਾਇਬ੍ਰੇਰੀ ਲੰਗਰ ਸਕੂਲ ਦੇ ਨਾਲ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ ਜਿਸ ਵਿੱਚ ਪਿੰਡ ਦੀ ਸੁਸਾਇਟੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਲਾਇਬਰੇਰੀ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਜਿਸ ਦੌਰਾਨ ਪਿੰਡ ਦੇ ਨੌਜਵਾਨਾਂ ਤੇ ਹੋਰ ਵਿਅਕਤੀਆਂ ਵੱਲੋਂ ਵੱਖ ਵੱਖ ਪੁਸਤਕਾਂ ਪੜ੍ਹਨ ਲਈ ਲਈਆਂ ਗਈਆਂ ।  ਇਸ ਲਾਇਬ੍ਰੇਰੀ ਲੰਗਰ ਨੂੰ ਸਫ਼ਲ ਬਣਾਉਣ ਵਿੱਚ ਗੀਤਾਂਜਲੀ ਬਲਾਕ ਮੀਡੀਆ ਕੋਆਰਡੀਨੇਟਰ ,ਕੰਵਲਪ੍ਰੀਤ ਸਿੰਘ ਸਕੂਲ ਮੁੱਖੀ ਰਮਨਦੀਪ ਕੌਰ ਸੰਧਾ, ਬਲਜੀਤ ਕੌਰ ਆਦਿ ਸਮੂਹ ਸਟਾਫ਼ ਨੇ  ਅਹਿਮ ਭੂਮਿਕਾ ਨਿਭਾਈ ।