ਮੁਲਾਜ਼ਮ ਫਰੰਟ ਦੀ 29 ਜੁਲਾਈ ਦੀ ਪਟਿਆਲਾ ਰੈਲੀ ਲਈ ਆਰੰਭੀਆਂ ਤਿਆਰੀਆਂ .
DTF will protest in Patiala

ਮੁਲਾਜ਼ਮ ਫਰੰਟ ਦੀ 29 ਜੁਲਾਈ ਦੀ ਪਟਿਆਲਾ ਰੈਲੀ ਲਈ ਆਰੰਭੀਆਂ ਤਿਆਰੀਆਂ .

DTF will protest in Patiala  /

ਡੀਟੀਐੱਫ਼ ਨੇ ਪੰਜਾਬ ਤੇ ਯੂਟੀ ਸਾਂਝਾ ਮੁਲਾਜ਼ਮ ਫਰੰਟ ਦੀ

29 ਜੁਲਾਈ ਦੀ ਪਟਿਆਲਾ ਰੈਲੀ ਲਈ ਆਰੰਭੀਆਂ ਤਿਆਰੀਆਂ

ਜਿਲਾ ਕਮੇਟੀ ਮੋਗਾ ਦੀ ਹੋਈ ਅਹਿਮ ਮੀਟਿੰਗ

ਮੋਗਾ ( ਪ੍ਰਵੀਨ ਸ਼ਰਮਾ )  ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੀ ਜ਼ਿਲ੍ਹਾ ਕਮੇਟੀ ਦੀ ਅਹਿਮ ਮੀਟਿੰਗ 23 ਜੁਲਾਈ ਨੂੰ ਮੋਗਾ ਵਿਖੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਮਟਵਾਣੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੇ ਵੇਰਵੇ ਦਿੰਦਿਆਂ ਜ਼ਿਲ੍ਹਾ ਸਕੱਤਰ ਜਗਵੀਰਨ ਕੌਰ ਨੇ ਪ੍ਰੈੱਸ ਨੂੰ ਦੱਸਿਆ ਕਿ ਪੰਜਾਬ ਤੇ ਯੂਟੀ ਸਾਂਝਾ ਮੁਲਾਜ਼ਮ ਫਰੰਟ ਵੱਲੋਂ ਛੇਵੇਂ ਪੇਅ ਕਮਿਸ਼ਨ ਦੇ ਮਾਰੂ ਫ਼ੈਸਲਿਆਂ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਅਤੇ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਮੰਨਵਾਉਣ ਲਈ ਪਟਿਆਲਾ ਵਿਖੇ 29 ਜੁਲਾਈ ਨੂੰ ਰੋਸ ਰੈਲੀ ਕੀਤੀ ਜਾ ਰਹੀ ਹੈ। ਡੈਮੋਕਰੈਟਿਕ ਟੀਚਰਜ਼ ਫਰੰਟ, ਸੰਯੁਕਤ ਅਧਿਆਪਕ ਫ਼ਰੰਟ ਦੀ ਅਗਵਾਈ ਵਿੱਚ ਉੱਕਤ ਰੋਸ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰੇਗਾ

ਪੰਜਾਬ ਦੀ ਕੈਪਟਨ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਤਿਆਰ

ਜਿਸ ਦੀ ਤਿਆਰੀ ਲਈ ਇਹ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਡੀਟੀਐੱਫ਼ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਜਨਤਕ ਖੇਤਰ ਦੇ ਰੁਜਗਾਰ, ਤਨਖਾਹਾਂ ਤੇ ਪੈਨਸ਼ਨਾਂ ‘ਤੇ ਡਾਕਾ ਮਾਰ ਰਹੀ ਹੈ। ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਤਹਿਤ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਅਤੇ ਪੈਨਸ਼ਨਰਾਂ ਦੀ ਪੈਨਸ਼ਨ ‘ਤੇ ਵੱਡੇ ਕੱਟ ਲਾਏ ਹਨ। ਮੁਲਾਜਮਾਂ ਨੂੰ ਬਹੁਤ ਸਾਰੇ ਆਰਥਿਕ ਲਾਭਾਂ ਤੋਂ ਵਿਰਵੇ ਕਰ ਦਿੱਤਾ ਹੈ।

ਰੋਸ-ਰੈਲੀ ਵਿੱਚ ਅਧਿਆਪਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਲਾਮਬੰਦੀ

ਜਿਲਾ ਮੀਤ ਪ੍ਰਧਾਨ ਸੁਖਪਾਲਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਰੋਸ-ਰੈਲੀ ਵਿੱਚ ਅਧਿਆਪਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਲਾਮਬੰਦੀ ਮੁਹਿੰਮ ਤਹਿਤ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਆਉਣ ਵਾਲੇ ਦਿਨਾਂ ਚ ਅਧਿਆਪਕਾਂ ਤੇ ਮੁਲਾਜ਼ਮਾਂ ਨਾਲ ਸੰਪਰਕ ਕਰਨਗੀਆਂ। ਇਸ ਸਮੇਂ ਜਿਲਾ ਵਿੱਤ ਸਕੱਤਰ ਗੁਰਮੀਤ ਝੋਰੜਾਂ, ਜਿਲਾ ਸਹਾਇਕ ਸਕੱਤਰ ਸੁਖਵਿੰਦਰ ਘੋਲੀਆ, ਜਿਲਾ ਕਮੇਟੀ ਮੈਂਬਰਾਨ ਸ਼੍ਰੀਮਤੀ ਮਧੂ ਬਾਲਾ, ਅਮਨਦੀਪ ਮਾਛੀਕੇ, ਅਮਰਦੀਪ ਬੁੱਟਰ, ਜਗਦੇਵ ਮਹਿਣਾ, ਹਰਪਿੰਦਰ ਸਿੰਘ ਢਿੱਲੋਂ ਸਮੇਤ ਸੁਖਜੀਤ ਕੁੱਸਾ, ਅਮਨਪ੍ਰੀਤ ਬੌਡੇ, ਹਰਕੀਰਤ ਮਹਿਣਾ, ਨਵਦੀਪ ਸਿੰਘ ਹਾਜਰ ਸਨ। DTF will protest in Patiala

ਕਪੂਰਥਲਾ ਜ਼ਿਲ੍ਹੇ ਦੇ ਪੀ ਈ ਐਸ ਅਧਿਕਾਰੀਆਂ ਨੇ

ਤਨਖਾਹ ਕਮੀਸ਼ਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ