ਸਿਵਲ ਹਸਪਤਾਲ ਟਾਂਡਾ ਵਿੱਖੇ ਐਂਟੀ ਡੇਂਗੂ ਤੇ ਚਿਕਨਗੁਨੀਆ ਸੰਬੰਧੀ ਵਰਕਸ਼ਾਪ ਦਾ ਆਯੋਜਨ ਹੋਇਆ
ਟਾਂਡਾ ਵਿੱਖੇ ਐਂਟੀ ਡੇਂਗੂ ਤੇ ਚਿਕਨਗੁਨੀਆ ਸੰਬੰਧੀ ਵਰਕਸ਼ਾਪ ਦਾ ਆਯੋਜਨ
ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਤੇ ਐਸ ਐਮ ਓ ਟਾਂਡਾ ਡਾਕਟਰ ਪ੍ਰੀਤ ਮਹਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਟਾਂਡਾ ਵਿੱਖੇ ਐਂਟੀ ਡੇਂਗੂ ਤੇ ਚਿਕਨਗੁਨੀਆ ਸੰਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆ ਡਾ ਪ੍ਰੀਤ ਮਹਿੰਦਰ ਨੇ ਦੱਸਿਆ ਕਿ ਡੇਂਗੂ ਤੇ ਚਿਕਨਗੁਨੀਆ ਏਡੀਜ ਏਜਿਪਟੀ ਨਾ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆ ਵਿਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਦਿਨ ਵੇਲੇ ਕੱਟਦਾ ਹੈ।
ਡੇਂਗੂ ਦੇ ਲੱਛਣ
ਅੱਗੇ ਉਹਨਾ ਦੱਸਿਆ ਕਿ ਡੇਂਗੂ ਦੇ ਲੱਛਣ ਜਿਵੇ ਕਿ ਤੇਜ ਬੁਖਾਰ,ਮਾਸਪੇਸ਼ੀਆ ਵਿਚ ਦਰਦ, ਮਸੂੜਿਆ ਤੇ ਨੱਕ ਵਿਚੋ ਖੂਨ ਦਾ ਵੱਗਣਾ ਅਤੇ ਚਿਕਨਗੁਨੀਆ ਦੇ ਲੱਛਣ ਤੇਜ ਬੁਖਾਰ, ਸਿਰ ਦਰਦ, ਜੋੜਾ ਵਿਚ ਦਰਦ, ਸ਼ੋਜ ਆਦਿ ਮੁੱਖ ਲੱਛਣ ਹਨ।ਪ੍ਰੀਤ ਮਹਿੰਦਰ ਨੇ ਅੱਗੇ ਦੱਸਿਆ ਕਿ ਡੇਂਗੂ ਦਾ ਮੱਛਰ ਆਡੇ ਤੋ ਪੂਰਾ ਮੱਛਰ ਬਣਦਾ ਹੈ।ਇਸ ਲਈ ਸਾਨੂੰ ਸਾਰਿਆ ਨੂੰ ਕੂਲਰ, ਫਰਿਜ, ਗਮਲੇ, ਦੀਆ ਲੇਹਸਾ ਵਿਚ ਅਤੇ ਹੋਰ ਭਾਡਿਆ ਵਿਚ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ ਹੈ,ਇੰਨਾ ਦੀ ਹਰ ਹਫ਼ਤੇ ਸਫਾਈ ਕਰਨੀ ਚਾਹੀਦੀ ਹੈ,ਇਸ ਤਹਿਤ ਸਿਹਤ ਵਿਭਾਗ ਵੱਲੋ ਹਫ਼ਤੇ ਦੇ ਹਰ ਸ਼ੁਕਰਵਾਰ ਡਰਾਈਡੇ ਮਨਾਇਆ ਜਾਂਦਾ ਹੈ।
ਡੇਂਗੂ ਤੇ ਚਿਕਨਗੁਨੀਆ ਦਾ ਟੈਸਟ
ਅਤੇ ਡੇਂਗੂ ਤੇ ਚਿਕਨਗੁਨੀਆ ਦਾ ਟੈਸਟ ਤੇ ਸੁਪਰੋਟਿਵ ਇਲਾਜ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾ ਵਿਚ ਮੁਫਤ ਕੀਤਾ ਜਾਂਦਾ ਹੈ।ਇਸ ਮੌਕੇ ਹੋਰਨਾ ਤੋਂ ਇਲਾਵਾ ਡਾ ਕਰਮਜੀਤ ਸਿੰਘ, ਡਾ ਜੇ ਐੱਸ ਗਿੱਲ, ਡਾ ਬਲਜੀਤ ਕੌਰ, ਡਾ ਅੰਮ੍ਰਿਤਜੋਤ ਸਿੰਘ, ਡਾ ਬਿਸ਼ੰਬਰ ਲਾਲ, ਅਵਤਾਰ ਸਿੰਘ ਬੀ ਈ ਈ, ਸਵਿੰਦਰ ਸਿੰਘ,ਗੁਰਜੀਤ ਸਿੰਘ, ਕੁਲਵੀਰ ਸਿੰਘ, ਜਤਿੰਦਰ ਸਿੰਘ,ਰਜੀਵਪਾਲ ਸਿੰਘ ਸਮੇਤ ਹੋਰ ਹਸਪਤਾਲ ਸਟਾਫ ਮੌਜੂਦ ਸਨ।
ਸਿਵਲ ਹਸਪਤਾਲ ਟਾਂਡਾ ਵਿੱਖੇ ਨਸ਼ਾ ਵਿਰੋਧ ਦਿਵਸ ਮਨਾਇਆ ਗਿਆ