ਬੇਖੋਫ ਚੋਰਾ ਨੇ ਮੈਡੀਕਲ ਸਟੋਰ ਦਾ ਸ਼ਟਰ ਤੋੜ ਕੀਤੀ ਚੋਰੀ
burglar breaks shutters

ਬੇਖੋਫ ਚੋਰਾ ਨੇ ਮੈਡੀਕਲ ਸਟੋਰ ਦਾ ਸ਼ਟਰ ਤੋੜ ਕੀਤੀ ਚੋਰੀ

ਬੇਖੋਫ ਚੋਰਾ ਨੇ ਮੈਡੀਕਲ ਸਟੋਰ ਦਾ ਸ਼ਟਰ ਤੋੜ ਕੀਤੀ ਚੋਰੀ
ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਬਲਾਕ ਟਾਂਡਾ ਅੰਦਰ ਦਿਨ ਪ੍ਰਤੀ ਦਿਨ ਵਧਦੀਆਂ ਚੋਰੀ ਦੀਆ ਘਟਨਾਵਾ ਕਾਰਨ ਹਲਕੇ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ।ਤਾਜ਼ਾ ਮਾਮਲਾ ਨੈਸ਼ਨਲ ਹਾਈਵੇਅ ਤੇ ਸਥਿਤ ਕੱਸਵਾ ਅੱਡਾ ਚੌਲਾਗ ਦਾ ਹੈ ਜਿੱਥੇ ਬੇਖੋਫ ਚੌਰਾ ਵੱਲੋ ਅੱਜ ਸਵੇਰੇ ਤੜਕਸਾਰ ਇਕ ਮੈਡੀਕਲ ਸਟੋਰ ਵਿੱਖੇ ਸ਼ਟਰ ਤੋੜ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਨਰਵਾਲ ਮੈਡੀਕਲ ਸਟੋਰ ਦੇ ਡਾਂ ਕੁਲਵਿੰਦਰ ਸਿੰਘ ਨਰਵਾਲ ਨੇ ਦੱਸਿਆ ਕਿ ਤਿੰਨ ਲੁਟੇਰੀਆਂ ਵੱਲੋ ਸਵੇਰੇ ਤੜਕਸਾਰ ਕਰੀਬ 2-50 ਤੇ ਸ਼ਟਰ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ ਤੇ ਅੰਦਰ ਤੋੜ ਭੰਨ ਕਰਦਿਆ ਘੱਲੇ ਵਿਚੋ 7 ਹਜਾਰ ਦੀ ਨਗਦੀ ਤੇ ਕੁਝ ਦਵਾਈਆ ਲੈ ਗਏ ਹਨ। ਉਨ੍ਹਾ ਦੱਸਿਆ ਕਿ 2 ਲੜਕੇ ਸੀ ਟੀ ਵੀ ਫੁਟੇਜ ਵਿੱਚ ਸਾਫ ਦਿਖਾਈ ਦੇ ਰਹੇ ਹਨ।